4ਨਵੀਂ ਦਿੱਲੀ— ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਨੇ ਦੇਸ਼ ਦੇ ਮੁਸਲਮਾਨਾਂ ਸਮੇਤ ਕਮਜ਼ੋਰ ਤਬਕਿਆਂ ਨੂੰ ਸਭ ਤੋਂ ਜ਼ਿਆਦਾ ਆਪਣਾ ਸ਼ਿਕਾਰ ਬਣਾਇਆ, ਜਿਸ ਕਾਰਨ ਮੁਸਲਿਮ ਸਮਾਜ ਗਰੀਬੀ ਰੇਖਾ ਹੇਠਾਂ ਆਉਂਦਾ ਗਿਆ ਅਤੇ ਸਾਡੀ ਸਰਕਾਰ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਨਕਵੀ ਨੇ ਕਿਹਾ ਕਿ ਕੇਂਦਰ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਸਮਾਜਿਕ, ਆਰਥਿਕ, ਸਿੱਖਿਆ ਮਜ਼ਬੂਤੀਕਰਨ ਲਈ ਕੀਤੇ ਗਏ ਵੱਡੇ ਪੈਮਾਨੇ ‘ਤੇ ਖਰਚ ਦੇ ਬਾਵਜੂਦ ਮੁਸਲਿਮ ਗਰੀਬੀ ਰੇਖਾ ਤੋਂ ਹੇਠਾਂ ਰਹਿ ਗਏ। ਇਸ ਦਾ ਮੁੱਖ ਕਾਰਨ ਬੇਈਮਾਨੀ ਅਤੇ ਬਿਚੌਲਿਆਂ ਦਾ ਬੋਲਬਾਲਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਬਿਨਾਂ ਬਿਚੌਲਿਆਂ ਦੇ ਗਰਾਂ ਤੱਕ ਸਿੱਧਾ ਲਾਭ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਕਾਰਨ ਹੁਣ ਤੱਕ ਅਰਬਾਂ ਰੁਪਏ ਦੀ ਹੋਣ ਵਾਲੀ ਲੁੱਟ ਰੁਕੀ ਹੈ ਅਤੇ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਮੁਸਲਮਾਨਾਂ ਸਮੇਤ ਸਾਰੇ ਗਰੀਬਾਂ, ਜ਼ਰੂਰਤਮੰਦਾਂ ਨੂੰ ਹੋਇਆ ਹੈ। ਲੁੱਟ ਲੌਬੀ ‘ਤੇ ਰੋਕ ਲੱਗੀ ਹੈ। ਨਕਵੀ ਨੇ ਕਿਹਾ ਕਿ ਕੁਝ ਲੋਕ ਸਿਆਸੀ ਕਾਰਨਾਂ ਕਰ ਕੇ ਕਾਲੇ ਧਨ-ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦਾ ਵਿਰੋਧ ਕਰ ਕੇ ਗਰੀਬਾਂ ਦੀ ਖੁਸ਼ਹਾਲੀ ਨੂੰ ਰੋਕਣਾ ਚਾਅ ਰਹੇ ਹਨ ਪਰ ਈਮਾਨੀ ਬਨਾਮ ਬੇਈਮਾਨੀ ਦੀ ਇਸ ਲੜਾਈ ‘ਚ ਪੂਰਾ ਦੇਸ਼ ਇਕੱਠਾ ਖੜ੍ਹਾ ਹੈ ਅਤੇ ਬੇਈਮਾਨਾਂ ਦੀ ਬੇੜਾਗਰਕ ਤੈਅ ਹੈ।

LEAVE A REPLY