ਫ਼ਿਲਮ ‘ਬਾਜੀਰਾਵ ਮਸਤਾਨੀ’ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਬਾਜੀਰਾਵ ਨਾਲ ਲੋਕਾਂ ਨੂੰ ਮੁਹੱਬਤ ਹੋ ਗਈ ਸੀ। ‘ਪਦਮਾਵਤੀ’ ਵਿੱਚ ਅਲਾਊਦੀਨ ਖਿਲਜੀ ਦੀ ਭੂਮਿਕਾ ਵਿੱਚ ਉਹ ਪਹਿਲੀ ਵਾਰ ਨਕਾਰਾਤਮਕ ਕਿਰਦਾਰ ਵਿੱਚ ਦੇਖਣਗੇ। ਕਰੂਰ ਸ਼ਾਸਕ ਦੀ ਭੂਮਿਕਾ ਵਿੱਚ ਆਪਣੇ ਚਿਹਰੇ ਹੀਰੋ ਨੂੰ ਦੇਖ ਕੇ ਦਰਸ਼ਕ ਉਸ ਨੂੰ ਨਫ਼ਰਤ ਵੀ ਕਰ ਸਕਦੇ ਹਨ। ਜਿਵੇਂ ਪ੍ਰੇਮ ਚੋਪੜਾ ਜਾਂ ਰਣਜੀਤ ਨਾਲ ਕਰਦੇ ਸਨ। ਅਸਲ ਵਿੱਚ ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਖਿਲਜੀ ਵੰਸ਼ ਦੇ ਦੂਸਰੇ ਸ਼ਾਸਕ ਅਲਾਊਦੀਨ ਖਿਲਜੀ ਅਤੇ ਰਾਣੀ ਪਦਮਾਵਤੀ ਬਾਰੇ ਹੈ। ਰਾਣੀ ਪਦਮਾਵਤੀ ਬੇਹੱਦ ਖ਼ੂਬਸੂਰਤ ਸੀ। ਦਿੱਲੀ ਸਲਤਨਤ ਦਾ ਸ਼ਾਸਕ ਅਲਾਊਦੀਨ ਖਿਲਜੀ ਉਸ ਦੀ ਸੁੰਦਰਤਾ ‘ਤੇ ਮੋਹਿਤ ਹੋ ਗਿਆ। ਪਦਮਾਵਤੀ ਨੂੰ ਹਾਸਲ ਕਰਨ ਲਈ ਉਸ ਨੇ ਚਿੱਤੌੜ ‘ਤੇ ਹਮਲਾ ਬੋਲ ਦਿੱਤਾ। ਹਾਲਾਂਕਿ ਆਪਣੇ ਨਾਪਾਕ ਮਨਸੂਬਿਆਂ ਵਿੱਚ ਉਹ ਸਫ਼ਲ ਨਹੀਂ ਹੋ ਸਕਿਆ। ਖਿਲਜੀ ਦਾ ਇਹ ਪਾਤਰ ਨਿਭਾਉਣ ਲਈ ਰਣਬੀਰ ਥੋੜ੍ਹਾ ਫ਼ਿਕਰਮੰਦ ਹੈ। ਰਣਵੀਰ ਦਾ ਕਹਿਣਾ ਹੈ, ‘ਸੰਜੇ ਲੀਲਾ ਭੰਸਾਲੀ ਨੇ ਇੱਕ ਵਾਰ ਲੋਫ਼ਰ ਰੋਮੀਓ ਦਾ ਕਿਰਦਾਰ ਕਰਵਾਇਆ। ਫ਼ਿਰ ਮਹਾਨ ਧੋਧੇ ਦਾ। ਇਸ ਤੋਂ ਬਾਅਦ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਐਂਟੀ ਹੀਰੋ ਬਣਾਉਣ ਦਾ ਫ਼ੈਸਲਾ ਕੀਤਾ। ਉਹ ਸ਼ੁਰੂਆਤ ਤੋਂ ਚਾਹੁੰਦੇ ਸਨ ਕਿ ਮੈਂ ਖਿਲਜੀ ਦਾ ਕਿਰਦਾਰ ਨਿਭਾਵਾਂ। ਹਾਲਾਂਕਿ ਇਸ ਵਾਰ ਮੈਂ ਕੁਝ ਡਰਿਆ ਹੋਇਆ ਹਾਂ। ਮੈਂ ਫ਼ਿਲਮ ਤੋਂ ਪਹਿਲਾਂ ਅਤੇ ਉਸ ਦੀ ਤਿਆਰੀ ਦੌਰਾਨ ਵੀ ਡਰਿਆ ਹੋਇਆ ਸੀ। ਮੈਂ ਮੇਨਸਟ੍ਰੀਮ ਹੀਰੋ ਹਾਂ। ਮੈਂ ਵਿਲੇਨ ਦਾ ਰੋਲ ਨਿਭਾਉਣ ਦਾ ਫ਼ੈਸਲਾ ਲਿਆ ਹੈ। ਪਰ ਮੈਂ ਪ੍ਰਯੋਗਵਾਦੀ ਕਲਾਕਾਰ ਵੀ ਹਾਂ। ਮੈਨੂੰ ਆਸ ਹੈ ਕਿ ਦਰਸ਼ਕ ਮੈਨੂੰ ਇਸ ਭੂਮਿਕਾ ਵਿੱਚ ਵੀ ਪਸੰਦ ਕਰਨਗੇ। ਮੈਂ ਮਹਿਸੂਸ ਕੀਤਾ ਹੈ ਕਿ ਹਰ ਵਿਲੇਨ ਦਾ ਆਪਣਾ ਨਜ਼ਰੀਆ ਹੁੰਦਾ ਹੈ। ਉਹ ਆਪਣੇ ਕੰਮ ਲਈ ਖ਼ੁਦ ‘ਤੇ ਭਰੋਸਾ ਕਰਦੇ ਹਨ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਹਰ ਇਨਸਾਨ ਵਿੱਚ ਥੋੜ੍ਹਾ ਸ਼ੈਤਾਨ ਹੁੰਦਾ ਹੈ। ਕਿਸੇ ਵਿੱਚ ਦਿਖਾਈ ਦਿੰਦਾ ਹੈ, ਕੋਈ ਲੁਕੋ ਕੇ ਰੱਖਦਾ ਹਾਂ। ਮੈਨੂੰ ਲਗਦਾ ਹੈ ਕਿ ਅਲਾਊਦੀਨ ਖਿਲਜੀ ਦਾ ਕਿਰਦਾਰ ਕਰੇ ਮੈਂ ਹੋਰ ਵਧੀਆ ਇਨਸਾਨ ਬਣ ਜਾਵਾਂਗਾ। ਅਸਲ ਵਿੱਚ ਮੇਰੇ ਅੰਦਰ ਜਿੰਨੀ ਵੀ ਨਕਾਰਾਤਮਕਤਾ ਹੈ, ਉਹ ਮੈਂ ਕਿਰਦਾਰ ਵਿੱਚ ਪਾ ਦੇਵਾਂਗਾ। ਲਿਹਾਜ਼ਾ ਬਚੇਗੀ ਸਿਰਫ਼ ਚੰਗਿਆਈ।’