images-300x168ਜੇਕਰ ਬੱਚੇ ਅਤੇ ਘਰ ‘ਚ ਆਏ ਮਹਿਮਾਨਾਂ ਨੂੰ ਚਾਹ ਦੇ ਨਾਲ ਕੁਝ ਸਪੈਸ਼ਲ ਪਰੋਸਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸ਼ਾਨਦਾਰ ਡਿਸ਼ ਪੇਸ਼ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਸ਼ਾਨਦਾਰ ਡਿਸ਼ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
1 ਕੱਪ ਮੱਖਣ
1 ਕੱਪ ਬਰਾਊਨ ਸ਼ੂਗਰ
ਅੱਧਾ ਕੱਪ ਮੈਦਾ
1 ਅੰਡਾ
1 ਚਮਚ ਬੇਕਿੰਗ ਸੋਡਾ
2 ਛੋਟੇ ਚਮਚ ਦਾਲਚੀਨੀ ਪਾਊਡਰ
2 ਵੱਡੇ ਚਮਚ ਦੁੱਧ
ਬਣਾਉਣ ਲਈ ਵਿਧੀ:
ਸਭ ਤੋਂ ਪਹਿਲਾਂ ਇੱਕ ਪੈਨ ‘ਚ ਮੱਖਣ ਗਰਮ ਕਰੋ ਅਤੇ ਫ਼ਿਰ ਉਸ ‘ਚ ਇੱਕ ਵੱਡੀ ਕਟੋਰੀ ‘ਚ ਪਾ ਦਿਓ।
ਫ਼ਿਰ ਇਸ ‘ਚ ਬਰਾਊਨ ਸ਼ੂਗਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਹੁਣ ਇਸ ‘ਚ ਮੈਦਾ, ਬੇਕਿੰਗ ਪਾਊਡਰ, ਦਾਲਚੀਨੀ ਪਾਊਡਰ, ਅੰਡਾ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਹੁਣ ਇਸ ਮਿਕਸਚਰ ਨੂੰ ਢੱਕ ਕੇ ਫ਼ਰਿੱਜ਼ ‘ਚ 30 ਮਿੰਟ ਲਈ ਰੱਖ ਦਿਓ।
ਅੋਵਨ ਨੂੰ 180 ਡਿਗਰੀ ਸੈਲਸੀਅਸ ‘ਚ ਪ੍ਰੀ ਹੀਟ ਕਰ ਲਓ।
ਫ਼ਰਿੱਜ਼ ‘ਚੋਂ ਮਿਕਸਚਰ ਕੱਢ ਕੇ ਉਸ ਦੀ ਛੋਟੀ-ਛੋਟੀ ਲੋਈਆਂ ਬਣਾ ਲਓ।
ਇੱਕ ਲੋਈ ਨੂੰ ਹਥੇਲੀਆਂ ਵਿੱਚਕਾਰ ਰੱਖ ਕੇ ਹਲਕਾ ਜਿਹਾ ਦਬਾਉਂਦੇ ਹੋਏ ਕੁਕੀਜ਼ ਬਣਾ ਲਓ।
ਇਸ ਤੋਂ ਬਾਅਦ ਬੇਕਿੰਗ ਟ੍ਰੇਅ ‘ਤੇ ਕੁਕੀਜ਼ ਨੂੰ ਬਟਰ ਪੇਪਰ ਵਿਛਾ ਕੇ ਕੁਝ-ਕੁਝ ਦੂਰੀ ‘ਤੇ ਰੱਖੋ।
ਸਾਰੀਆਂ ਕੁਕੀਜ਼ ‘ਤੇ ਬਰਾਊਨ ਸ਼ੂਗਰ ਛਿੜਕੋ।
10-15 ਮਿੰਟ ਲਈ ਕੁਕੀਜ਼ ਨੂੰ ਬੇਕ ਕਰੋ ਅਤੇ ਥੌੜੀ-ਥੌੜੀ ਦੇਰ ਬਾਅਦ ਦੇਖਦੇ ਰਹੋ ਤਾਂ ਜੋ ਜੇਕਰ ਇਹ ਜ਼ਿਆਦਾ ਕੁੱਕ ਹੋ ਗਈਆਂ ਤਾਂ ਕਠੋਰ ਬਣ ਜਾਣਗੀਆਂ।
ਟ੍ਰੇਅ ਨੂੰ ਅੋਵਨ ਤੋਂ ਬਾਹਰ ਕੱਢੋ ਅਤੇ ਠੰਡਾ ਹੋਣ ਲਈ ਰੱਖ ਦਿਓ।
ਬਰਾਊਨ ਬਟਰ ਸ਼ੂਗਰ ਕੁਕੀਜ਼ ਨੂੰ ਬੱਚੇ ਅਤੇ ਘਰ ਆਏ ਮਹਿਮਾਨਾਂ ਨੂੰ ਪਰੋਸੋ।

LEAVE A REPLY