ਨਵੀਂ ਦਿੱਲੀ : ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕੰਮਕਾਰ ਨਾ ਹੋਣ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦਰਮਿਆਨ ਸੰਸਦ ਮੈਂਬਰਾਂ ਦੀ ਅਕਸ ਖਰਾਬ ਹੁੰਦੀ ਹੈ। ਸੈਸ਼ਨ ਦੌਰਾਨ ਲੋਕ ਸਭਾ ਦੀਆਂ ਕੁੱਲ 21 ਬੈਠਕਾਂ ਹੋਈਆਂ। ਇਸ ਦੌਰਾਨ ਵਿਰੋਧੀ ਧਿਰ ਪਹਿਲਾਂ ਤਾਂ ਨੋਟਬੰਦੀ ‘ਤੇ ਨਿਯ 56 ਦੇ ਅਧੀਨ ਕੰਮ ਰੋਕ ਪ੍ਰਸਤਾਵ ‘ਚ ਮਾਧਿਅਮ ਨਾਲ ਚਰਚਾ ਕਰਵਾਉਣ ਲਈ ਅੜਿਆ ਰਿਹਾ। ਫਿਰ ਨਿਯਮ 184 ਦੇ ਅਧੀਨ ਚਰਚਾ ਕਰਵਾਉਣ ਦੀ ਮੰਗ ਕੀਤੀ ਪਰ ਬਾਅਦ ‘ਚ ਉਹ ਕਿਸੇ ਵੀ ਨਿਯਮ ਦੇ ਅਧੀਨ ਚਰਚਾ ਲਈ ਰਾਜੀ ਹੋ ਗਿਆ ਸੀ ਪਰ ਸੱਤਾ ਪੱਖ ਨੇ ਉਸ ਦੀ ਇਹ ਮੰਗ ਵੀ ਨਹੀਂ ਮੰਨੀ, ਜਿਸ ਕਾਰਨ ਪੂਰੇ ਸੈਸ਼ਨ ‘ਚ ਹੰਗਾਮਾ ਹੁੰਦਾ ਰਿਹਾ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਦਨ ‘ਚ ਚਰਚਾ ਦੌਰਾਨ ਹਾਜ਼ਰ ਰਹਿਣ ਦੀ ਵੀ ਮੰਗ ਕੀਤੀ, ਜਦੋਂ ਕਿ ਸੱਤਾ ਪੱਖ ਨੇ ਅਗਸਤਾਵੈਸਟਲੈਂਡ ਹੈਲੀਕਾਪਟਰ ਸੌਦੇ ‘ਚ ਦਲਾਲੀ ਦਾ ਮੁੱਦਾ ਚੁੱਕ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਵਿਰੋਧੀ ਧਿਰ ਨੇ ਅਰੁਣਾਚਲ ਪ੍ਰਦੇਸ਼ ‘ਚ ਇਕ ਪਣਬਿਜਲੀ ਪ੍ਰਾਜੈਕਟ ‘ਚ ਘੁਟਾਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ‘ਤੇ ਸ਼ਮੂਲੀਅਤ ਦਾ ਦੋਸ਼ ਲਾਇਆ ਅਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕਰਦੇ ਹੋਏ ਜ਼ਬਰਦਸਤ ਹੰਗਾਮਾ ਕੀਤਾ। ਇਸ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।