ਪਹਿਲੇ ਹੀ ਸੈਂਕੜੇ ਨੂੰ 300 ਰਨਾਂ ਵਿਚ ਬਦਲਣ ਵਾਲੇ ਪਹਿਲੇ ਭਾਰਤੀ ਬਣੇ ਨਾਇਰ

6ਸਚਿਨ-ਲਕਸ਼ਮਣ ਤੇ ਦ੍ਰਾਵਿੜ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ : ਆਪਣੇ ਕੈਰੀਅਰ ਦੇ ਪਹਿਲੇ ਸੈਂਕੜੇ ਨੂੰ ਹੀ ਡਬਲ ਸੈਂਕੜੇ ਤੇ ਫਿਰ ਤ੍ਰਿਪਲ ਸੈਂਕੜੇ ਵਿਚ ਤਬਦੀਲ ਕਰਨ ਵਾਲੇ ਕਰੁਣ ਨਾਇਰ ਪਹਿਲੇ ਭਾਰਤੀ ਅਤੇ ਦੁਨੀਆ ਦੇ ਤੀਸਰੇ ਕ੍ਰਿਕਟਰ ਬਣ ਗਏ ਹਨ। ਇੰਗਲੈਂਡ ਖਿਲਾਫ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਜਿੱਥੇ ਭਾਰਤ ਜਿੱਤ ਦੀ ਦਹਿਲੀਜ਼ ‘ਤੇ ਖੜ੍ਹਾ ਹੈ, ਉਥੇ ਇਸ ਮੈਚ ਦਾ ਚੌਥਾ ਦਿਨ 25 ਸਾਲਾਂ ਦੇ ਕਰੁਣ ਨਾਇਰ ਦੇ ਨਾਮ ਰਿਹਾ। ਆਪਣਾ ਚੌਥਾ ਟੈਸਟ ਮੈਚ ਖੇਡ ਰਹੇ ਨਾਇਰ ਨੇ ਇਸ ਮੈਚ ਵਿਚ 381 ਗੇਂਦਾਂ ਖੇਡ ਕੇ ਨਾਟ ਆਊਟ ਰਹਿੰਦਿਆਂ 303 ਰਨ ਜੜ ਦਿੱਤੇ। ਇੰਝ ਉਨ੍ਹਾਂ ਸਚਿਨ ਤੇਂਦੂਲਕਰ, ਵੀ.ਵੀ. ਐਸ. ਲਕਸ਼ਮਣ ਅਤੇ ਰਾਹੁਲ ਦ੍ਰਾਵਿੜ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਚਿਨ ਦਾ ਟੈਸਟ ਮੈਚ ਵਿਚ ਹਾਈਐਸਟ ਸਕੋਰ 248 ਰਨ, ਲਕਸ਼ਮਣ ਦਾ 281 ਤੇ ਦ੍ਰਾਵਿੜ ਦਾ 270 ਹੈ। ਤੀਹਰਾ ਸੈਂਕੜਾ ਮਾਰਨ ਵਾਲੇ ਨਾਇਰ ਤੋਂ ਅੱਗੇ ਵਰਿੰਦਰ ਸਹਿਵਾਗ ਹਨ ਜਿਨ੍ਹਾਂ 319 ਰਨ ਦਾ ਰਿਕਾਰਡ ਬਣਾਇਆ ਸੀ।

LEAVE A REPLY