ਸਰਗਰਮ ਸਿਆਸਤ ‘ਚ ਵਾਪਸ ਪਰਤੇ ਅਵੀਨਾਸ਼ ਰਾਇ ਖੰਨਾ

1ਜਲੰਧਰ : ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਕੇ ਰਾਸ਼ਟਰੀ ਮਨੁਖੀ ਅਧਿਕਾਰ ਕਮੀਸ਼ਨ ਦੇ ਮੈਂਬਰ ਅਵੀਨਾਸ਼ ਰਾਇ ਖੰਨਾ ਦਾ ਅਹੁਦਾ ਗ੍ਰਹਿਣ ਕਰਨ ਗਏ ਸਾਬਕਾ ਰਾਜ ਸਭਾ ਮੈਂਬਰ ਅਵੀਨਾਸ਼ ਰਾਇ ਖੰਨਾ ਇਕ ਵਾਰ ਫਿਰ ਤੋਂ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਸ ਅਹੁਦੇ ਨੂੰ ਉਨ੍ਹਾਂ ਨੇ ਨਵੰਬਰ 2016 ‘ਚ ਛੱਡ ਦਿੱਤਾ ਸੀ। ਖੰਨਾ ਨੇ ਪਾਰਟੀ ਤੋਂ ਇਸ ਲਈ ਤਿਆਗ ਪੱਤਰ ਦਿੱਤਾ ਸੀ ਕਿਉਂਕਿ ਰਾਸ਼ਟਰੀ ਮਨੁੱਖੀ ਅਧਿਕਾਰ  ਕਮਿਸ਼ਨ ‘ਚ ਮੈਂਬਰ ਦੇ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ਹੋਣ ਜਾ ਰਹੀ ਹੈ ਪਰ ਕੁਝ ਲੋਕਾਂ ਨੇ ਖੰਨਾ ਦੀ ਨਿਯੁਕਤੀ ਨੂੰ ਲੈ ਕੇ ਰੋਸ ਜਤਾਇਆ ਸੀ। ਇਹੀ ਨਹੀਂ ਸੁਪਰੀਮ ਕੋਰਟ ‘ਚ ਖੰਨਾ ਦੀ ਤਾਇਨਾਤੀ ਨੂੰ ਲੈ ਕੇ ਇਕ ਪਟੀਸ਼ਨ ਵੀ ਦਾਇਰ ਹੋਈ, ਜਿਸ ‘ਚ ਸੈਕਸ਼ਨ 24(3) ਦੇ ਤਹਿਤ ਮਨੁੱਖੀ ਅਧਿਕਾਰ ਐਕਟ ਦੇ ਆਰਟੀਕਲ  14 ਤੇ 21 ਦੇ ਤਹਿਤ ਖੰਨਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਦੇ ਤੌਰ ਤੇ ਨਿਯੁਕਤੀ ‘ਤੇ ਇਤਰਾਜ਼ ਜਤਾਇਆ ਗਿਆ ਸੀ।
ਨਿਯਮ ਦੇ ਮੁਤਾਬਕ ਕਮਿਸ਼ਨ ‘ਚ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਨੂੰ ਚੇਅਰਮੈਨ, ਹਾਈਕੋਰਟ ਦੇ ਸਾਬਕਾ ਚੀਫ ਜਸਟਿਸ  ਤੇ 2 ਹੋਰ ਜਿਨ੍ਹਾਂ ਨੂੰ ਮਨੁੱਖੀ ਅਧਿਕਾਰ ਦੀ ਜਾਣਕਾਰੀ ਹੈ, ਨੂੰ ਇਸ ‘ਚ ਸ਼ਾਮਲ ਕੀਤਾ ਜਾਂਦਾ ਹੈ। ਕਮਿਸ਼ਨ ‘ਚ ਮੈਂਬਰਾਂ ਦੀ ਨਿਯੁਕਤੀ ਦੇ ਲਈ ਇਕ ਉੱਚ ਪੱਧਰੀ ਕਮੇਟੀ  ਕੰਮ ਕਰਦੀ ਹੈ, ਜਿਸ ‘ਚ ਪ੍ਰਧਾਨ ਮੰਤਰੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਨਾਲ ਲੋਕ ਸਭਾ ਸਪੀਕਰ, ਗ੍ਰਹਿਮੰਤਰੀ, ਲੋਕ ਸਭਾ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹੋਰ ਮੈਂਬਰ ਦੇ ਤੌਰ ‘ਤੇ ਹੁੰਦੇ ਹਨ। ਇਸ ਕਮੇਟੀ ਵਲੋਂ ਖੰਨਾ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਜਲਦ ਹੀ ਉਨ੍ਹਾਂ ਦੀ ਨਿਯੁਕਤੀ ਹੋਵੇਗੀ।
ਨਿਯੁਕਤੀ ਤੋਂ ਪਹਿਲਾਂ ਹੀ ਵਿਵਾਦ ਪੈਦਾ ਹੋਣ ਦੇ ਕਾਰਨ ਹੁਣ ਇਸ ਅਹੁਦੇ ਨੂੰ ਤਿਆਗ ਕਰ ਕੇ ਉਹ ਵਾਪਸ ਰਾਜਨੀਤੀ ‘ਚ ਆਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਖੰਨਾ  ਦੇ ਰਾਜਨੀਤੀ  ‘ਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ‘ਚ ਵਿਧਾਨ ਸਭਾ ਚੋਣਾਂ ‘ਚ ਪਾਰਟੀ ਟਿਕਟ ਦੇ ਕੇ ਮੈਦਾਨ ‘ਚ ਉਤਾਰ ਸਕਦੀ ਹੈ। ਖੰਨਾ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਹਨ। ਹੁਣ ਪਾਰਟੀ ਉਨ੍ਹਾਂ ਨੂੰ ਕਿਸ ਸੀਟ ਤੋਂ ਟਿਕਟ ਦਿੰਦੀ ਹੈ, ਇਸ ਗੱਲ ਦਾ ਖੁਲਾਸਾ ਜਲਦ ਹੋ ਜਾਵੇਗਾ।

LEAVE A REPLY