ਬਿਕਰਮਜੀਤ ਸਿੰਘ ਚਹਿਲ ਨੇ ਪਿੰਡ ਧਲੇਵਾਂ ‘ਚ ਵੰਡੀਆਂ 280 ਐਨਕਾਂ

5ਮਾਨਸਾ  -ਵੀਰਵਾਰ ਨੂੰ ਚਹਿਲ ਵੈਲਫੇਅਰ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਵੱਲੋਂ ਪਿੰਡ ਧਲੇਵਾਂ ਵਿਚ ਲੋੜਵੰਦਾਂ ਨੂੰ 280 ਨਜ਼ਰ ਦੀਆਂ ਐਨਕਾਂ ਵੰਡੀਆਂ ਗਈਆਂ। ਇਸ ਲਈ ਕੁੱਝ ਦਿਨ ਪਹਿਲਾਂ ਪਿੰਡ ਵਿਚ ਕੈਂਪ ਲਾ ਕੇ ਲੋਕਾਂ ਦੀ ਨਜ਼ਰ ਚੈਕ ਕੀਤੀ ਗਈ ਸੀ। ਇਸ ਦੇ ਇਲਾਵਾ ਹੋਰਨਾਂ ਪਿੰਡਾਂ ਵਿਚ ਟਰੱਸਟ ਦੇ ਇਹ ਕੈਂਪ ਲਗਾਤਾਰ ਜਾਰੀ ਹਨ।
ਪਿੰਡ ਧਲੇਵਾਂ ਵਿਖੇ ਐਨਕਾਂ ਵੰਡਣ ਮੌਕੇ ਬੋਲਦਿਆਂ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਟਰੱਸਟ ਲੋਕ ਸੇਵਾ ਦੇ ਇਸ ਕਾਰਜ ਵਿਚ ਕਿਸੇ ਤਰਾਂ ਦੀ ਖੜੋਤ ਨਹੀਂ ਆਉਣ ਦੇਣਾ ਚਾਹੁੰਦਾ। ਉਨਾਂ ਕਿਹਾ ਕਿ ਰਾਜਨੀਤੀ ਪਿੜ ਤੇ ਸਮਾਜ ਸੇਵਾ ਦੋਵੇਂ ਉਨਾਂ ਦੇ ਕਾਰਜ ਇਸ ਤਰਾਂ ਹੀ ਜਾਰੀ ਰਹਿਣਗੇ। ਉਨਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਹਰ ਦਿਨ ਇਸ ਕਾਰਜ ਨੂ ੰਜਾਰੀ ਰੱਖਣ ਤੇ ਵੱਡਾ ਕਰਨ ਵੱਲ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ਉਨਾਂ ਖੁਦ ਕਈ ਬਜ਼ੁਰਗਾਂ ਦੇ ਆਪਣੇ ਹੱਥਾਂ ਨਾਲ ਨਜ਼ਰ ਦੀਆਂ ਐਨਕਾਂ ਲਾਈਆਂ ਤੇ ਉਨਾਂ ਤੋਂ ਅਸ਼ੀਰਵਾਦ ਲਿਆ। ਪਿੰਡ ਵਾਸੀਆਂ ਨੇ ਉਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਉਕਤ ਤੋਂ ਇਲਾਵਾ ਪ੍ਰਿਤਪਾਲ ਸਿੰਘ ਡਾਲੀ, ਦਵਿੰਦਰਜੀਤ ਸਿੰਘ ਦਰਸ਼ੀ,ਇਕਬਾਲ ਸਿੰਘ ਫਫੜੇ, ਅਜੈਬ ਸਿੰਘ, ਨਛੱਤਰ ਸਿੰਘ, ਪ੍ਰਸ਼ੋਤਮ ਬਿੱਲੂ, ਕਰਤਾਰ ਸਿੰਘ ਚਹਿਲ,ਜਗਸੀਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਟੋਨੀ ਪ੍ਰਧਾਨ, ਜਗਰੂਪ ਸਿੰਘ ਭੋਲਾ ਨੰਬਰਦਾਰ, ਭੂਰਾ ਸਿੰਘ ਰੱਲੀ  ਆਦਿ ਹਾਜ਼ਰ ਸਨ।

LEAVE A REPLY