5ਚੰਡੀਗੜ੍ਹ -ਸੀਨੀਅਰ ਅਕਾਲੀ ਲੀਡਰ ਜਥੇਦਾਰ ਰਜਿੰਦਰ ਸਿੰਘ ਨਾਗਰਾ ਨੇ ਅੱਜ ਦੁਆਬੇ ਦੀ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਪਨਸੀਡ ਦੇ ਉਪ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।
ਜਥੇਦਾਰ ਨਾਗਰਾ ਨੂੰ ਵਧਾਈ ਦਿੰਦਿਆਂ ਸੇਠ ਸੱਤਪਾਲ ਮੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸ. ਸਰਬਜੋਤ ਸਿੰਘ ਸਾਬੀ ਅਤੇ ਸਾਬਕਾ ਕੌਂਸਲਰ ਸ. ਗੁਰਦੀਪ ਸਿੰਘ ਨਾਗਰਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਜਥੇਦਾਰ ਨਾਗਰਾ ਦੀਆਂ ਪ੍ਰਤੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਮਾਨਤਾ ਦੇ ਕੇ ਅਹਿਮ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਜਥੇਦਾਰ ਨਾਗਰਾ ਨੇ ਲੋਕਾਂ ਦੀ ਭਲਾਈ ਲਈ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਤੇ ਸ਼ਿੱਦਤ ਨਾਲ ਆਪਣੀ ਭੂਮਿਕਾ ਨਿਭਾਉਣਗੇ।
ਇਸ ਦੌਰਾਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਜਥੇਦਾਰ ਨਾਗਰਾ ਨੇ ਪਾਰਟੀ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਉਹ ਲੋਕਾਂ ਦੀ ਅਣੱਥਕ ਸੇਵਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਹੇਠਲੇ ਪੱਧਰ ਤੱਕ ਇਸ ਮੌਕੇ ਪਨਸੀਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਐਸ.ਕੇ. ਐਰੀ ਤੋਂ ਇਲਾਵਾ ਸ੍ਰੀ ਸੁਰਿੰਦਰ ਸਿੰਘ, ਸ੍ਰੀ ਮੋਹਨ ਸਿੰਘ ਸਰਪੰਚ, ਸ੍ਰੀ ਓਮ ਪ੍ਰਕਾਸ਼ ਭਾਟੀਆ, ਸ੍ਰੀ ਗੁਰਚਰਨ ਸਿੰਘ ਗਿੱਲ, ਸ੍ਰੀ ਬਲਵਿੰਦਰ ਸਿੰਘ ਗਿੱਲ, ਸ੍ਰੀ ਗੋਬਿੰਦ ਸਿੰਘ ਜੱਸਲ, ਸ੍ਰੀ ਪਰਗਟ ਸਿੰਘ ਗਾਜ਼ੀਪੁਰ, ਸ੍ਰੀ ਸੋਹਣ ਲਾਲ, ਸ੍ਰੀ ਗੁਰਵਿੰਦਰ ਸਿੰਘ ਕੁੱਕੂ, ਸ੍ਰੀ ਅਮਿਤ ਕੁਮਾਰ ਅਤੇ ਸ੍ਰੀ ਸੁਨੀਲ ਕੁਮਾਰ ਸਮੇਤ ਅਕਾਲੀ-ਭਾਜਪਾ ਨੇਤਾ ਹਾਜ਼ਰ ਸਨ।

LEAVE A REPLY