7ਚੰਡੀਗੜ੍ਹ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਵਿਧਾਨ ਸਭਾ ਦੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ| ਜਾਰੀ ਸੂਚੀ ਅਨੁਸਾਰ ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਤੋਂ ਚੋਣ ਲੜਣਗੇ, ਭੋਆ ਤੋਂ ਅਨਿਕਾ ਰਾਏ, ਮਜੀਠਾ ਤੋਂ ਐਡ. ਇਕਬਾਲ ਸਿੰਘ ਭਾਗੋਵਾਲੀਆ, ਸੁਲਤਾਨਪੁਰ ਲੋਧੀ ਤੋਂ ਅਮਨਦੀਪ ਸਿੰਘ ਭਿੰਦਰ, ਚੱਬੇਵਾਲ ਤੋਂ ਗੁਰਜੀਤ ਸਿੰਘ, ਮੋਹਾਲੀ ਤੋਂ ਮੋਹਿੰਦਰਪਾਲ ਸਿੰਘ ਲਾਲਾ, ਖੰਨਾ ਤੋਂ ਵਿਜੇ ਦਿਆਮੋਦ, ਸਮਰਾਲਾ ਤੋਂ ਭੁਪਿੰਦਰ ਸਿੰਘ, ਲੁਧਿਆਣਾ ਦੱਖਣੀ ਤੋਂ ਪਰਮਿੰਦਰ ਸਿੰਘ ਕੁੱਕੀ, ਨਿਹਾਲ ਸਿੰਘ ਵਾਲਾ ਤੋਂ ਮਲਕੀਤ ਸਿੰਘ ਖਾਈ, ਬਾਘਾ ਪੁਰਾਣਾ ਤੋਂ ਗੁਰਦਾਸ ਸਿੰਘ, ਧਰਮਕੋਟ ਤੋਂ ਗੁਰਦਾਸ ਸਿੰਘ, ਧਰਮਕੋਟ ਤੋਂ ਸੁਖਪਾਲ ਸਿੰਘ ਚੀਮਾ, ਗੁਰੂ ਹਰ ਸਹਾਏ ਤੋਂ ਰਾਜ ਕੁਮਾਰ ਕੰਬੋਜ, ਫਾਜਿਲਕਾ ਤੋਂ ਕਿਰਤੀ ਸਿੰਘ, ਗਿੱਦੜਬਾਹਾ ਤੋਂ ਇਕਬਾਲ ਸਿੰਘ, ਮੁਕਤਸਰ ਤੋਂ ਰਾਜੇਸ਼ ਗਰਗ, ਸੁਨਾਮ ਤੋਂ ਰਣਧੀਰ ਸਿੰਘ ਕਲੇਰ ਅਤੇ ਧੁਰੀ ਤੋਂ ਕਮਲਜੀਤ ਸਿੰਘ ਟਿੱਬਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ|

LEAVE A REPLY