ਕਾਨਪੁਰ ‘ਚ ਸਿਆਲਦਾ-ਅਜਮੇਰ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰੇ

2ਕਾਨਪੁਰ : ਪਿਛਲੇ ਮਹੀਨੇ ਕਾਨਪੁਰ ਵਿਖੇ ਵਾਪਰੇ ਰੇਲ ਹਾਦਸੇ ਵਿਚ ਜਿਥੇ 150 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਉਥੇ ਅੱਜ ਮੁੜ ਤੋਂ ਕਾਨਪੁਰ ਵਿਖੇ ਵਾਪਰੇ ਇਕ ਟ੍ਰੇਨ ਹਾਦਸੇ ਵਿਚ 14 ਡੱਬੇ ਪਟੜੀ ਤੋਂ ਉਤਰ ਗਏ| ਇਹ ਰੇਲ ਗੱਡੀ ਸਿਆਲਦਾ ਤੋਂ ਅਜਮੇਰ ਜਾ ਰਹੀ ਸੀ ਕਿ ਸਵੇਰੇ 5:30 ਵਜੇ ਰੂਰਾ ਸਟੇਸ਼ਨ ਨੇੜੇ ਇਹ ਹਾਦਸਾ ਵਾਪਰ ਗਿਆ| ਇਸ ਹਾਦਸੇ ਵਿਚ ਦੋ ਲੋਕ ਮਾਰੇ ਗਏ, ਜਦੋਂ ਕਿ 43 ਹੋਰ ਜ਼ਖਮੀ ਹੋਏ ਹਨ|
ਇਸ ਦੌਰਾਨ ਰੇਲ ਮੰਤਰੀ ਨੇ ਗੰਭੀਰ ਰੂਪ ਵਿਚ ਜ਼ਖਮੀਆਂ ਦੇ ਇਲਾਜ ਲਈ 50 ਹਜ਼ਾਰ ਜਦੋਂ ਕਿ ਘੱਟ ਰੂਪ ਨਾਲ ਜ਼ਖਮੀਆਂ ਦੇ ਇਲਾਜ ਲਈ 25-25 ਹਜ਼ਾਰ ਰੁਪਏ ਦਾ ਐਲਾਨ ਕੀਤਾ ਹੈ|

LEAVE A REPLY