ਉਸ ਦਿਨ ਦੀਵਾਲੀ ਦੀ ਰਾਤ ਸੀ ਅਤੇ ਤਾਰੀਖ ਸੀ 30 ਅਕਤੂਬਰ 2016। ਸ਼ਾਮ ਹੁੰਦੇ ਹੀ ਅਲਵਰ ਸ਼ਹਿਰ ਵਿੱਚ ਰੌਸ਼ਨੀ ਹੋ ਗਈ। ਹਰ ਘਰ ਰੌਸ਼ਨ ਹੋ ਚੁੱਕਾ ਸੀ। ਚੌਹਾਰੇ ਅਤੇ ਇਮਾਰਤਾਂ ਸਜਾਵਟ ਦੀ ਰੌਸ਼ਨੀ ਨਾਲ ਝਿਲਮਿਲਾ ਰਹੀਆਂ ਸਨ। ਰਾਤ ਡੂੰਘੀ ਹੁੰਦੇ ਹੀ ਸ਼ਹਿਰ ਵਿੱਚ ਪਟਾਕਿਆਂ ਦਾ ਸ਼ੋਰ ਹੋ ਗਿਆ। ਅਸਮਾਨ ਵਿੱਚ ਆਤਿਸ਼ਬਾਜ਼ੀ ਹੋ ਰਹੀ ਸੀ। ਦੀਵਾਲੀ ਦੇ ਮੌਕੇ ਤੇ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਦੇ ਲਈ ਪੁਲਿਸ ਦੇ ਜਵਾਨ ਸ਼ਹਿਰ ਵਿੱਚ ਗਸ਼ਤ ਕਰ ਰਹੇ ਸਨ।
ਰਾਤ ਕਰੀਬ ਪੌਣੇ 12 ਵਜੇ ਦਾ ਸਮਾਂ ਰਿਹਾ ੋਵੇਗਾ, ਜਦੋਂ ਸ਼ਹਿਰ ਕੋਤਵਾਲੀ ਥਾਣੇ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਸਕੀਮ ਨੰਬਰ 1 ਆਰੀਆਨਗਰ ਵਿੱਚ ਕਬੂਤਰ ਪਾਰਕ ਦੇ ਕੋਲ ਕਿਸੇ ਦਾ ਕੱਟਿਆ ਹੋਇਆ ਪੈਰ ਪਿਆ ਹੈ, ਜਿਸਨੂੰ ਕੁੱਤੇ ਨੋਚ ਰਹੇ ਹਨ। ਕਬੂਤਰ ਪਾਰਕ ਕੋਤਵਾਲੀ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸੀ। ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤਾਂ ਉਥੇ ਜਾਂਘ ਤੱਕ ਕੱਟਿਆ ਹੋਇਆ ਇੱਕ ਅੱਧਸੜਿਆ ਪੈਰ 2 ਪੋਲੀਥੀਨ ਵਿੱਚ ਬੰਨ੍ਹਿਆ ਹੋਇਆ ਪਿਆ ਮਿਲਿਆ। ਪੈਰ ਤੋਂ ਬਦਬੂ ਨਹੀਂ ਆ ਰਹੀ ਸੀ ਪਰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਇਸ ਪੈਰ ਨੁੰ ਕਦੋਂ ਕੱਟਿਆ ਗਿਆ ਸੀ।
ਹਾਲਾਂਕਿ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਉਹ ਕਿਸੇ ਦਾ ਸੱਜਾ ਪੈਰ ਹੈ। ਪੈਰ ਦੀਆਂ ਉਂਗਲਆਂ ਵਿੱਚ ਵਿੱਛੀਆਂ ਸਨ, ਨਹੁੰਆਂ ‘ਤੇ ਨੇਲ ਪਾਲਿਸ਼ ਲੱਗੀ ਸੀ। ਇਸ ਕਾਰਨ ਪੁਲਿਸ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਪੈਰ ਕਿਸੇ ਔਰਤ ਦਾ ਹੈ। ਪੁਲਿਸ ਨੇ ਆਸ ਪਾਸ ਪੁੱਛਗਿੱਛ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਕੇ ਪੈਰ ਨੂੰ ਰਾਜੀਵ ਗਾਂਧੀ ਜਨਰਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਵੁਸੇ ਰਾਤ ਸ਼ਹਿਰ ਕੋਤਵਾਲੀ ਵਿੱਚ ਇਸ ਮਾਮਲੇ ਦੀ ਰਿਪੋਰਟ ਦਰਜ ਕਰ ਲਈ ਗਈ। ਪੈਰ ਪੋਲੀਥੀਨ ਦੀਆਂ ਜਿਹਨਾਂ ਥੈਲੀਆਂ ਵਿੱਚ ਰੱਖੇ ਸਨ, ਉਹਨਾਂ ਨੂੰ ਪੁਲਿਸ ਨੇ ਜਬਤ ਕਰ ਲਿਆ ਸੀ। ਇਹਨਾਂ ਥੈਲੀਆਂ ਵਿੱਚ ਇੱਕ ਥੈਲੀ ‘ਤੇ ਸਾਂਗਨੇਰੀ ਹਾਊਸ ਸਪੈਸ਼ਲਿਸਟ ਇਨ ਟ੍ਰੈਡੀਸ਼ਨਲ ਸੂਟਸ, ਬਲਾਕ ਪ੍ਰਿਟਿੰਗ ਟਾਈ ਡਾਈ ਆਈਟਮਸ, ਤਿਲਕ ਮਾਰਕੀਟ, ਅਲਵਰ ਲਿਖਿਆ ਸੀ।
