ਸਮਿਥ ਨੇ ਕੋਹਲੀ ਦੇ ਵਿਜੇ ਰੱਥ ਨੂੰ ਰੋਕਣ ਲਈ ਬਣਾਇਆ ਵਿਸ਼ੇਸ਼ ਪਲੈਨ

sports-news-300x150ਮੈਲਬੋਰਨ: ਦੁਨੀਆ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਦੇ ਖਿਲਾਫ਼ ਸੀਰੀਜ਼ ਨੂੰ ਲੈ ਕੇ ਉਤਸ਼ਾਹਤ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੌਰੇ ‘ਤੇ ਮਹਿਮਾਨ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੂੰ ਗੁੱਸਾ ਦਿਵਾਈਏ। ਵਿਰਾਟ ਦੀ ਕਪਤਾਨੀ ‘ਚ ਭਾਰਤੀ ਟੀਮ ਪਿਛਲੇ 18 ਟੈਸਟਾਂ ‘ਚ ਅਜੇਤੂ ਚਲ ਰਹੀ ਹੈ ਅਤੇ ਟੀਮ ਦੇ ਖਿਡਾਰੀਆਂ ਦਾ ਵੀ ਪ੍ਰਦਰਸ਼ਨ ਬਿਹਤਰੀਨ ਹੈ। ਹਾਲ ਹੀ ‘ਚ ਇੰਗਲੈਂਡ ਨੂੰ ਭਾਰਤ ਨੇ ਘਰੇਲੂ ਮੈਦਾਨ ‘ਤੇ ਪੰਜ ਟੈਸਟਾਂ ਦੀ ਸੀਰੀਜ਼ ‘ਚ 4-0 ਨਾਲ ਹਰਾਇਆ ਹੈ। ਭਾਰਤ ਅਤੇ ਆਸਟਰੇਲੀਆ ਦੇ ਵਿੱਚਾਲੇ ਅਗਲੇ ਸਾਲ 23 ਫ਼ਰਵਰੀ ਤੋਂ ਟੈਸਟ ਸੀਰੀਜ਼ ਖੇਡੀ ਜਾਣੀ ਹੈ ਜਿਸ ਦਾ ਪਹਿਲਾ ਮੈਚ ਪੁਣੇ ‘ਚ ਹੋਵੇਗਾ। ਫ਼ਿਲਹਾਲ ਆਸਟਰੇਲੀਆ ਅਤੇ ਪਾਕਿਸਤਾਨ ਦੇ ਵਿੱਚਾਲੇ ਘਰੇਲੂ ਟੈਸਟ ਸੀਰੀਜ਼ ਚਲ ਰਹੀ ਹੈ ਜਿਸ ‘ਚ ਸਮਿਥ ਦੀ ਟੀਮ 1-0 ਨਾਲ ਅੱਗੇ ਹੈ।
ਸਮਿਥ ਨੇ ਏ.ਬੀ.ਸੀ. ਗਰੈਂਡਸਟੈਂਡ ‘ਤੇ ਕਿਹਾ ਕਿ ਵਿਰਾਟ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਭਾਰਤ ਦੀ ਪਿਛਲੇ 18 ਮਹੀਨੇ ਤੋਂ ਬਹੁਤ ਚੰਗੀ ਤਰ੍ਹਾਂ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੇ ਮੈਚ ਜਿੱਤੇ ਹਨ ਅਤੇ ਘਰੇਲੂ ਮੈਦਾਨ ‘ਤੇ ਬਹੁਤ ਵਧੀਆ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਕਿਹਾ, ਵਿਰਾਟ ਮੈਦਾਨ ‘ਤੇ ਕਾਫ਼ੀ ਭਾਵਨਾਵਾਂ ਨਾਲ ਖੇਡਦੇ ਹਨ ਪਰ ਇਸ ‘ਚ ਵੀ ਉਨ੍ਹਾਂ ਨੇ ਕਾਫ਼ੀ ਸੁਧਾਰ ਕੀਤਾ ਹੈ, ਪਰ ਅਸੀਂ ਇੱਕ ਟੀਮ ਦੇ ਤੌਰ ਚਾਹਾਂਗੇ ਕਿ ਉਨ੍ਹਾਂ ‘ਤੇ ਮਾਨਸਿਕ ਦਬਾਅ ਵਧਾਈਏ ਅਤੇ ਮੈਦਾਨ ‘ਤੇ ਕੁਝ ਗੁੱਸਾ ਦਿਵਾਈਏ। ਜੇਕਰ ਉਹ ਮਾਨਸਿਕ ਤੌਰ ‘ਤੇ ਉਸ ਸਥਿਤੀ ‘ਚ ਹੋਣਗੇ ਤਾਂ ਸਾਡੇ ਲਈ ਭਾਰਤੀ ਟੀਮ ਨੂੰ ਕੰਟਰੋਲ ਕਰਨਾ ਸ਼ਾਇਦ ਸੌਖਾ ਹੋ ਜਾਵੇਗਾ।

LEAVE A REPLY