flimy-duniya1ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਅਕਸ਼ੈ ਕੁਮਾਰ ਤੇ ਅਰਜੁਨ ਕਪੂਰ ਨੂੰ ਭਰਾ ਬਣਾਉਣਾ ਚਾਹੁੰਦੀ ਸੀ ਪਰ ਦੋਵੇਂ ਹੀ ਕਲਾਕਾਰਾਂ ਨੇ ਉਸ ਦੇ ਇਸ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰਕੇ ਉਸ ਦੇ ਅਰਮਾਨਾਂ ‘ਤੇ ਪਾਣੀ ਫ਼ੇਰ ਦਿੱਤਾ। ਕੈਟਰੀਨਾ ਨੇ ਇਹ ਗੱਲ ਹਾਲ ਹੀ ‘ਚ ਚੈਟ ਸ਼ੋਅ ਕਾਫ਼ੀ ਵਿੱਦ ਕਰਨ ‘ਚ ਕਰਨ ਜੌਹਰ ਨਾਲ ਸਾਂਝੀ ਕੀਤੀ। ਕੈਟਰੀਨਾ ਨੇ ਦੱਸਿਆ ਕਿ ਉਸ ਨੇ ਅਕਸ਼ੈ ਕੁਮਾਰ ਨੂੰ ਕਿਹਾ ਸੀ ਕਿ ਉਹ 6 ਭੈਣਾਂ ਹਨ ਪਰ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ, ਕੀ ਤੁਸੀਂ ਮੇਰੇ ਭਰਾ ਬਣੋਗੇ। ਕੈਟਰੀਨਾ ਦੀ ਇਸ ਮੰਗ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਅਕਸ਼ੈ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਕੈਟਰੀਨਾ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਮੁੜ ਇਹ ਮੰਗ ਨਵੇਂ ਕਲਾਕਾਰ ਅਰਜੁਨ ਕਪੂਰ ਦੇ ਸਾਹਮਣੇ ਵੀ ਰੱਖੀ। ਅਰਜੁਨ ਨੇ ਕੈਟਰੀਨਾ ਦਾ ਭਰਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

LEAVE A REPLY