ਅਗਲੇ ਦਿਨ 31 ਅਕਤੂਬਰ ਨੂੰ ਗੋਵਰਧਨ ਪੂਜਾ ਸੀ। ਬਜ਼ਾਰਾਂ ਵਿੱਚ ਸਵੇਰੇ ਹੀ ਚਹਿਲ-ਕਦਮੀ ਆਰੰਭ ਹੋ ਗਈ ਸੀ। ਇਸੇ ਵਿੱਚਕਾਰ ਸਵੇਰੇ ਕਰੀਬ 9.50 ਵਜੇ ਕੋਤਵਾਲੀ ਥਾਣਾ ਪੁਲਿਸ ਨੂੰ ਫ਼ੋਨ ‘ਤੇ ਸੂਚਨਾ ਮਿਲੀ ਕਿ ਚਾਵੰਡ ਪਾੜੀ ਮੁਹੱਲੇ ਵਿੱਚ ਇੱਕ ਕੱਟਿਆ ਹੋਇਆ ਹੱਥ ਪਿਆ ਹੈ। ਖਬਰ ਮਿਲਦੇ ਹੀ ਥਾਣਾ ਮੁਖੀ ਮੌਕੇ ਤੇ ਪਹੁੰਚੇ। ਉਥੇ ਵਿਨੋਦ ਝਾਲਾਨੀ ਦੇ ਮਕਾਨ ਦੇ ਸਾਹਮਣੇ ਸੜਕ ਤੇ ਕੱਟਿਆ ਹੋਇਆ ਹੱਥ ਮਿਲਿਆ। ਪੁਲਿਸ ਇਸ ਸਿਲਸਿਲੇ ਵਿੱਚ ਪੁੱਛਗਿੱਛ ਕਰ ਹੀ ਰਹੀ ਸੀ ਕਿ ਉਦੋਂ ਪੁਲਿਸ ਨੂੰ ਥੋੜ੍ਹੀ ਦੂਰੀ ਤੇ ਚਾਵੰਡ ਮਾਤਾ ਦੇ ਮੰਦਰ ਦੇ ਕੋਲ ਗੰਦੇ ਨਾਲੇ ਦੇ ਕੋਲ ਕੱਟਿਆ ਹੋਇਆ ਇੱਕ ਹੋਰ ਹੱਥ ਨਜ਼ਰ ਆਇਆ। ਇਹ ਖੱਬਾ ਹੱਥ ਸੀ। ਉਸ ਹੱਥ ਨੂੰ ਕੁੱਤਿਆਂ ਨੇ ਨੋਚ ਦਿੱਤਾ ਸੀ।
50 ਮੀਟਰ ਦੀ ਦੂਰੀ ਤੇ ਕੱਟੇ ਹੋਏ 2 ਮਨੁੱਖੀ ਹੱਥ ਮਿਲਣ ਅਤੇ ਇਸ ਤੋਂ ਪਹਿਲਾਂ ਇੱਕ ਔਰਤ ਦਾ ਪੈਰ ਮਿਲਣ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਕੀ ਸਰੀਰਕ ਅੰਗ ਵੀ ਆਸ ਪਾਸ ਹੋ ਸਕਦੇ ਹਨ। ਕੋਤਵਾਲ ਮੁਖੀ ਨੇ ਮੌਕੇ ਤੇ ਹੀ ਉਚ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਕੱਟੇ ਹੋਏ 2 ਹੱਥ ਅਤੇ ਇੱਕ ਪੈਰ ਮਿਲਣ ਕਾਰਨ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਕਿਸੇ ਔਰਤ ਦੀ ਹੱਤਿਆ ਕੀਤੀ ਗਈ ਹੈ ਅਤੇ ਉਸ ਦੇ ਅੰਗ ਕੱਟ ਕੇ ਸ਼ਹਿਰ ਵਿੱਚ ਅਲੱਗ ਅਲੱਗ ਥਾਵਾਂ ਤੇ ਸੁੱਟ ਦਿੱਤੇ ਗਏ ਹਨ।
ਪੁਲਿਸ ਨੇ ਮਾਮਲੇ ਨੂੰ ਗੰਭੀਰ ਦੇਖਦੇ ਹੋਏ ਇੱਕ ਜਾਂਚ ਟੀਮ ਗਠਿਤ ਕੀਤੀ ਗਈ। ਇਸ ਦਰਮਿਆਨ ਲੋਕਾਂ ਨੇ ਕੱਟੇ ਅੰਗ ਵਟਸਅਪ ਤੇ ਪਾ ਦਿੱਤੇ। ਇਸ ਕਾਰਨ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ। ਸਨਸਨੀ ਫ਼ੈਲਣ ਦਾ ਕਾਰਨ ਇਹ ਸੀ ਕਿ ਸ਼ਹਿ ਵਿੱਚ ਇਸ ਕਿਸਮ ਦੀ ਵਾਰਦਾਤ ਪਹਿਲਾਂ ਕਦੀ ਸੁਣਨ ਵਿੱਚ ਨਹੀਂ ਮਿਲੀ ਸੀ। ਅਲਵਰ ਤਾਂ ਦੂਰ, ਪੂਰੇ ਰਾਜਸਥਾਨ ਵਿੱਚ ਇਸ ਕਿਸਮ ਦੀ ਸਨਸਨੀਖੇਜ਼ ਵਾਰਦਾਤ ਸ਼ਾਇਦ ਹੀ ਕਦੀ ਸੁਣਨ ਵਿੱਚ ਮਿਲੀ ਹੋਵੇ। ਹਾਲਾਂਕਿ ਕਈ ਸਾਲ ਪਹਿਲਾਂ ਨੋਇਡਾ ਦੇ ਕੋਲ ਨਿਠਾਰੀ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਜ਼ਰੂਰ ਸਾਹਮਣੇ ਆਈਆਂ ਸਨ।
