2ਰਾਏਪੁਰ : ਝਾਰਖੰਡ ਵਿਚ ਵਾਪਰੇ ਵੱਡੇ ਹਾਦਸੇ ਵਿਚ 45 ਮਜਦੂਰ ਖਦਾਨ ਹੇਠਾਂ ਦਬ ਗਏ, ਜਿਹਨਾਂ ਵਿਚੋਂ 9 ਦੀ ਮੌਤ ਹੋ ਗਈ| ਇਹ ਹਾਦਸਾ ਗੋਂਡਾ ਜ਼ਿਲ੍ਹੇ ਵਿਚ ਵਾਪਰਿਆ ਜਿਥੇ ਇਕ ਪ੍ਰਾਜੈਕਟ ਅਧੀਨ ਕੰਮ ਚੱਲ ਰਿਹਾ ਸੀ ਕਿ ਅਚਾਨਕ ਮਿੱਟੀ ਧਸਨ ਕਰਕੇ 45 ਮਜਦੂਰ ਉਸ ਹੇਠਾਂ ਦਬ ਗਏ| ਮੰਨਿਆ ਜਾ ਰਿਹਾ ਹੈ ਕਿ ਕੁਝ ਟਿੱਪਰ ਵੀ ਇਸ ਮਿੱਟੀ ਹੇਠਾਂ ਦਬੇ ਹੋਏ ਹਨ| ਰਾਹਤ ਅਤੇ ਬਚਾਅ ਕਾਰਜ ਜਾਰੀ ਹਨ|
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ|

LEAVE A REPLY