8ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਲਈ ਵੋਟਾਂ ਕੱਲ੍ਹ 18 ਦਸੰਬਰ ਨੂੰ ਪੈਣਗੀਆਂ| ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਜਾ ਸਕਣਗੀਆਂ| ਇਹਨਾਂ ਚੋਣਾਂ ਲਈ 122 ਉਮੀਦਵਾਰ ਮੈਦਾਨ ਵਿਚ ਹਨ, ਜਿਹਨਾਂ ਦੀ ਕਿਸਮਤ ਦਾ ਫੈਸਲਾ 5,07,624 ਵੋਟਰ ਕਰਨਗੇ| ਚੋਣ ਕਮਿਸ਼ਨ ਵਲੋਂ 445 ਪੋਲਿੰਗ ਸਟੇਸ਼ਨ ਬਣਾਏ ਗਏ ਹਨ|
122 ਉਮੀਦਵਾਰਾਂ ਵਿਚ ਭਾਰਤੀ ਜਨਤਾ ਪਾਰਟੀ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 26 ਅਤੇ ਬਹੁਜਨ ਸਮਾਜ ਪਾਰਟੀ ਦੇ 19 ਉਮੀਦਵਾਰ ਸ਼ਾਮਿਲ ਹਨ| ਇਸ ਤੋਂ ਇਲਾਵਾ 51 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ| ਇਹਨਾਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|

LEAVE A REPLY