ਮਾਮਲਾ ਗੰਭੀਰ ਸੀ। ਤਿਉਹਾਰ ਦੇ ਮੌਕੇ ਤੇ ਸ਼ਹਿਰ ਵਿੱਚ ਇਸ ਤਰ੍ਹਾਂ 4 ਥਾਵਾਂ ਤੇ ਮਨੁੱਖੀ ਅੰਗ ਮਿਲਣ ਦੀ ਘਟਨਾ ਕਾਰਨ ਪੁਲਿਸ ਪ੍ਰੇਸ਼ਾਨ ਹੋਗਈ। ਉਹਨਾਂ ਨੇ ਆਪਣੇ ਮਾਤਹਿਤ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਹਨਾਂ ਚਾਰੇ ਥਾਵਾਂ ਤੋਂ ਮਿਲੇ ਅੰਗਾਂ ਬਾਰੇ ਪੂਰੀ ਜਾਣਕਾਰੀ ਦਿੱਤੀ। 2 ਹੱਥ ਅਤੇ 2 ਪੈਰ ਮਿਲਣ ਕਾਰਨ ਪੁਲਿਸ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਕਿਸੇ ਔਰਤ ਦੀ ਹੱਤਿਆ ਕਰਕੇ ਲਾਸ਼ ਦੇ ਟੁਕੜੇ ਅਲੱਗ ਅਲੱਗ ਥਾਵਾਂ ਤੇ ਸੁੱਟੇ ਗਏ ਹਨ। ਪਰ ਹੁਣ ਤੱਕ ਨਾ ਤਾਂ ਸਿਰ ਮਿਲਿਆ ਸੀ ਅਤੇ ਨਾ ਹੀ ਧੜ।
ਦੂਜੇ ਦਿਨ ਪੁਲਿਸ ਨੇ ਸ਼ਹਿਰ ਵਿੱਚ ਲਾਪਤਾ ਹੋਏ ਲੋਕਾਂ ਬਾਰੇ ਜਾਣਕਾਰੀ ਇੱਕੱਠੀ ਕਰਨਾ ਆਰੰਭ ਕਰ ਦਿੱਤੀ। ਪਿਛਲੇ 15 ਦਿਨਾਂ ਤੋਂ ਲਾਪਤਾ ਲੋਕਾਂ ਦੀ ਰਿਪੋਰਟ ਇੱਕੱਠੀ ਕੀਤੀ ਗਈ। ਉਹਨਾ ਬਾਰੇ ਜਾਂਚ ਪੜਤਾਲ ਆਰੰਭ ਕੀਤੀ ਗਈ। ਪੁਲਿਸ ਨੇ ਲਾਪਤਾ ਲੋਕਾਂ ਦੀ ਦਰਜ ਰਿਪੋਰਟ ਨੂੰ ਸੂਚੀਬੱਧ ਕਰਕੇ ਉਹਨਾਂ ਦੇ ਨਾਂ-ਪਤਿਆਂ ਦੇ ਆਘਾਰ ਤੇ ਘਰ ਘਰ ਜਾ ਕੇ ਪੁੱਛਗਿੱਛ ਕੀਤੀ।
ਇਸ ਦੌਰਾਨ ਪਤਾ ਲੱਗਿਆ ਕਿ ਜ਼ਿਆਦਾਤਾ ਲਾਪਤਾ ਲੋਕ ਆਪਣੇ ਘਰ ਆ ਗਏ ਸਨ ਪਰ ਰਿਪੋਰਟ ਦਰਜ ਕਰਾਉਣ ਵਾਲਿਆਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਪੁਲਿਸ ਸਾਰੀ ਰਾਤ ਸ਼ਹਿਰ ਦੇ ਇਲਾਕਿਆਂ ਵਿੱਚ ਗਸ਼ਤ ਕਰਦੀ ਰਹੀ। ਰਾਤ ਨੂੰ ਘੁੰਮਦੇ ਮਿਲੇ ਹਰੇਕ ਵਿਅਕਤੀ ਤੋਂ ਪੁੱਛਗਿੱਛ ਕੀਤੀ। ਉਹਨਾਂ ਦੇ ਨਾਂ ਅਤੇ ਐਡਰੈਸ ਨੋਟ ਕੀਤੇ।
