ਨਵੀਂ ਦਿੱਲੀਂ ਭਾਰਤ-ਪਾਕਿਸਤਾਨ ਦੇ ਮੈਚ ਨੂੰ ਦੇਖਣ ਦੇ ਲਈ ਸਾਰੀ ਦੁਨੀਆ ਦੀਆਂ ਨਜ਼ਰਾਂ ਮੈਚ ‘ਚ ਲੱਗੀਆਂ ਰਹਿੰਦੀਆਂ ਹਨ। ਇਸ ਦੀ ਵਜ੍ਹਾ ਹੈ ਮੈਦਾਨ ‘ਚ ਦੋਹਾਂ ਟੀਮਾਂ ਦੇ ਖਿਡਾਰੀਆਂ ਦਾ ਆਪਸੀ ਟਕਰਾਅ। ਪਾਕਿਸਤਾਨ ਦੇ ਖਿਡਾਰੀ ਕਈ ਵਾਰ ਅਜਿਹੀਆਂ ਹਰਕਤਾਂ ਕਰ ਚੁੱਕੇ ਹਨ ਜਿਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਸ਼ਰਮਸਾਰ ਹੋਣਾ ਪਿਆ। ਸਾਲ 2003 ਵਰਲਡ ਕੱਪ ਦਾ ਇੱਕ ਅਜਿਹਾ ਕਿੱਸਾ ਹੈ ਜਿਸ ਨੇ ਪੂਰੇ ਕ੍ਰਿਕਟ ਜਗਤ ਨੂੰ ਹਿਲਾ ਦਿੱਤਾ ਸੀ।
ਦਰਅਸਲ, ਦੱਖਣੀ ਅਫ਼ਰੀਕਾ ‘ਚ ਹੋਏ 2003 ਵਰਲਡ ਕੱਪ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿੱਚਾਲੇ ਮੈਚ ਖੇਡਿਆ ਜਾ ਰਿਹਾ ਸੀ। ਮੈਚ ਭਾਰਤ ਨੇ ਜਿੱਤਿਆ ਪਰ ਉਸ ਸਮੇਂ ਕੁਝ ਅਜਿਹਾ ਹੋਇਆ ਸੀ, ਜਿਸ ਨਾਲ ਜੈਂਟਲਮੈਨ ਗੇਮ ਕਹੇ ਜਾਣ ਵਾਲਾ ਕ੍ਰਿਕਟ ਸ਼ਰਮਸਾਰ ਹੋਇਆ ਸੀ। ਪਾਕਿਸਤਾਨ ਨੇ 274 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਸੀ, ਸਚਿਨ, ਸਹਿਵਾਗ ਨੇ ਪਹਿਲੇ 5.2 ਓਵਰਾਂ ‘ਚ 50 ਦੌੜਾਂ ਬਣਾ ਲਈਆਂ ਸਨ। ਵੀਰੂ-ਸਚਿਨ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ, ਜਿਸ ਤੋਂ ਬਾਅਦ ਆਲਰਾਊਂਡਰ ਸ਼ਾਹਿਦ ਅਫ਼ਰੀਕੀ ਨੇ ਇਨ੍ਹਾਂ ਦੋਹਾਂ ਨਾਲ ਗਾਲੀ-ਗਲੌਚ ਕੀਤਾ ਸੀ।
ਇੰਨਾ ਹੀ ਨਹੀਂ, ਅਫ਼ਰੀਦੀ ਨੇ ਉਸ ਸਮੇਂ ਅੰਪਾਇਰਿੰਗ ਕਰ ਰਹੇ ਡੇਵਿਡ ਸ਼ੇਫ਼ਰਡ ਲਈ ਬੁਰੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਅਫ਼ਰੀਦੀ ਦੀ ਇਸ ਹਰਕਤ ਤੋਂ ਪੀ.ਸੀ.ਬੀ. ਨੂੰ ਵੀ ਸ਼ਰਮਸਾਰ ਹੋਣਾ ਪਿਆ। ਹਾਲਾਂਕਿ ਇਸ ਗਲਤੀ ਦੀ ਅਫ਼ਰੀਦੀ ਨੂੰ ਭਾਰੀ ਕੀਮਤ ਅਦਾ ਕਰਨੀ ਪਈ ਸੀ। ਅਫ਼ਰੀਦੀ ਨੂੰ ਇਸ ਦੇ ਲਈ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਅਦਾ ਕਰਨਾ ਪਿਆ ਸੀ ਅਤੇ ਇਸ ਤੋਂ ਇਲਾਵਾ ਇੱਕ ਵਨਡੇ ਮੈਚ ਦੇ ਲਈ ਬੈਨ ਵੀ ਝਲਣਾ ਪਿਆ।