ਸੇਰੇਨਾ ਟੈਨਿਸ ਦੀ ਸਭ ਤੋਂ ਸਟਾਈਲਿਸ਼ ਖਿਡਾਰਨ

sports-news-300x150ਨਵੀਂ ਦਿੱਲੀ: ਟੈਨਿਸ ਕੋਰਟ ‘ਤੇ ਆਪਣੀ ਖੇਡ ਅਤੇ ਸਟਾਈਲ ਨਾਲ ਧੂਮ ਮਚਾਉਣ ਵਾਲੇ ਜਰਮਨੀ ਦੇ ਬੋਰਿਸ ਬੇਕਰ ਨੂੰ ਮੌਜੂਦਾ ਸਮੇਂ ‘ਚ ਮਰਦ ਖਿਡਾਰੀਆਂ ‘ਚ ਇਕ ਵੀ ਸਟਾਈਲਿਸ਼ ਖਿਡਾਰੀ ਨਜ਼ਰ ਨਹੀਂ ਆਉਂਦਾ ਪਰ ਮਹਿਲਾਵਾਂ ‘ਚ ਉਹ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੂੰ ਅਜਿਹੀ ਖਿਡਾਰਨ ਮੰਨਦਾ ਹੈ, ਜੋ ਹਮੇਸ਼ਾ ਆਪਣੀ ਖੇਡ ਅਤੇ ਫ਼ੈਸ਼ਨ ਰਾਹੀਂ ਕੁਝ ਵੱਖਰਾ ਕਰਦੀ ਹੈ।
ਬੇਕਰ ਨੇ ਕਿਹਾ, ”ਮੌਜੂਦਾ ਸਮੇਂ ‘ਚ ਮੈਨੂੰ ਕੋਈ ਵੀ ਅਜਿਹਾ ਮਰਦ ਖਿਡਾਰੀ ਨਜ਼ਰ ਨਹੀਂ ਆਉਂਦਾ, ਜੋ ਲੀਕ ਤੋਂ ਹਟ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਹੋਵੇ ਪਰ ਸੇਰੇਨਾ ਨੂੰ ਮੈਂ ਅਜਿਹੀ ਖਿਡਾਰਨ ਮੰਨਦਾ ਹਾਂ, ਜੋ ਹਮੇਸ਼ਾ ਆਪਣੀ ਖੇਡ ਅਤੇ ਫ਼ੈਸ਼ਨ ਨਾਲ ਕੁਝ ਵੱਖਰਾ ਕਰਦੀ ਹੈ। ਜੇਕਰ ਉਸ ਨੂੰ ਅੱਜ ਦੀ ਸਭ ਤੋਂ ਸਟਾਈਲਿਸ਼ ਖਿਡਾਰਨ ਕਿਹਾ ਜਾਏ ਤਾਂ ਗਲਤ ਨਹੀਂ ਹੋਵੇਗਾ।”

LEAVE A REPLY