ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਉਹਨਾਂ ਨੇ ਆਪਣਾ ਅਸਤੀਫਾ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਹੈ| ਦੱਸਣਯੋਗ ਹੈ ਕਿ ਨਜੀਬ ਜੰਗ ਜੁਲਾਈ 2013 ਵਿਚ ਦਿੱਲੀ ਦੇ ਉਪ ਰਾਜਪਾਲ ਬਣੇ ਸਨ ਅਤੇ ਉਹਨਾਂ ਦਾ ਕਾਰਜਕਾਲ ਹਾਲੇ ਡੇਢ ਸਾਲ ਬਾਕੀ ਸੀ| ਇਸ ਦੌਰਾਨ ਨਜੀਬ ਜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ|