images-300x168ਤੁਸੀਂ ਭਰਵਾ ਬੈਂਗਣ ਕਰੇਲਾ ਅਤੇ ਭਰਵੇਂ ਟਮਾਟਰ ਦੀ ਸਬਜ਼ੀ ਤਾਂ ਖਾਦੀ ਹੋਵੇਗੀ, ਆਓ ਜਾਣਦੇ ਹਾਂ ਇੱਕ ਹੋਰ ਭਰਵਾਂ ਸਬਜ਼ੀ ਦੇ ਬਾਰੇ  ਜਿਸ ਨੂੰ ਤੁਸੀਂ ਆਸਾਨੀ ਨਾਲ ਓਵਨ ‘ਚ ਬਣਾ ਸਕਦੇ ਹੋ।
ਸਮੱਗਰੀ
-4 ਵੱਡੇ ਪਿਆਜ਼
-2  ਵੱਡੇ ਚਮਚ ਜੈਤੂਨ ਦਾ ਤੇਲ
-3 ਵੱਡੇ ਚਮਚ ਰਾਈ
-1 ਆਲੂ
-1 ਗਾਜਰ
-25ਗ੍ਰਾਮ ਮੱਖਣ
-75 ਗ੍ਰਾਮ ਚੀਜ਼
-ਨਮਕ  ਸਵਾਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਓਵਨ ਨੂੰ 200 ਡਿਗਰੀ ਸੈਂਟੀਗਰੇਡ ‘ਤੇ ਕਰ ਲਓ।
2. ਇਸਦੇ ਬਾਅਦ ਪਿਆਜ਼ ਨੂੰ ਛਿਲ ਕੇ ਉਸਦੇ ਉੱਪਰ ਤੇਲ ਲਗਾਕੇ ਓਵਨ ‘ਚ ਲਾਲ ਹੋਣ ਤੱਕ ਪਕਾਓ।
3. ਜਦੋ ਤੱਕ ਪਿਆਜ਼ ਪੱਕ ਰਹੇ ਹਨ ਉੱਥੋ ਤੱਕ ਆਲੂ ਅਤੇ ਗਾਜਰ ਨੂੰ ਕੱਦੂਕਸ ਕਰ ਲਓ।
4. ਹੁਣ ਇੱਕ ਪੈਨ ‘ਚ ਥੋੜਾ ਜਿਹਾ ਤੇਲ ਗਰਮ ਕਰਕੇ ਆਲੂ ਅਤੇ ਗਾਜਰ ਨੂੰ ਰਾਈ ਦੇ ਨਾਲ ਲਾਲ ਹੋਣ ਦਿਓ। ਇਸ ਤਰ੍ਹਾਂ ਉੱਥੋ ਤੱਕ ਜਦੋ ਤੱਕ ਕਿ ਉਹ ਭਰਨ ਦੇ ਲਈ ਤਿਆਰ ਨਾ ਹੋ ਜਾਣ।
5. ਇਸਦੇ ਬਾਅਦ ਇਸ ਮਿਸ਼ਰਨ ਨੂੰ ਥੋੜਾ ਠੰਡਾ ਹੋਣ ਤੱਕ ਰੱਖ ਦਿਓ। ਫ਼ਿਰ ਨਮਕ ਅਤੇ  ਮੱਖਣ ਦਾ ਨਾਲ ਚੰਗੀ ਤਰ੍ਹਾਂ ੱਮਿਲਾ ਲਓ।
6. ਪਿਆਜ਼ ਦੇ ਲਾਲ ਹੋ ਜਾਣ ‘ਤੇ ਉਨ੍ਹਾਂ ਨੂੰ ਓਵਨ ਚੋਂ ਬਾਹਰ ਕੱਢ ਲਓ। ਹੁਣ ਪਿਆਜ਼ ਦੇ ਵਿੱਚ ਤਿਆਰ ਕੀਤਾ ਗਿਆ ੱਮਿਸ਼ਰਨ ਅਤੇ ਮੱਖਣ ਨੂੰ ਚੰਗੀ ਤਰ੍ਹਾਂ ਭਰ ਦਿਓ।
7. ਗਰਮਾ-ਗਰਮ ਤੁਹਾਡਾ ਭਰਵਾਂ ਪਿਆਜ਼ ਤਿਆਰ ਹੈ।

LEAVE A REPLY