ਕੱਦੂ ਇੱਕ ਅਜਿਹੀ ਸਬਜ਼ੀ ਹੈ ਜੋ ਆਪਣੇ ਆਪ ‘ਚ ਕਈ ਬਿਮਾਰੀਆਂ ਦੀ ਦਵਾਈ ਹੈ ਪਰ ਕਈ ਲੋਕ ਇਸ ਨੂੰ ਘੱਟ ਪਸੰਦ ਕਰਦੇ ਹਨ, ਆਓ ਜਾਣਦੇ ਹਾਂ ਇਸ ਦੀ ਬਣਾਉਣ ਦੀ ਨਵਾਂ ਤਰੀਕਾ।
ਸਮੱਗਰੀ
200 ਗ੍ਰਾਮ ਸੀਤਾਫ਼ਲ
1/2 ਕੱਪ ਦਹੀਂ
1 ਕੱਪ ਉਬਲੇ ਕੱਦੂ ਪਇਊਰੀ
1 ਵੱਡਾ ਆਲੂ
2 ਕੱਪ ਸਿਘਾੜੇ ਦਾ ਆਟਾ
ਸਵਾਦ ਅਨੁਸਾਰ ਲੂਣ
1/2 ਛੋਟੇ ਚਮਚ ਹਰੀ ਮਿਰਚ ਬਰੀਕ ਕੱਟੀ ਹੋਈ
1/2 ਛੋਟੇ ਚਮਚ ਪੀਸਾ ਹੋਇਆ ਅਨਾਰ
1/2 ਛੋਟੇ ਚਮਚ ਸਾਬਤ ਜ਼ੀਰਾ
2-3 ਸਾਬਤ ਹਰੀ ਮਿਰਚ ਬਰੀਕ ਕੱਟੀ ਹੋਈ
2 ਵੱਡੇ ਚਮਚ ਤਾਜ਼ੀ ਮਲਾਈ
1 ਛੋਟਾ ਚਮਚ ਧਨੀਆ (ਪੀਸਾ ਹੋਇਆ)
ਤੇਲ
ਵਿਧੀ
1. ਸਭ ਤੋਂ ਪਹਿਲਾ ਸੀਤਾਫ਼ਲ ਅਤੇ ਆਲੂ ਨੂੰ ਕੱਦੂਕਸ ਕਰ ਲਵੋ
2. ਫ਼ਿਰ ਇਸ ‘ਚ ਆਟਾ, ਅਨਾਰ, ਲਾਲ ਮਿਰਚ, ਥੋੜਾ ਜਿਹਾਂ ਲੂਣ ਮਿਲਾ ਕੇ ਪਾਣੀ ਨਾਲ ਗਾੜਾ ਮਿਸ਼ਰਨ ਤਿਆਰ ਕਰੋ ਜਿਸ ਤਰ੍ਹਾਂ ਪਕੌੜੇ ਬਣਾਉਣ ਦੇ ਲਈ ਮਿਸ਼ਰਨ ਤਿਆਰ ਕਰਦੇ ਹਾਂ।
3. ਇਕ ਕੜਾਈ ‘ਚ ਤੇਲ ਗਰਮ ਕਰੋ ਅਤੇ ਉਸ ਵਿੱਚ ਇਸ ਮਿਸ਼ਰਨ ਦੇ ਗੋਲ-ਗੋਲ ਕੋਫ਼ਤੇ ਤਲ ਲਓ।
4. ਇਕ ਪਾਸੇ ਕੱਦੂ ਨੂੰ ਛਿੱਲ ਕੇ ਇਸਨੂੰ ਪੀਸ ਕੇ ਪੇਸਟ ਤਿਆਰ ਕਰ ਲਓ।
5. ਇੱਕ ਪੈਨ ‘ਚ ਤੇਲ ਗਰਮ ਕਰੋ, ਉਸ ‘ਚ ਸਾਬਤ ਲਾਲਾ ਮਿਰਚ ਅਤੇ ਜ਼ੀਰਾ ਪਾ ਕੇ ਭੁੰਨੋ , ਕੱਦੂ ਦੇ ਪੇਸਟ ਅਤੇ ਨਮਕ ਪਾਓ ਫ਼ਿਰ ਇਸ ‘ਚ ਦਹੀਂ ਪਾ ਕੇ 5 ਮਿੰਟ ਤੱਕ ਪਕਾ ਕੇ ਗੈਸ ਤੋਂ ਉਤਾਰ ਲਓ।
6. ਹੁਣ ਇਸ ‘ਚ ਮਲਾਈ ਪਾ ਕੇ ਹਿਲਾਓ ਅਤੇ ਕੋਫ਼ਤੇ ਪਾ ਦਿਓ।
7. ਹਰੇ ਧਨੀਆ ਨਾਲ ਸਜਾਓ ਅਤੇ ਪਰੋਸੋ।