01ਜੈਪੁਰ  :  ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਜੈਪੁਰ ਦੇ ਰਾਮਲੀਲਾ ਮੈਦਾਨ ‘ਚ ਜਨਸਭਾ ਨੂੰ ਸੰਬੋਧਨ ਕਰਨਗੇ। ‘ਆਪ’ ਦੇ ਪ੍ਰਦੇਸ਼ ਅਹੁਦਾ ਅਧਿਕਾਰੀ ਡਾਕਟਰ ਵੀਰੇਂਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਜਰੀਵਾਲ ਦੁਪਹਿਰ ਬਾਅਦ ਰਾਮਲੀਲਾ ਮੈਦਾਨ ‘ਚ ਜਨਸਭਾ ਨੂੰ ਸੰਬੋਧਨ ਕਰਨਗੇ।
ਕੇਜਰੀਵਾਲ ਦਾ ਫਿਲਹਾਲ ਇਸ ਤੋਂ ਇਲਾਵਾ ਹੋਰ ਕੋਈ ਤੈਅ ਪ੍ਰੋਗਰਾਮ ਨਹੀਂ ਹੈ। ਜੈਪੁਰ ‘ਚ ‘ਆਪ’ ਵੱਲੋਂ ਲੱਗੇ ਪੋਸਟਰ ‘ਚ ਦਾਅਵਾ ਕੀਤਾ ਗਿਆ ਹੈ ਕਿ ਕੇਜਰੀਵਾਲ ਜੈਪੁਰ ‘ਚ ‘ਨੋਟਬੰਦੀ ਨੂੰ ਲੈ ਕੇ ਵੱਡਾ ਖੁਲਾਸਾ’ ਕਰਨਗੇ। ਜ਼ਿਕਰਯੋਗ ਹੈ ਕਿ ਰਾਜਸਥਾਨ ‘ਚ 2 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2018 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਦੀਆਂ ਨਜ਼ਰਾਂ ਰਾਜਸਥਾਨ ‘ਤੇ ਟਿਕੀਆਂ ਹਨ।

LEAVE A REPLY