1ਫਤਹਿਗਡ਼੍ਹ ਸਾਹਿਬ ; ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵਾਅਦਾ ਕੀਤਾ ਕਿ ਧਾਰਮਿਕ ਬੇਅਦਬੀਆਂ ਤੇ ਪੰਜਾਬ ਦੇ ਲੋਕਾਂ ਖਿਲਾਫ ਹੋਰ ਅਪਰਾਧਾਂ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ, ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ‘ਚ ਆਉਣ ਤੋਂ ਬਾਅਦ ਇਕ ਵੀ ਸਬਸਿਡੀ ਵਾਪਿਸ ਨਹੀਂ ਲਈ ਜਾਵੇਗੀ।
ਇਥੇ ਸਲਾਨਾ ਜੋਡ਼ ਮੇਲੇ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਹਾਲੇ ਦੇ ਮਹੀਨਿਆਂ ਦੌਰਾਨ ਪੰਜਾਬ ‘ਚ ਵੱਡੀ ਗਿਣਤੀ ‘ਚ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਹਮਲਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਇਸ ਲਡ਼ੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਭਗਵਦ ਗੀਤਾ, ਪਵਿੱਤਰ ਕੁਰਾਨ ਸ਼ਰੀਫ ਵਰਗੇ ਪਵਿੱਤਰ ਗ੍ਰਥਾਂ ਨੂੰ ਸਾਡ਼ਨ ਤੇ ਪਾਡ਼ੇ ਜਾਣ ਦੀਆਂ ਘਟਨਾਵਾਂ ਅਤੇ ਬਰਗਾਡ਼ੀ ‘ਚ ਬੇਅਦਬੀ ਤੇ ਪੁਲਿਸ ਫਾਇੰਗ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਘਟਨਾਵਾਂ ਸੂਬੇ ‘ਚ ਅਰਾਜਕਤਾ ਤੇ ਸੰਪ੍ਰਦਾਇਕ ਪੱਧਰ ‘ਤੇ ਵੰਡੇ ਜਾਣ ਦੀ ਸਥਿਤੀ ਨੂੰ ਸਾਹਮਣੇ ਲਿਆਉਂਦੀਆਂ ਹਨ, ਜਿਸ ‘ਚ ਬਾਦਲ ਸ਼ਾਸਨ ਨੇ ਪੰਜਾਬ ਨੂੰ ਧਕੇਲ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਸੂਬੇ ਨੂੰ ਬਾਦਲਾਂ ਤੇ ਬਿਕ੍ਰਮ ਸਿੰਘ ਮਜੀਠੀਆ ਤੋਂ ਬਚਾਉਣ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ, ਜਿਨ੍ਹਾਂ ਦਾ ਧਿਆਲ ਸਿਰਫ ਆਪਣੇ ਹਿੱਤਾਂ ਨੂੰ ਵਾਧਾ ਦੇਣ ਤੇ ਆਪਣੀਆਂ ਜੇਬ੍ਹਾਂ ਭਰਨ ‘ਚ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਬਾਦਲਾਂ ਦੇ ਸੁਖਵਿਲਾਸ ਤੇ ਹੋਰ ਵਿਅਕਤੀਗਤ ਪ੍ਰੋਜੈਕਟ ਤੇ ਬਿਜਨੇਸਾਂ ਵਾਸਤੇ ਰੁਪਇਆ ਕਿਥੋਂ ਆਇਆ।