31 ਅਕਤੂਬਰ ਦੀ ਰਾਤ ਸ਼ਾਂਤੀ ਨਾਲ ਨਿਕਲ ਗਈ। ਇੱਕ ਨਵੰਬਰ ਦਾ ਦਿਨ ਵੀ ਨਿਕਲ ਗਿਆ। ਪੁਲਿਸ ਨੂੰ ਕਿਤੋਂ ਕੋਈ ਹੋਰ ਮਨੁੱਖੀ ਅੰਗ ਮਿਲਣ ਦੀ ਸੂਚਨਾ ਨਹੀਂ ਮਿਲੀ। ਪੁਲਿਸ ਨੂੰ ਕਚਰੇ ਦੇ ਢੇਰਾਂ ਅਤੇ ਨਾਲਿਆਂ ਦੇ ਆਸ ਪਾਸ ਵੀ ਅਜਿਹਾ ਕੁਝ ਨਹੀਂ ਮਿਲਿਆ। ਲਾਪਤਾ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ, ਪਰ ਕੋਈ ਕਾਮਯਾਬੀ ਨਾਲ ਮਿਲੀ। ਪੁਲਿਸ ਨੇ ਦੀਵਾਲੀ ਦੀ ਰਾਤ ਕਬੂਤਰ ਪਾਰਕ ਦੇ ਕੋਲ ਮਿਲੇ ਸੱਜੇ ਪੈਰ ਦੇ ਨਾਲ ਮਿਲੀ ਪੋਲੀਥੀਨ ਤੇ ਲਿਖੇ ਸਾਂਗਾਨੇਰੀ ਹਾਊਸ ਦੇ ਪਤੇ ਤੇ ਵੀ ਜਾ ਕੇ ਪੁੱਛਿਆ ਪਰ ਕੋਈ ਹੱਲ ਨਾ ਨਿਕਲਿਆ।
2 ਨਵੰਬਰ ਦੀ ਸਵੇਰ ਹੋ ਗਈ। ਪੁਲਿਸ ਨੁੰ ਕੋਈ ਕਾਮਯਾਬੀ ਨਾਲ ਮਿਲੀ ਤਾਂ ਅੰਦਾਜ਼ਾ ਲਗਾਇਆ ਕਿ ਇਹ ਕਿਸੇ ਸਾਈਕੋ ਕਿਸਮ ਦੇ ਕਿਲਰ ਦੀ ਵਾਰਦਾਤ ਹੋ ਸਕਦੀ ਹੈ। ਕਿਲਰ ਮਾਨਸਿਕ ਤੌਰ ਤੇ ਪਾਗਲ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਚਾਰੇ ਹੱਥ-ਪੈਰ ਅਲੱਗ ਅਲੱਗ ਕੱਟ ਕੇ ਸੁੱਟੇ ਗਏ, ਉਸ ਤੋਂ ਲੱਗਦਾ ਸੀ ਕਿ ਉਹ ਨਿਰਦਈ ਵੀ ਹੋਵੇਗਾ, ਕਿਉਂਕਿ ਇਹ ਕੰਮ ਕੋਈ ਆਮ ਇਨਸਾਨ ਨਹੀਂ ਕਰ ਸਕਦਾ।
ਮਨੁੱਖੀ ਅੰਗ ਘਰਾਂ ਵਿੱਚ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕੱਟਣੇ ਸੰਭਵ ਨਹੀਂ ਸਨ। ਇਸ ਕਰਕੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਔਰਤ ਦੀ ਹੱਤਿਆ ਤੋਂ ਬਾਅਦ ਕਿਸੇ ਧਾਰਦਾਰ ਹਥਿਆਰ ਨਾਲ ਉਸਦੇ ਅੰਗ ਕੱਟੇ ਗਏ। ਇਸ ਦਰਮਿਆਨ ਇੱਕ ਸੂਚਨਾ ਮਿਲੀ। ਇਸ ਸੂਚਨਾ ਵਿੱਚ ਦੱਸਿਆ ਗਿਆ ਕਿ ਰਾਮ ਮਾਰਕੀਟ, ਢਕਪੁਰੀ ਮੁਹੱਲੇ ਵਿੱਚ ਪੋਲੀਥੀਨ ਵਿੱਚ ਮਾਸ ਦੇ ਟੁਕੜੇ ਪਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਸ ਦੇ ਟੁਕੜੇ ਬਰਾਮਦ ਕੀਤੇ। ਮਾਸ ਦੇ ਟੁਕੜੇ ਉਸੇ ਪਿੰਜਰਨੁਮਾ ਧੜ ਦਾ ਹਿੱਸਾ ਮੰਨੇ ਗਏ। ਜੋ ਸਵੇਰੇ ਰੰਗ ਭਰੀਆਂ ਦੀ ਗਲੀ ਵਿੱਚ ਮਿਲੇ ਸਨ। ਪੁਲਿਸ ਨੇ ਉਹਨਾਂ ਟੁਕੜਿਆਂ ਨੂੰ ਵੀ ਹਸਪਤਾਲ ਪਹੁੰਚਾ ਦਿੱਤਾ।
ਉਸ ਦਿਨ ਦੁਪਹਿਰ ਨੂੰ ਕਰੀਬ ਸਵਾ 3 ਵਜੇ ਕੰਪਨੀ ਬਾਗ ਦੇ ਪਿੱਛੇ ਟਿੱਲੇ ਤੇ ਕੁਝ ਬੱਚੇ ਖੇਡ ਰਹੇ ਸਨ। ਉਦੋਂ ਹੀ ਉਹਨਾਂ ਨੂੰ ਪਲਾਸਟਿਕ ਦੇ ਇੱਕ ਛੋਟੇ ਬੋਰੇ ਵਿੱਚ ਕੱਟਿਆ ਹੋਇਆ ਮਨੁੱਖੀ ਸਿਰ ਨਜ਼ਰ ਆਇਆ। ਬੱਚਿਆਂ ਨੇ ਇਸਦੀ ਜਾਣਕਾਰੀ ਆਸ ਪਾਸ ਦੇ ਲੋਕਾਂ ਨੂੰ ਦਿੱਤੀ। ਉਹਨਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਿਰ ਬਰਾਮਦ ਕੀਤਾ। ਸਿਰ ਵਿੱਚ ਕੇਵਲ ਹੱਡੀਆਂ ਨਜ਼ਰ ਆ ਰਹੀਆਂ ਸਨ। ਉਸ ਦੇ ਕੋਲ ਹੀ ਲੰਮੇ ਵਾਲਾਂ ਦਾ ਗੁੱਛਾ ਵੀ ਪਿਆ ਮਿਲਿਆ। ਕੱਟਿਆ ਹੋਇਆ ਸਿਰ ਕਈ ਦਿਨ ਪੁਰਾਣਾ ਲੱਗ ਰਿਹਾ ਸੀ। ਚਿਹਰਾ ਵੀ ਵਿਗੜਿਆ ਪਿਆ ਸੀ, ਜਿਸ ਤੋਂ ਪਛਾਣ ਨਹੀਂ ਹੋ ਪਾ ਰਹੀ ਸੀ।
