sports-news-300x150ਚੇਨਈ: ਲੈਫ਼ਟ ਆਰਮ ਸਪਿਨਰ ਰਵਿੰਦਰ ਜਡੇਜਾ (48 ਦੌੜਾਂ ‘ਤੇ 7 ਵਿਕਟਾਂ) ਦੇ ਕਰੀਅਰ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ 5ਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਅੰਤਿਮ ਦਿਨ ਮੰਗਲਵਾਰ ਨੂੰ ਪਾਰੀ ਅਤੇ 75 ਦੌੜਾਂ ਨਾਲ ਹਰਾ ਕੇ ਅੰਗਰੇਜ਼ਾਂ ਦਾ ਸੀਰੀਜ਼ ‘ਚ 4-0 ਨਾਲ ਸਫ਼ਾਇਆ ਕਰ ਦਿੱਤਾ ਹੈ।
ਭਾਰਤੀ ਬੱਲੇਬਾਜ਼ਾਂ ਦੇ ਪਹਿਲੀ ਪਾਰੀ ‘ਚ ਰਿਕਾਰਡ 759 ਦੌੜਾਂ ਦੇ ਪ੍ਰਦਰਸ਼ਨ ਦੇ ਬਾਅਦ ਜਡੇਜਾ ਨੇ ਅੰਤਿਮ ਦਿਨ ਚਮਤਕਾਰੀ ਗੇਂਦਬਾਜ਼ੀ ਕਰਦੇ ਹੋਏ 25 ਓਵਰ ‘ਚ 48 ਦੌੜਾਂ ‘ਤੇ 7 ਵਿਕਟਾਂ ਲੈ ਕੇ ਇੰਗਲੈਂਡ ਨੂੰ ਦੂਜੀ ਪਾਰੀ ‘ਚ 88 ਓਵਰ ‘ਚ 207 ਦੌੜਾਂ ‘ਤੇ ਢਹਿ-ਢੇਰੀ ਕਰ ਦਿੱਤਾ। ਭਾਰਤ ਨੇ ਇਸ ਤਰ੍ਹਾਂ ਮੁੰਬਈ ਟੈਸਟ ਦੇ ਬਾਅਦ ਚੇਨਈ ਟੈਸਟ ਨੂੰ ਵੀ ਪਾਰੀ ਦੇ ਫ਼ਰਕ ਨਾਲ ਜਿੱਤ ਲਿਆ।
ਭਾਰਤ ਦੀ ਇਸ ਜ਼ਬਰਦਸਤ ਜਿੱਤ ਦੇ ਹੀਰੋ ਰਹੇ ਕਰੁਣ ਨਾਇਰ। ਭਾਰਤ ਦੀ ਪਹਿਲੀ ਪਾਰੀ ‘ਚ ਨੌਜਵਾਨ ਕਰੁਣ ਨਾਇਰ ਨੇ ਅਜੇਤੂ 303 ਦੌੜਾਂ ਅਤੇ ਓਪਨਰ ਲੋਕੇਸ਼ ਰਾਹੁਲ ਨੇ 199 ਦੌੜਾਂ ਦੀ ਗਜ਼ਬ ਦੀਆਂ ਪਾਰੀਆਂ ਖੇਡੀਆਂ ਅਤੇ ਬਚੀ ਕਸਰ ਲੈਫ਼ਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਮੈਚ ਦੇ ਆਖਰੀ ਦਿਨ 7 ਵਿਕਟਾਂ ਲੈ ਕੇ ਪੂਰੀ ਕਰ ਦਿੱਤੀ।

LEAVE A REPLY