ਪਿੰਡ ਬੁਰਜਰਾਠੀ, ਖੜਕ ਸਿੰਘ ਵਾਲਾ ਤੇ ਡੇਲੂਆਣਾ ‘ਚ ਵੰਡੀਆਂ 675 ਐਨਕਾਂ
ਮਾਨਸਾ- ਰਾਜਨੀਤਕ ਪਿੜ ਵਿਚ ਆਉਣ ਦਾ ਐਲਾਨ ਕਰਨ ਤੋਂ ਬਾਅਦ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਚਹਿਲ ਵੈਲਫ਼ੇਅਰ ਟਰੱਸਟ ਨੇ ਪਿੰਡ ਬੁਰਜਰਾਠੀ, ਡੇਲੂਆਣਾ ਤੇ ਖੜਕ ਸਿੰਘ ਵਾਲਾ ਵਿਖੇ ਲੋੜਵੰਦਾਂ ਨੂੰ ਨਜ਼ਰ ਦੀਆਂ 675 ਐਨਕਾਂ ਵੰਡੀਆਂ। ਐਨਕਾਂ ਵੰਡਣ ਲਈ ਉਨ੍ਹਾਂ ਵੱਲੋਂ ਉਕਤ ਤਿੰਨਾਂ ਪਿੰਡਾਂ ਵਿਚ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਪਣੇ ਹੱਥਾਂ ਨਾਲ ਐਨਕਾਂ ਦੀ ਵੰਡ ਕੀਤੀ।
ਇਸ ਮੌਕੇ ਬੋਲਦਿਆਂ ਬਿਕਰਮਜੀਤਇੰਦਰ ਸਿੰਘ ਚਹਿਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਇਸ ਕਾਰਜ ਨੂੰ ਸ਼ੁਰੂ ਕਰਕੇ ਜੋ ਆਤਮਿਕ ਸਕੂਨ ਮਿਲਿਆ, ਉਸ ਨੇ ਬਖਸ਼ਿਸ਼ ਦਿੱਤੀ ਹੈ ਕਿ ਇਸ ਕਾਰਜ ਨੂੰ ਸਦਾ ਹੀ ਜਾਰੀ ਰੱਖਿਆ ਜਾਵੇ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਬੇਸ਼ੱਕ Àਹ ਰਾਜਨੀਤਕ ਮੈਦਾਨ ਵਿਚ ਆ ਗਏ ਹਨ, ਪਰ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਦੇ ਟਰੱਸਟ ਵੱਲੋਂ ਵਿੱਢੇ ਹੋਏ ਕਾਰਜ ਨਿਰੰਤਰ ਰੂਪ ਵਿਚ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਤੇ ਇਨ੍ਹਾਂ ਕਾਰਜਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਕਈ ਬਜ਼ੁਰਗ ਵਿਅਕਤੀਆਂ ਨੇ ਅਸ਼ੀਰਵਾਦ ਦਿੰਦਿਆਂ ਐਨਕਾਂ ਦੇਣ ਦੇ ਕਾਰਜ ਨੂੰ ਮਨੁੱਖੀ ਸੇਵਾ ਦਾ ਸਭ ਤੋਂ ਵੱਡਾ ਪੁੰਨ ਦੱਸਿਆ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਪਿੰਡਾਂ ਦੇ ਬਜ਼ੁਰਗ ਨਜ਼ਰ ਘੱਟ ਹੋਣ ਦੇ ਬਾਅਦ ਸ਼ਹਿਰੋਂ ਜਾਂ ਕੈਂਪਾਂ ਆਦਿ ਤੋਂ ਨਜ਼ਰ ਚੈਕ ਨਹੀਂ ਕਰਵਾ ਸਕਦੇ, ਪਰ ਟਰੱਸਟ ਨੇ ਇਹ ਪੁੰਨ ਦਾ ਕਾਰਜ ਪਿੰਡ-ਪਿੰਡ, ਘਰ-ਘਰ ਦੇ ਕੇ ਬਜ਼ੁਰਗਾਂ ‘ਤੇ ਵੱਡਾ ਰਹਿਮ ਕੀਤਾ ਹੈ।
ਇਸ ਮੌਕੇ ਪਿੰਡ ਬੁਰਜਰਾਠੀ ਤੋਂ ਦਰਸ਼ਨ ਸਿੰਘ, ਲਾਭ ਸਿੰਘ, ਪੰਚ ਬਲਵੰਤ ਸਿੰਘ, ਖੜਕ ਸਿੰਘ ਵਾਲਾ ਤੋਂ ਸੁਖਪਾਲ ਸਿੰਘ ਪੰਚ, ਜਗਜੀਤ ਸਿੰਘ, ਪਿੰਡ ਡੇਲੂਆਣਾ ਤੋਂ ਦਵਿੰਦਰ ਸਿੰਘ ਡੇਲੂਆਣਾ, ਜਗਤਾਰ ਸਿੰਘ, ਕੁਲਵੰਤ ਸਿੰਘ, ਨਵਜਿੰਦਰ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਫਫੜੇ, ਦਿਲਬਾਗ ਸਿੰਘ ਫਫੜੇ, ਪ੍ਰਿਤਪਾਲ ਸਿੰਘ ਡਾਲੀ, ਦਵਿੰਦਰਜੀਤ ਸਿੰਘ ਦਰਸ਼ੀ, ਬਲਵੀਰ ਸਿੰਘ ਦੰਦੀਵਾਲ ਆਦਿ ਵਿਅਕਤੀ ਹਾਜ਼ਰ ਸਨ।