30 ਅਕਤੂਬਰ ਦੀ ਰਾਤ ਤੋਂ 2 ਨਵੰਬਰ ਸ਼ਾਮ 4 ਵਜੇ ਤੱਕ ਸ਼ਹਿਰ ਵਿੱਚ ਕਈ ਥਾਵਾਂ ਤੋਂ ਮਨੁੱਖੀ ਅੰਗ ਮਿਲ ਚੁੱਕੇ ਸਨ। ਸਿਰ ਅਤੇ ਧੜ ਮਿਲਣ ਦੇ ਨਾਲ ਮਨੁੱਖੀ ਸਰੀਰ ਦੇ ਸਾਰੇ ਅੰਗ ਮਿਲ ਚੁੱਕੇ ਸਨ। ਪੁਲਿਸ ਵੀ ਹੈਰਾਨ ਸੀ ਕਿ ਹੱਤਿਆਰੇ ਦਾ ਕੁਝ ਪਤਾ ਨਹੀਂ ਲੱਗ ਰਿਹ ਸੀ। ਹੁਣ ਤੱਕ ਨਾ ਤਾਂ ਕੱਟੇ ਅੰਗਾਂ ਦੀ ਸ਼ਨਾਖਤ ਹੋਈ ਸੀ ਅਤੇ ਨਾ ਇਹ ਪਤਾ ਲੱਗਿਆ ਕਿ ਔਰਤ ਦੀ ਹੱਤਿਆ ਕਿੰਨੇ ਦਿਨ ਪਹਿਲਾਂ ਕੀਤੀ ਗਈ। ਇਹ ਵੀ ਸ਼ੰਕਾ ਸੀ ਕਿ ਸੰਭਵ ਹੈ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੀ ਹੱਤਿਆ ਕੀਤੀ ਗਈ ਹੋਵੇ। ਪੁਲਿਸ ਲਈ ਇਹ ਮਾਮਲਾ ਚੁਣੌਤੀਪੂਰਨ ਸੀ।
ਪੁਲਿਸ ਦਲ ਨੇ ਉਹਨਾਂ ਥਾਵਾਂ ਤੇ ਜਾ ਕੇ ਦੁਬਾਰਾ ਨਿਰੀਖਣ ਕੀਤੀ, ਜਿੱਥੇ ਜਿੱਥੇ ਮਨੁੱਖੀ ਅੰਗ ਮਿਲੇ ਸਨ। ਉਹਨਾਂ ਥਾਵਾਂ ਦਾ ਪੂਰਾ ਮੈਪ ਬਣਾਇਆ ਗਿਆ। ਇਹ ਸੱਤੇ ਥਾਵਾਂ 2 ਕਿਲੋਮੀਟਰ ਦੇ ਦਾਇਰੇ ਵਿੱਚ ਸਨ। ਆਰੀਆ ਨਗਰ ਅਤੇ ਚਾਵੰਡ ਪਾਡੀ ਵਿੱਚਕਾਰ ਵੀ ਅੱਧਾ ਕਿਲੋਮੀਟਰ ਦਾ ਫ਼ਾਸਲਾ ਸੀ। ਰੰਗਭਰੀਆਂ ਦੀ ਗਲੀ ਅਤੇ ਢਕਪੁਰੀ ਅਤੇ ਰਾਮ ਮਾਰਕੀਟ ਪੁਰਾਣੇ ਸ਼ਹਿਰ ਦਾ ਹਿੱਸਾ ਸਨ। ਪੁਲਿਸ ਨੇ ਇਹਨਾਂ ਸਾਰੇ ਖੇਤਰਾਂ ਵਿੱਚ ਐਕਟਿਵ ਮੋਬਾਇਲ ਨੰਬਰਾਂ ਦੀ ਡਿਟੇਲ ਕਢਵਾਈ ਅਤੇ ਜਿੱਥੋਂ ਅੰਗ ਮਿਲੇ ਸਨ। ਉਹਨਾਂ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਵੀ ਕੀਤੀ।
ਇਸ ਜਾਂਚ ਦਰਮਿਆਨ 30 ਥਾਵਾਂ ਤੇ ਕੈਮਰੇ ਲੱਗੇ ਮਿਲੇ। ਪੁਲਿਸ ਨੇ ਇਹਨਾਂ ਦੀ ਫ਼ੁਟੇਜ ਕਢਵਾਈ ਅਤੇ ਮ੍ਰਿਤਕਾ ਦੇ ਪੈਰਾਂ ਨੂੰ ਵੀ ਮਾਪਿਆ। ਉਸ ਦੇ ਪੈਰਾਂ ਵਿੱਚ 5 ਨੰਬਰ ਦਾ ਜੁੱਤਾ ਜਾਂ ਚੱਪਲ ਆ ਸਕਦੀ ਸੀ। ਪੁਲਿਸ ਨੇ ਕਈ ਸ਼ੱਕੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਇਸ ਜਾਂਚ ਦਾ ਨਤੀਜਾ ਕੱਢ ਕੇ ਪੁਲਿਸ ਨੇ ਉਸ ਇਲਾਕੇ ਵਿੱਚ ਡੋਰ ਟੂ ਡੋਰ ਸਰਵੇਖਣ ਕਰਨ ਦਾ ਫ਼ੈਸਲਾ ਕੀਤਾ, ਜਿੱਥੋਂ ਮਨੁੱਖੀ ਅੰਗ ਮਿਲੇ ਸਨ।
