sports-news-300x150ਮੈਲਬੋਰਨ: ਵੈਸਟ ਇੰਡੀਜ਼ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਡਿਆਂਡਰਾ ਡਾਟਿਨ ਬਿਗ ਬੈਸ਼ ‘ਚ ਮੈਚ ਦੇ ਦੌਰਾਨ ਟੀਮ ਸਾਥੀ ਦੇ ਨਾਲ ਟਕਰਾਉਣ ਕਾਰਨ ਸੱਟ ਦਾ ਸ਼ਿਕਾਰ ਹੋ ਗਈ ਜਿਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਮਹਿਲਾ ਬਿਗ ਬੈਸ਼ ਲੀਗ ਦੀ ਟੀਮ ਬ੍ਰਿਸਬੇਨ ਹੀਟ ਦੀ ਖਿਡਾਰਨ ਡਾਟਿਨ ਮੈਲਬੋਰਨ ਸਟਾਰਜ਼ ਦੇ ਖਿਲਾਫ਼ ਐਲੇਨ ਬਾਰਡਰ ਫ਼ੀਲਡ ‘ਤੇ ਚੱਲ ਰਹੇ ਮੈਚ ਦੇ ਦੌਰਾਨ ਟੀਮ ਸਾਥੀ ਲਾਰਾ ਹੈਰਿਸ ਦੇ ਨਾਲ ਬਾਊਂਡਰੀ ‘ਤੇ ਬੁਰੀ ਤਰ੍ਹਾਂ ਨਾਲ ਟਕਰਾ ਗਈ। ਇਸ ਨਾਲ ਉਸ ਦੇ ਸਿਰ ‘ਤੇ ਸੱਟ ਲੱਗ ਗਈ ਹੈ ਅਤੇ ਉਨ੍ਹਾਂ ਨੂੰ ਸਟ੍ਰੈਚਰ ‘ਤੇ ਹਸਪਤਾਲ ਲੈ ਜਾਣਾ ਪਿਆ। ਕ੍ਰਿਕਟ ਆਸਟ੍ਰੇਲੀਆ (ਸੀ.ਏ.) ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਮੈਚ ਦੇ 11ਵੇਂ ਓਵਰ ਦੀ ਹੈ। ਮੇਗ ਨੇ ਗੇਂਦਬਾਜ਼ ਹੈਡੀ ਬ੍ਰਿਰਕੇਟ ਦੀ ਗੇਂਦ ‘ਤੇ ਮਿਡਲਵਿਕਟ ‘ਤੇ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣ ਦੀ ਕੋਸ਼ਿਸ ਕੀਤੀ। ਉਸ ਸਮੇਂ ਦੋਵੇਂ ਫ਼ੀਲਡਰ ਡਾਟਿਨ ਅਤੇ ਹੈਰਿਸ ਗੇਂਦ ਨੂੰ ਕੈਚ ਕਰਨ ਦੀ ਕੋਸ਼ਿਸ਼ ਦੇ ਲਈ ਬਾਊਂਡਰੀ ਦੇ ਨੇੜੇ ਇੱਕ ਦੂਜੇ ਨਾਲ ਟਕਰਾ ਗਈਆਂ। ਡਾਟਿਨ ਨੂੰ ਇਸ ਹਾਦਸੇ ‘ਚ ਸਿਰ ‘ਤੇ ਸੱਟ ਲੱਗਣ ਦਾ ਸ਼ੱਕ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੈਚਰ ‘ਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਹੈਰਿਸ ਵੀ ਡਿੱਗੀ ਪਰ ਉਸ ਨੂੰ ਸੱਟ ਨਹੀਂ ਲੱਗੀ ਅਤੇ ਉਹ ਮੈਚ ਦੇ ਅੰਤ ਤੱਕ ਮੈਦਾਨ ‘ਤੇ ਰਹੀ।

LEAVE A REPLY