images-300x168ਚੇਨਈ: ਜਦੋਂ ਕੋਈ ਮੌਤ ਨੂੰ ਕਰੀਬ ਤੋਂ ਦੇਖਣ ਦੇ ਅਨੁਭਵ ਤੋਂ ਗੁਜ਼ਰ ਚੁੱਕਾ ਹੋਵੇ ਤਾਂ ਉਸ ਦੇ ਲਈ ਤੀਹਰੇ ਸੈਂਕੜੇ ਦਾ ਦਬਾਅ ਇੰਨਾ ਜ਼ਿਆਦਾ ਨਹੀਂ ਹੋਵੇਗਾ, ਸ਼ਾਂਤ ਬਿਰਤੀ ਦੇ ਕਰੁਣ ਨਾਇਰ ਨੇ ਟੈਸਟ ਕ੍ਰਿਕਟ ਇਤਿਹਾਸ ‘ਚ ਤੀਹਰਾ ਸੈਂਕੜਾ ਜੜਨ ਵਾਲੇ ਦੂਜਾ ਭਾਰਤੀ ਬੱਲੇਬਾਜ਼ ਬਣਨ ਦੇ ਬਾਅਦ ਇਹੋ ਸ਼ਬਦ ਕਹੇ।
ਇਸ ਘਟਨਾ ਤੋਂ ਵਾਲ-ਵਾਲ ਬਚੇ ਸਨ ਕਰੁਣ
ਇੰਗਲੈਂਡ ਦੇ ਖਿਲਾਫ਼ 5ਵੇਂ ਅਤੇ ਅੰਤਿਮ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਕਰੁਣ ਦੀ ਅਜੇਤੂ 303 ਦੌੜਾਂ ਦੀ ਪਾਰੀ ਨੇ ਉਨ੍ਹਾਂ ਨੂੰ ਗੈਰੀ ਸੋਬਰਸ ਅਤੇ ਬਾਬ ਸਿੰਪਸਨ ਦੇ ਨਾਲ ਖੜ੍ਹਾ ਕਰ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਪਹਿਲੇ ਹੀ ਸੈਂਕੜੇ ਨੂੰ ਤੀਹਰੇ ਸੈਂਕੜੇ ‘ਚ ਤਬਦੀਲ ਕੀਤਾ। ਕਰੁਣ ਨੇ ਇਸ ਪਾਰੀ ਦੇ ਬਾਰੇ ‘ਚ ਗੱਲ ਕਰਦੇ ਹੋਏ ਸਾਲ ਦੇ ਸ਼ੁਰੂ ‘ਚ ਕੇਰਲ ‘ਚ ਹੋਏ ਕਿਸ਼ਤੀ ਦੇ ਹਾਦਸੇ ਦਾ ਜ਼ਿਕਰ ਕੀਤਾ, ਜਿਸ ‘ਚ ਉਹ ਵਾਲ-ਵਾਲ ਬਚੇ ਸਨ ਜਦੋਂਕਿ ਉਹ ਤੈਰਨਾ ਨਹੀਂ ਜਾਣਦੇ ਸਨ।
ਕਿਸਮਤ ਨੇ ਦਿੱਤਾ ਸਾਥ: ਕਰੁਣ
ਕਰੁਣ ਨੇ ਅਧਿਕਾਰਤ ਪ੍ਰਸਾਰਣਕਰਤਾ ਨੂੰ ਕਿਹਾ ਕਿ ਮੈਂ ਨਹੀਂ ਜਾਣਦਾ ਸੀ ਕਿ ਕਿਵੇਂ ਤੈਰਿਆ ਜਾਵੇ। ਉੱਥੇ ਮੌਜੂਦ ਲੋਕਾਂ ਨੇ ਮੈਨੂੰ ਬਚਾਇਆ ਅਤੇ ਮੈਂ ਖੁਸ਼ਕਿਸਮਤ ਰਿਹਾ ਕਿ ਮੈਂ ਠੀਕ-ਠਾਕ ਸੀ। ਕਰੁਣ ਮੂਲ ਰੂਪ ਨਾਲ ਕੇਰਲ ਦੇ ਹਨ, ਉਹ ਪੂਜਾ ਕਰਨ ਦੇ ਉਤਸਵ ‘ਚ ਹਿੱਸਾ ਲੈ ਰਹੇ ਸਨ, ਉਸੇ ਸਮੇਂ ਉਨ੍ਹਾਂ ਦੀ ਕਿਸ਼ਤੀ ਪੰਪਾ ਨਦੀ ‘ਚ ਉਲਟ ਗਈ। ਭਾਰਤ ਨੇ ਇੰਗਲੈਂਡ ਦੇ ਖਿਲਾਫ਼ ਚੌਥੇ ਦਿਨ 7 ਵਿਕਟਾਂ ‘ਤੇ 759 ਦੌੜਾਂ ਦਾ ਸਕੋਰ ਬਣਾ ਕੇ 282 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।
ਕਰੀਅਰ ਦੀ ਸਰਵਸ਼੍ਰੇਸ਼ਠ ਪਾਰੀ
ਕਰੁਣ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਜੋ ਪਾਰੀਆਂ ਖੇਡੀਆਂ ਹਨ, ਉਨ੍ਹਾਂ ‘ਚੋਂ ਇਹ ਸਰਵਸ਼੍ਰੇਸ਼ਠ ਹੈ। ਕ੍ਰੀਜ਼ ‘ਤੇ ਅਜਿਹੇ ਹਾਲਾਤ ਬਣੇ ਜਦੋਂ ਮੈਨੂੰ ਅਲਗ-ਅਲਗ ਤਰੀਕਿਆਂ ਨਾਲ ਲੋਕੇਸ਼ ਰਾਹੁਲ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ (ਜੱਡੂ) ਦੇ ਨਾਲ ਖੇਡਣਾ ਸੀ। ਮੈਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਮੇਰਾ ਸਹਿਯੋਗ ਕੀਤਾ। ਇਸ ਨੌਜਵਾਨ ਨੇ ਕਿਹਾ ਪਹਿਲਾ ਸੈਂਕੜਾ ਹਮੇਸ਼ਾਂ ਅਹਿਮ ਹੁੰਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਜਦੋਂ ਮੈਂ ਪਹਿਲਾਂ ਸੈਂਕੜਾ ਬਣਾਇਆ ਤਾਂ ਮੈਂ ਕੋਈ ਦਬਾਅ ਮਹਿਸੂਸ ਨਹੀਂ ਕੀਤਾ। ਮੈਂ ਇਸ ਤੋਂ ਬਾਅਦ ਆਪਣੇ ਸ਼ਾਟ ਖੇਡ ਰਿਹਾ ਸੀ।

LEAVE A REPLY