ਬਾਜਰੇ ਦੇ ਆਟੇ ਦਾ ਹਲਵਾ

images-300x168ਸੂਜੀ, ਆਟੇ ਅਤੇ ਮੂੰਗਦਾਲ ਦਾ ਹਲਵਾ ਤਾਂ ਤੁਸੀਂ ਸਰਦੀਆਂ ‘ਚ ਬਣਾ ਕੇ ਖਾਂਦੇ ਹੀ ਰਹਿੰਦੇ ਹੋ ਪਰ ਅੱਜ ਅਸੀਂ ਤੁਹਾਨੂੰ ਬਾਜਰੇ ਦੇ ਆਟੇ ਦਾ ਹਲਵਾ ਬਣਾਉਣ ਬਾਰੇ ਦੱਸਾਂਗੇ, ਜੋ ਖਾਣ ‘ਚ ਵੀ ਸਵਾਦ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਬਾਜਰੇ ਦਾ ਹਲਵਾ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀਂ
1 ਕੱਪ ਬਾਜਰੇ ਦਾ ਆਟਾ
100 ਗ੍ਰਾਮ ਘਿਓ
ਅੱਧਾ ਚਮਚ ਇਲਾਇਚੀ ਪਾਊਡਰ
5-6 ਬਾਦਾਮ(ਬਾਰੀਕ ਕੱਟੇ ਹੋਏ)
ਪਾਣੀ(ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀਂ
ਸਭ ਤੋਂ ਪਹਿਲਾਂ ਆਟੇ ਨੂੰ ਛਾਣ ਲਓ।
ਘੱਟ ਗੈਸ ‘ਤੇ ਇਕ ਕੜਾਹੀ ‘ਚ ਘਿਓ ਗਰਮ ਕਰੋ ਅਤੇ ਫ਼ਿਰ ਖੁਸ਼ਬੂ ਆਉਣ ਤੋਂ ਬਾਅਦ ਇਸ ‘ਚ ਆਟਾ ਪਾ ਕੇ ਸੁਨਹਿਰਾ ਹੋਣ ਤੱਕ ਭੁੰਨ੍ਹੋ।
– ਇਕ ਦੂਜੀ ਕੜਾਹੀ ‘ਚ ਗੁੜ ਅਤੇ ਪਾਣੀ ਪਾ ਕੇ ਗਰਮ ਕਰੋ,ਜਦੋਂ ਗੁੜ ਪਿਘਲ ਜਾਵੇ ਤਾਂ ਇਸ ‘ਚ ਇਲਾਇਚੀ ਪਾਊਡਰ ਮਿਲਾ ਦਿਓ।
– ਗੁੜ ਦੇ ਪਾਣੀ ਨੂੰ ਆਟੇ ‘ਚ ਹੌਲੀ-ਹੌਲੀ ਪਾਓ ਅਤੇ ਲਗਾਤਾਰ ਚਲਾਉਂਦੇ ਰਹੋ। ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਗੈਸ ਨੂੰ ਬੰਦ ਕਰ ਲਓ।
– ਹਲਵੇ ਨੂੰ ਇਕ ਕੋਲੀ ‘ਚ ਨਿਕਾਲ ਲਓ ਅਤੇ ਬਾਦਾਮ ਨਾਲ ਸਜਾ ਕੇ ਪਰੋਸੋ।

LEAVE A REPLY