3 ਨਵੰਬਰ ਨੂੰ ਪੁਲਿਸ ਨੇ ਡੋਰ ਟੂ ਡੋਰ ਸਰਵੇਖਣ ਕੀਤਾ। ਇਸ ਕੰਮ ਵਿੱਚ ਸ਼ਹਿਰ ਦੇ ਸਾਰੇ ਥਾਣਿਆਂ ਦੇ ਸੈਂਕੜੇ ਪੁਲਿਸ ਕਰਮਚਾਰੀਆਂ ਨੂੰ ਲਗਾਇਆ ਗਿਆ। ਇਸ ਦਰਮਿਆਨ ਇੱਕ ਹੋਰ ਸੂਚਨਾ ਆ ਗਈ। ਸੂਚਨਾ ਤੇ ਪੁਲਿਸ ਦਲ ਬਾਂਸਵਾਲੀ ਗਲੀ ਪਹੁੰਚਿਆ, ਉਥੇ ਇੱਕ ਪੋਲੀਥੀਨ ਵਿੱਚ ਬੰਨ੍ਹੇ ਔਰਤ ਦੇ ਦੁੱਧ ਅੰਗ, ਖੱਲ ਅਤੇ ਮਾਸ ਦੇ ਟੁਕੜੇ ਮਿਲੇ। ਜਿਹਨਾਂ ਤੋਂ ਬਦਬੂ ਨਹੀਂ ਆ ਰਹੀ ਸੀ। ਇਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਔਰਤ ਦੇ ਇਹ ਅੰਗ ਫ਼ਰਿਜ਼ ਵਿੱਚ ਰੱਖੇ ਹੋਣਗੇ, ਪੰਜਵੇਂ ਦਿਨ ਮਿਲੇ ਇਹ ਅੰਗ ਵੀ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾ ਦਿੱਤੇ।
ਬਾਂਸਵਾਲੀ ਗਲੀ ਸ਼ਹਿਰ ਦੀ ਪੁਰਾਣੀ ਆਬਾਦੀ ਵਿੱਚ ਸੀ। ਇਹ ਜਗ੍ਹਾ ਵੀ 2 ਕਿਲੋਮੀਟਰ ਦੇ ਦਾਇਰੇ ਵਿੱਚ ਸੀ। ਪੁਲਿਸ ਨੇ ਡੋਰ ਟੂ ਡੋਰ ਸਰਵੇ ਵਿੱਚ ਇਸੇ ਇਲਾਕੇ ਨੂੰ ਫ਼ੋਕਸ ਕੀਤਾ। ਇੱਕ ਇੱਕ ਘਰ ਜਾ ਕੇ ਪੁਲਿਸ ਨੇ ਔਰਤਾਂ ਬਾਰੇ ਜਾਣਕਾਰੀ ਲਈ। ਇਸੇ ਦਿਨ ਦੁਪਹਿਰ ਵੇਲੇ ਕਰੀਬ ਢਾਈ ਵਜੇ ਪੁਲਿਸ ਸਕਾਪਾੜੀ ਮੁਹੱਲੇ ਵਿੱਚ ਇੱਕ ਪੁਰਾਣੇ ਮਕਾਨ ਵਿੱਚ ਪਹੁੰਚੀ। ਇਸ ਘਰ ਵਿੱਚ ਇੱਕ ਲੜਕਾ ਅਤੇ ਕਰੀਬ 3 ਸਾਲ ਦੀ ਬੱਚੀ ਮਿਲੀ। ਲੜਕੇ ਨੇ ਆਪਣਾ ਨਾਂ ਯੋਗੇਸ਼ ਮਲਹੋਤਰਾ ਉਰਫ਼ ਚੂਚੂ ਦੱਸਿਆ। ਉਸ ਦੀ ਉਮਰ 35 ਸਾਲ ਸੀ। ਚੁਚੂ ਤੋਂ ਉਸਦੀ ਪਤਨੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਘਰਾਂ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ, ਸ਼ਾਮ 4 ਵਜੇ ਤੱਕ ਆਵੇਗੀ। ਪੁਲਿਸ ਨੇ ਚੁਚੂ ਦਾ ਮੋਬਾਇਲ ਨੰਬਰ ਨੋਟ ਕਰ ਲਿਆ।
ਸ਼ਾਮ 4 ਵਜੇ ਪੁਲਿਸ ਪਾਰਟੀ ਦੁਬਾਰਾ ਚੁਚੂ ਦੇ ਮਕਾਨ ਪਹੁੰਚੀ ਤਾਂ ਉਥੇ ਜਿੰਦਰਾ ਲੱਗਿਆ ਸੀ। ਪੁਲਿਸ ਨੇ ਪੜੌਸੀਆਂ ਤੋਂ ਪੁੱਛਿਆ ਤਾਂ ਕੁਝ ਪਤਾ ਨਾ ਲੱਗਿਆ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਚੁਚੂ ਦੀ ਪਤਨੀ ਧਨਤੇਰਸ ਤੋਂ ਦਿਖਾਈ ਨਹੀਂ ਦੇ ਰਹੀ।