ਮਜੀਠੀਆ ਉਪਰ ਨਸ਼ੇ ਵੇਚਣ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਸਨੇ ਤੇ ਬਾਦਲਾਂ ਨੇ ਪੰਜਾਬ ਦੀ ਇਕ ਪੂਰੀ ਨੋਜ਼ਵਾਨ ਪੀਡ਼੍ਹੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਨਸ਼ੇ ਦੀ ਸਮੱਸਿਆ ਇੰਨੀ ਫੈਲ੍ਹ ਚੁੱਕੀ ਹੈ ਕਿ ਉਨ੍ਹਾਂ ਦੇ ਪੁਰਾਣੇ ਲੋਕ ਸਭਾ ਹਲਕੇ ਅੰਮ੍ਰਿਤਸਰ ‘ਚ ਕਈ ਪਿੰਡਾਂ ‘ਚ ਇਕ ਵੀ ਪੁਰਸ਼ ਮੈਂਬਰ ਨਹੀਂ ਬੱਚਿਆ ਸੀ, ਕਿਉਂਕਿ ਉਹ ਸਾਰੇ ਚਿੱਟੇ ਦੇ ਸ਼ਿਕਾਰ ਹੋ ਗਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਰੋਜ਼ਗਾਰ ਤੇ ਨੌਕਰੀਆਂ ਤੋਂ ਵਾਂਝੇ ਨੌਜ਼ਵਾਨਾਂ ਨੂੰ ਬਾਦਲਾਂ ਤੇ ਮਜੀਠੀਆ ਵੱਲੋਂ ਨਸ਼ਿਆਂ ‘ਚ ਧਕੇਲਿਆ ਜਾ ਰਿਹਾ ਹੈ, ਜਿਹਡ਼ੇ ਸੂਬੇ ‘ਚ ਨਸ਼ਾ ਮਾਫੀਆ ਨੂੰ ਸ਼ੈਅ ਦੇ ਰਹੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਬਿਠਾਉਣ ਵਾਸਤੇ, ਸਾਰੇ ਕਾਇਦਿਆਂ ਦਾ ਉਲੰਘਣ ਕਰਕੇ ਬੀਤੇ ਕੁਝ ਦਿਨਾਂ ‘ਚ ਧਡ਼ਾਧਡ਼ 300 ਸਿਆਸੀ ਨਿਯੁਕਤੀਆਂ ਕਰਨ ਨੂੰ ਲੈ ਕੇ ਬਾਦਲਾਂ ਉਪਰ ਹਮਲਾ ਵੀ ਬੋਲਿਆ।
ਇਸ ਮਾਮਲੇ ‘ਚ ਬਾਦਲਾਂ ਦੇ ਝੂਠ ‘ਤੇ ਨੁਕੇਲ ਕੱਸਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਇਕ ਵੀ ਸਰਕਾਰੀ ਸਬਸਿਡੀ ਵਾਪਿਸ ਨਹੀਂ ਲਈ ਜਾਵੇਗੀ। ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਨਾ ਸਿਰਫ ਖੇਤੀਬਾਡ਼ੀ ਖੇਤਰ ਨੂੰ ਮੁਫਤ ਬਿਜਲੀ ਜਾਰੀ ਰੱਖੇਗੀ, ਸਗੋਂ ਉਦਯੋਗਿਕ ਤੇ ਵਪਰਿਕ ਖਪਤਕਾਰਾਂ ਲਈ ਬਿਜਲੀ ਦੇ ਰੇਟ ਵੀ ਘੱਟ ਕਰੇਗੀ।
ਇਸੇ ਤਰ੍ਹਾਂ, ਪੰਜਾਬ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਣ ਦਾ ਆਪਣਾ ਵਾਅਦਾ ਦੁਹਰਾਉਂਦਿਆਂ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਐਸ.ਵਾਈ.ਐਲ ‘ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ‘ਚ ਨਾਕਾਮ ਰਹੀ ਹੈ, ਲੇਕਿਨ ਉਹ ਆਪਣੇ ਆਖਿਰੀ ਸਾਹ ਤੱਕ ਇਸ ‘ਤੇ ਲਡ਼ਨਗੇ।
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਨਾਲ ਨਾਲ ਉਦਯੋਗਿਕ ਪਤਨ ਦਾ ਜ਼ਿਕਰ ਕਰਦਿਆਂ, ਦੁਹਰਾਇਆ ਕਿ ਉਹ ਕਿਸਾਨਾਂ ਦਾ ਕਰਜਾ ਮੁਆਫ ਕਰ ਦੇਣਗੇ ਤੇ ਪੁਖਤਾ ਕਰਲਗੇ ਕਿ ਉਦਯੋਗਾਂ ਨੂੰ ਮੁਡ਼ ਖਡ਼੍ਹਾ ਕੀਤਾ ਜਾਵੇ। ਕੈਪਟਨ ਅਮਰਿੰਦਰ ਬਤੌਰ ਮੁੱਖ ਮੰਤਰੀ ਉਨ੍ਹਾਂ ਵੱਲੋ ਨੌਜ਼ਵਾਨਾਂ ਵਾਸਤੇ ਨੌਕਰੀਆਂ ਪੈਦਾ ਕਰਨ ਤੇ ਪੰਜਾਬ ‘ਚ ਉਦਯੋਗਿਕ ਵਿਕਾਸ ਨੁੰ ਵਾਧਾ ਦੇਣ ਵਾਸਤੇ ਸ਼ੁਰੂ ਕੀਤੀ ਗਈ ਮੈਗਾ ਪ੍ਰੋਜੈਕਟ ਸਕੀਮ ਨੂੰ ਬੰਦ ਕਰਨ ਲਈ ਬਾਦਲਾਂ ‘ਤੇ ਵਰ੍ਹੇ।
