3ਜਲੰਧਰ  : ਪੰਜਾਬ ਕਾਂਗਰਸ ‘ਚ ਹਾਲ ਹੀ ‘ਚ ਸ਼ਾਮਲ ਹੋਏ ਸਿਰਕੱਢ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਤੋਂ ਬਾਅਦ ਅਕਾਲੀਆਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਅਜੇ ਤਾਂ ਕੁਝ ਲੋਕ ਲਾਲਚ ਕਾਰਨ ਉਨ੍ਹਾਂ ਦੇ ਨਾਲ ਜੁੜੇ ਹਨ ਪਰ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਉਹ ਉਨ੍ਹਾਂ ਨੂੰ ਛੱਡ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀਆਂ ਦੇ ਮਾੜੇ ਸ਼ਾਸਨ ਕਾਰਨ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਵੀ ਬਹੁਤ ਸਾਰੇ ਅਕਾਲੀ ਆਗੂ ਬਾਦਲ ਦਾ ਸਾਥ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਜਨਤਾ ਨੂੰ ਸਿਰਫ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਤੋਂ ਉਮੀਦਾਂ ਹਨ ਜੋ ਸੂਬੇ ਨੂੰ ਮੌਜੂਦਾ ਆਰਥਿਕ ਸੰਕਟ ਤੋਂ ਕੱਢ ਸਕਦੇ ਹਨ।  ਕੈਪਟਨ ਨੇ ਨੌਜਵਾਨਾਂ ਲਈ ਬੇਰੋਜ਼ਗਾਰੀ ਭੱਤਾ ਸ਼ੁਰੂ ਕਰਨ ਦੇ ਨਾਲ-ਨਾਲ ਹਰ ਘਰ ‘ਚ ਇਕ ਵਿਅਕਤੀ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਰੀ ਨੋਟਬੰਦੀ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹਨ ਕਿਉਂਕਿ ਸਾਰੇ ਕੰਮ ਧੰਦੇ ਠੱਪ ਪਏ ਹਨ। ਪਹਿਲਾਂ ਹੀ ਮੰਦੀ ਦਾ ਮਾਹੌਲ ਸੀ ਤੇ ਹੁਣ ਬਾਕੀ ਕਸਰ ਨੋਟਬੰਦੀ ਨੇ ਪੂਰੀ ਕਰ ਦਿੱਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਨੋਟਬੰਦੀ ਦਾ ਲਾਭ ਕਿਸ ਨੂੰ ਮਿਲਿਆ। ਕਾਲੇ ਧਨ ਵਾਲਿਆਂ ਨੇ ਤਾਂ ਆਪਣੇ ਪੈਸੇ ਸਫੇਦ ਕਰ ਲਏ ਪਰ ਗਰੀਬ ਲੋਕਾਂ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਰਾਜਾ ਨੇ ਕਿਹਾ ਕਿ ਜਨਤਾ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ ਖਿਲਾਫ ਵੋਟਾਂ ਪਾਵੇ ਤਾਂ ਜੋ ਹੰਕਾਰ ‘ਚ ਡੁੱਬੀ ਭਾਜਪਾ ਦਾ ਹੰਕਾਰ ਭੰਨਿਆ ਜਾ ਸਕੇ।

LEAVE A REPLY