ਪੜੌਸੀਆਂ ਨੇ ਇਹ ਵੀ ਦੱਸਿਆ ਕਿ ਧਨਤੇਰਸ ਦੀ ਸ਼ਾਮ ਪਤੀ-ਪਤਨੀ ਵਿੱਚ ਝਗੜਾ ਹੋਇਆ ਸੀ। ਰਾਤ ਨੂੰ ਉਹਨਾਂ ਦੇ ਮਕਾਨ ਤੋਂ ਕੈਰੋਸਿਨ ਦੀ ਬਦਬੂ ਵੀ ਆਈ ਸੀ ਅਤੇ ਧੂੰਆ ਵੀ ਉਠਦਾ ਦੇਖਿਆ ਸੀ ਪਰ ਲੋਕਾਂ ਨੇ ਸੋਚਿਆ ਕਿ ਚੁਚੂ ਦਾ ਇਹ ਰੋਜ਼ ਦਾ ਕੰਮ ਹੈ, ਇਸ ਕਰਕੇ ਧਿਆਨ ਨਹੀਂ ਦਿੱਦਾ। ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਚੁਚੂ ਨੂੰ ਮੋਪਡ ਤੇ ਪਲਾਸਟਿਕ ਦੇ ਬੋਰੇ ਵਿੱਚ ਸਮਾਨ ਲਿਜਾਂਦੇ ਵੀ ਦੇਖਿਆ ਸੀ। ਉਸ ਦੇ ਮਕਾਨ ਵਿੱਚ ਇੱਕ ਤਹਿਖਾਨਾ ਹੋਣ ਦੀ ਗੱਲ ਵੀ ਪਤਾ ਲੱਗੀ।
ਮੁਹੱਲੇ ਵਾਲਿਆਂ ਤੋਂ ਹੀ ਪੁਲਿਸ ਨੂੰ ਪਤਾ ਲੱਗਿਆ ਕਿ ਚੁਚੂ ਕਰੀਬ ਸਾਢੇ 4 ਸਾਲ ਪਹਿਲਾਂ ਆਰਤੀ ਨੂੰ ਪਟਨਾ ਤੋਂ ਲੈ ਕੇ ਆਇਆ ਸੀ। ਆਰਤੀ ਉਸ ਦੀ ਦੂਜੀ ਪਤਨੀ ਸੀ। ਉਸ ਤੋਂ ਪਹਿਲਾਂ ਉਹ 2 ਵਿਆਹ ਕਰਵਾ ਚੁੱਕਾ ਸੀ। ਉਹ ਰੰਗ-ਪੇਂਟ ਦਾ ਕੰਮ ਕਰਦਾ ਸੀ। ਉਸਦੇ ਦੋ ਭਰਾ ਸਨ, ਪਿਤਾ ਅਤੇ ਇੱਕ ਭਰਾ ਦੀ ਮੌਤ ਹੋ ਚੁੱਕੀ ਸੀ। ਉਸਦਾ ਇਹ ਖੁਦ ਦਾ ਮਕਾਨ ਸੀ ਅਤੇ ਤਿੰਨ ਭੈਣਾਂ ਵੀ ਸਨ।
ਪੁਲਿਸ ਨੇ ਚੁਚੂ ਦੇ ਮੋਬਾਇਲ ਦੀ ਟਾਵਰ ਲੁਕੇਸ਼ਨ ਲੱਭੀ, ਉਸ ਦੀ ਲੁਕੇਸ਼ਨ ਹਰਿਆਣੇ ਤੋਂ ਆ ਰਹੀ ਸੀ। ਪੁਲਿਸ ਟੀਮਾਂ ਹਰਿਆਣੇ ਰਵਾਨਾ ਹੋ ਗਈਆਂ। ਪੁਲਿਸ ਨੇ 4 ਨਵੰਬਰ ਨੂੰ ਸਵੇਰੇ ਚੁਚੂ ਨੁੰ ਹਰਿਆਣਾ ਦੇ ਹਿਸਾਰ ਤੋਂ ਉਸਦੀ ਭੈਣ ਲਾਲੀ ਦੇ ਘਰ ਤੋਂ ਕਾਬੂ ਕਰ ਲਿਆ।
ਚੁਚੂ ਦੇ ਨਾਲ ਉਸਦੀ 3 ਸਾਲ ਦੀ ਬੱਚੀ ਵੀ ਸੀ। ਉਸਨੇ ਪਤਨੀ ਆਰਤੀ ਦੀ ਹੱਤਿਆ ਸਵੀਕਾਰ ਕਰ ਲਈ। ਉਸਦੀ ਭੈਣ ਨੂੰ ਇਸ ਬਾਰੇ ਪਤਾ ਨਹੀਂ ਸੀ। ਪੁਲਿਸ ਚੁਚੂ ਅਤੇ ਉਸਦੀ ਲੜਕੀ ਨੂੰ ਅਲਵਰ ਲਿਆਈ। ਉਥੇ ਦੱਸਿਆ ਕਿ 30 ਅਕਤੂਬਰ ਨੂੰ ਦੀਵਾਲੀ ਦੇ ਦਿਨ ਸਵੇਰੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਕਾਰਨ ਇਹ ਸੀ ਕਿ ਆਰਥਿਕ ਤੰਗੀ ਕਾਰਨ ਆਰਤੀ ਉਸ ਮਕਾਨ ਨੂੰ ਵੇਚਣਾ ਚਾਹੁੰਦੀ ਸੀ, ਜਦਕਿ ਚੁਚੂ ਕੁਝ ਦਿਨ ਬਾਅਦ ਮਕਾਨ ਵੇਚਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਉਸਦੀ ਪਤਨੀ ਆਰਤੀ 25 ਸਾਲ ਦੀ ਸੀ। ਉਹ ਕਾਫ਼ੀ ਸੁੰਦਰ ਸੀ, ਇਸ ਕਰਕੇ ਉਸਨੂੰ ਪਤਨੀ ਦੇ ਚਰਿੱਤਰ ਤੇ ਵੀ ਸ਼ੱਕ ਸੀ। ਦੀਵਾਲੀ ਦੀ ਸ਼ਾਮ ਪੌਣੇ 7 ਵਜੇ ਜਦੋਂ ਪੂਰਾ ਸ਼ਹਿਰ ਤਿਉਹਾਰ ਮਨਾ ਰਿਹਾ ਸੀ, ਚੁਚੂ ਨੇ ਆਪਣੀ ਪਤਨੀ ਆਰਤੀ ਤੇ ਘਰ ਵਿੱਚ ਕੈਰੀਸਿਨ ਛਿੜਕ ਕੇ ਅੱਗ ਲਗਾ ਦਿੰਤੀ। ਇਸ ਕਾਰਨ ਆਰਤੀ ਸੜ ਗਈ। ਉਸਦੀ ਮੌਤ ਤੋਂ ਬਾਅਦ ਉਸਨੇ ਲੜਕੀ ਭਾਵਨਾ ਨੂੰ ਦੁੱਧ ਪਿਆ ਕੇ ਅਤੇ ਬਿਸਕੁਟ ਖੁਆ ਕੇ ਸੁਆ ਦਿੱਤਾ। ਇਸ ਤੋਂ ਬਾਅਦ ਉਹ ਅਲਵਰ ਸ਼ਹਿਰ ਦੇ ਖਪਟਾ ਪਾੜੀ ਮੁਹੱਲੇ ਵਿੱਚ ਰਹਿਣ ਵਾਲੀ ਆਪਣੀ ਭੈਣ ਕਾਲਾ ਦੇ ਕੋਲ ਪਹੁੰਚਿਆ ਅਤੇ ਸਾਰੀ ਗੱਲ ਦੱਸ ਕੇ ਮਦਦ ਮੰਗੀ।
