ਰਾਹੁਲ ਗਾਂਧੀ ਪਹੁੰਚੇ ਡੇਰਾ ਬਿਆਸ

7ਰਾਹੁਲ ਤੇ ਕੈਪਟਨ ਨੇ ਸਤਿਸੰਗ ਵੀ ਸੁਣਿਆ
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਡੇਰਾ ਬਿਆਸ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਰਾਹੁਲ ਗਾਂਧੀ ਸ਼ਨੀਵਾਰ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਡੇਰਾ ਬਿਆਸ ਪੁੱਜੇ ਸਨ। ਉਨ੍ਹਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਵਿੱਚ ਪੁੱਜੇ ਹੋਏ ਸਨ। ਦੋਵਾਂ ਆਗੂਆਂ ਨੇ ਤਿੰਨ ਡੰਗ ਦੀ ਰੋਟੀ ਡੇਰਾ ਮੁਖੀ ਨਾਲ ਖਾਧੀ। ਇਸ ਦੌਰਾਨ ਤਿੰਨਾਂ ਵਿਚਾਲੇ ਗੱਲਬਾਤ ਵੀ ਹੋਈ। ਇਸ ਦੌਰਾਨ ਸਵੇਰੇ ਸਤਿਸੰਗ ਵੇਲੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਆਮ ਸ਼ਰਧਾਲੂਆਂ ਵਾਂਗ ਸਤਿਸੰਗ ਵਿੱਚ ਸ਼ਾਮਲ ਹੋਏ ਅਤੇ ਲਗਪਗ ਇਕ ਘੰਟਾ ਪ੍ਰਵਚਨ ਸੁਣੇ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਤੋਂ ਪਹਿਲਾਂ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨੀਂ ਡੇਰਾ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਵੀ ਜਲਾਲਾਬਾਦ ‘ਚ ਰਾਧਾ ਸੁਆਮੀ ਡੇਰੇ ‘ਚ ਜਾਕੇ ਹਾਜ਼ਰੀ ਭਰੀ ਹੈ।

LEAVE A REPLY