ਕੈਪਟਨ ਅਮਰਿੰਦਰ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਮੈਨਿਫੈਸਟੋ ‘ਚ ਉਨ੍ਹਾਂ ਦੇ ਸਾਰੇ ਦੁੱਖਾਂ ਨੂੰ ਸੁਣਿਆ ਜਾਵੇਗਾ, ਜਿਸਨੂੰ ਪੰਜਾਬ ਦੇ ਸਾਰੇ ਵਰਗਾਂ ਤੋਂ ਇਨਪੁਟ ਲੈ ਕੇ ਬੀਤੇ ਇਕ ਸਾਲ ਤੋਂ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਫਤਹਿਗਡ਼੍ਹ ਸਾਹਿਬ ਦੇ ਲੋਕਾਂ ਨਾਲ ਵੀ ਵਾਅਦਾ ਕੀਤਾ ਕਿ ਉਨ੍ਹਾਂ ਦੇ ਇਲਾਕੇ ‘ਚ ਬੱਸ ਸਟੈਂਡ ਦੇ ਨਿਰਮਾਣ ਵਾਸਤੇ ਲੰਬੇ ਵਕਤ ਤੋਂ ਲਟਕੀ ਆ ਰਹੀ ਮੰਗ ਨੂੰ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਆਉਣ ‘ਤੇ ਪੂਰਾ ਕੀਤਾ ਜਾਵੇਗਾ।
ਇਸ ਦੌਰਾਨ ਕੈਪਟਨ ਅਮਰਿੰਦਰ ਨਾਲ ਪੰਜਾਬ ਕਾਂਗਰਸ ਦੇ ਕਈ ਵਿਧਾਇਕ ਵੀ ਮੌਜ਼ੂਦ ਰਹੇ, ਜਿਨ੍ਹਾਂ ‘ਚ ਕੁਲਜੀਤ ਨਾਗਰਾ, ਬਲਬੀਰ ਸਿੰਘ ਸਿੱਧੂ, ਗੁਰਕੀਰਤ ਕੋਟਲੀ, ਰਣਦੀਪ ਨਾਭਾ, ਸਾਧੂ ਸਿੰਘ ਧਰਮਸੋਤ, ਜਗਮੋਹਨ ਸਿੰਘ ਕੰਗ ਤੇ ਅਮਰੀਕ ਢਿਲੋਂ ਸ਼ਾਮਿਲ ਸਨ।
ਸਾਰੇ ਕਾਂਗਰਸੀ ਆਗੂਆਂ ਨੇ ਮੌਜ਼ੂਦਗੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਦਾ ਸੁਨਹਿਰੀ ਦੌਰ ਵਾਪਿਸ ਲਿਆਉਂਦਾ ਜਾ ਸਕੇ।
ਫਤਹਿਗਡ਼੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਨੇ ਬਾਦਲਾਂ ਦੀ ਪੰਜਾਬ ‘ਤੇ ਤਾਨਾਸ਼ਾਹਾਂ ਵਰਗੇ ਸ਼ਾਸਨ ਕਰਨ ਨੂੰ ਲੈ ਕੇ ਨਿੰਦਾ ਕਰਦਿਆਂ ਕਿਹਾ ਕਿ ਇਥੋਂ ਤੱਕ ਕਿ ਔਰਤਾਂ ਤੇ ਬਜ਼ੁਰਗ ਵੀ ਦੋਵੇਂ ਪਿਓ ਪੁੱਤ ਦੇ ਜੁਲਮੀ ਰਾਜ ‘ਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਬਾਦਲਾਂ ਤੇ ਮਜੀਠੀਆ ਵਰਗਿਆਂ ਨੂੰ ਸਬਕ ਸਿਖਾ ਸਕਦੇ ਹਨ, ਜਿਹਡ਼ੇ ਜੇਲ੍ਹ ਭੇਜੇ ਜਾਣ ਤੋਂ ਘੱਟ ਕਿਸੇ ਚੀਜ ਦੇ ਲਾਇਕ ਨਹੀਂ ਹਨ।
ਉਨ੍ਹਾਂ ਨੇ ਫਤਹਿਗਡ਼੍ਹ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਦਾਇਰੇ ਅੰਦਰ ਵੱਧ ਰਹੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕੈਪਟਨ ਅਮਰਿੰਦਰ ਨੂੰ ਸੱਤਾ ‘ਚ ਆਉਣ ਤੋਂ ਬਾਅਦ ਅਜਿਹੇ ਸਾਰਿਆਂ ਠੇਕਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ।

LEAVE A REPLY