ਭੈਣ ਨੇ ਉਸਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਵਾਪਸ ਆਇਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਉਸ ਵਕਤ ਸਾਰਾ ਮੁਹੱਲਾ ਦੀਵਾਲੀ ਮਨਾ ਰਿਹਾ ਸੀ। ਉਸਨੇ ਸੋਚਿਆ ਕਿ ਆਰਤੀ ਦੇ ਅੰਗਾਂ ਨੂੰ ਕੱਟ ਕੇ ਅਲੱਗ ਕੀਤਾ ਜਾਵੇ ਅਤੇ ਇੱਕ ਇੱਕ ਕਰਕੇ ਸੁੱਟਿਆ ਜਾਵੇ। ਉਸਨੇ ਪੂਰੀ ਰਾਤ ਛੁਰੀ ਨਾਲ ਉਸਦੇ ਅੰਗ ਕੱਟੇ ਅਤੇ ਦੀਵਾਲੀ ਦੀ ਰਾਤ ਹੀ ਆਰਤੀ ਦਾ ਸੱਜਾ ਪੈਰ ਪੋਲੀਥੀਟ ਵਿੱਚ ਲਪੇਟ ਕੇ ਮੋਪਡ ਤੇ ਜਾ ਕੇ ਕਬੂਤਰ ਚੌਂਕ ਪਹੁੰਚਆ ਦਿੱਤਾ। ਉਸ ਤੋਂ ਬਾਅਦ ਦੂਜਾ ਪੈਰ ਸੁੱਅਿਆ। ਘਰ ਆ ਕੇ ਉਸ ਨੇ ਰਾਤ ਨੂੰ ਹੀ ਆਰਤੀ ਦੇ ਧੜ ਦੀ ਛਾਤੀ ਅਤੇ ਪੇਟ ਦੀ ਚਮੜੀ ਨੂੰ ਚਾਕੂ ਨਾਲ ਉਤਾਰ ਕੇ ਇੱਕ ਪੋਲੀਥੀਨ ਵਿੱਚ ਪਾ ਲਿਆ ਅਤੇ ਉਸ ਦੇ ਦੋਵੇਂ ਦੁੱਧ ਅੰਗ ਵੀ ਕੱਟ ਲਏ। ਪੇਟ ਅੰਦਰ ਹੱਥ ਪਾ ਕੇ ਗੁਰਦੇ ਅਤੇ ਆਂਦਰਾਂ ਖਿੱਚ ਕੇ ਬਾਹਰ ਕੱਢੀਆਂ ਅਤੇ ਉਹਨਾਂ ਨੂੰ ਚਾਕੂ ਨਾਲ ਕੱਟ ਕੇ ਪੋਲੀਥੀਟ ਵਿੱਚ ਰੱਖ ਕੇ ਫ਼ਰਿਜ਼ ਵਿੱਚ ਰੱਖ ਦਿੱਤਾ। ਧੜ ਤੇ ਉਸ ਨੇ ਬਰਫ਼ ਤੋੜ ਕੇ ਪਾਈ ਤਾਂ ਜੋ ਬਦਬੂ ਨਾ ਆਵੇ।
2 ਦਿਨ ਬਾਅਦ ਸਵੇਰੇ ਕਰੀਬ 5 ਵਜੇ ਉਸ ਨੇ ਫ਼ਰਿਜ ਵਿੱਚ ਰੱਖੀਆਂ ਤਿੰਨੇ ਪੋਲੀਥੀਟ ਦੀਆਂ ਥੈਲੀਆਂ ਕੱਢੀਆਂ ਅਤੇ ਰਾਮ ਮਾਰਕੀਟ, ਢਕਪੁਰੀ ਵਾਲੀ ਗਲੀ ਵਿੱਚ ਸੁੱਟ ਆਇਆ। ਇਸ ਤਰ੍ਹਾਂ ਚੁਚੂ ਨੇ 8 ਥਾਵਾਂ ਤੇ ਆਰਤੀ ਦੇ ਸਰੀਰ ਦੇ ਅੰਗ ਸੁੱਟੇ। ਉਸਨੇ ਚਾਕੂ ਅਤੇ ਆਰੀ ਦੀ ਵਰਤੋਂ ਕੀਤੀ।
ਚੁਚੂ ਇੰਨਾ ਸ਼ਾਤਿਰ ਸੀ ਕਿ ਜਦੋਂ ਸ਼ਹਿਰ ਵਿੱਚ ਕਿਸੇ ਜਗ੍ਹਾ ਮਨੁੱਖੀ ਅੰਗ ਮਿਲਦੇ ਸਨ ਤਾਂ ਉਹ ਉਥੇ ਪਹੁੰਚ ਜਾਂਦਾ ਸੀ ਅਤੇ ਲੋਕਾਂ ਨਾਲ ਇਸ ਬਾਰੇ ਗੱਲ ਕਰਦਾ ਸੀ। ਉਹ ਕਹਿੰਦਾ ਸੀ ਕਿ ਪੁਲਿਸ ਹੁਣ ਤੱਕ ਕਬਾੜੀ ਦੇ ਹੱਤਿਆਰੇ ਦਾ ਪਤਾ ਨਹੀਂ ਲਗਾ ਸਕੀ ਤਾਂ ਇਸ ਔਰਤ ਦੇ ਹੱਤਿਆਰੇ ਤੱਕ ਕਿਵੇਂ ਪਹੁੰਚੇਗੀ? ਉਸਦੀਆਂ ਗੱਲਾਂ ਕਾਰਨ ਕਿਸੇ ਨੂੰ ਉਸ ਤੇ ਸ਼ੱਕ ਨਾ ਹੋਇਆ।