4ਚੇਨੱਈ : ਚੇਨੱਈ ਵਿਖੇ ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਤੋਂ ਸ਼ੁਰੂ ਹੋਏ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿਚ ਇੰਗਲੈਂਡ ਨੇ ਮਜਬੂਤ ਸ਼ੁਰੂਆਤ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਤੇ 284 ਦੌੜਾਂ ਬਣਾ ਲਈਆਂ| ਮੋਇਨ ਅਲੀ ਨੇ ਸ਼ਾਨਦਾਰ 120 ਦੌੜਾਂ ਦੀ ਅਜੇਤੂ ਪਾਰੀ ਖੇਡੀ| ਇਸ ਤੋਂ ਪਹਿਲਾਂ ਟੌਸ ਜਿੱਤ ਕੇ ਇੰਗਲੈਂਡ ਨੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ| ਇੰਗਲੈਂਡ ਨੂੰ ਜੇਨਿੰਗ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ, ਜੋ 1 ਦੌੜ ਬਣਾ ਕੇ ਈਸ਼ਾਂਤ ਸ਼ਰਮਾ ਦਾ ਸ਼ਿਕਾਰ ਬਣਿਆ| ਇਸ ਤੋਂ ਇਲਾਵਾ ਕੁੱਕ ਨੂੰ ਜਡੇਜਾ ਨੇ 10 ਦੌੜਾਂ ਤੇ ਆਊਟ ਕਰ ਦਿੱਤਾ| ਜਦੋਂ ਕਿ ਰੂਟ ਨੇ 88 ਦੌੜਾਂ ਦੀ ਪਾਰੀ ਖੇਡੀ ਤੇ ਬੇਰਸਟਾਅ ਨੇ 49 ਦੌੜਾਂ ਬਣਾਈਆਂ|
ਭਾਰਤ ਵਲੋਂ ਜਡੇਜਾ ਨੇ 3 ਅਤੇ ਈਸ਼ਾਂਤ ਸ਼ਰਮਾ ਨੇ ਇਕ ਵਿਕਟ ਹਾਸਲ ਕੀਤੀ|

LEAVE A REPLY