sports-news-300x150ਕ੍ਰਿਕਟ ਮੈਚਾਂ ਦੇ ਦੌਰਾਨ ਫ਼ੀਲਡ ਵਿੱਚ ਖਿਡਾਰੀਆਂ ਵਿੱਚਕਾਰ ਵਿਵਾਦ ਹੋਣਾ ਬਿਲਕੁਲ ਆਮ ਹੈ। ਕਈ ਵਾਰ ਤਾਂ ਇਹ ਵਿਵਾਦ ਗਰਮਾ ਗਰਮ ਬਹਿਸ ਅਤੇ ਬਦਤਮੀਜ਼ੀ ਤੱਕ ਵੀ ਪਹੁੰਚ ਜਾਂਦੇ ਹਨ ਪਰ ਹੁਣ ਮੈਦਾਨ ‘ਤੇ ਇਸ ਕਿਸਮ ਦੇ ਵਿਵਾਦ ਦਿਖਾਉਣਾ ਸ਼ਾਇਦ ਘੱਟ ਹੋ ਸਕਦਾ ਹੈ। ਅਜਿਹਾ ਇਸ ਕਰਕੇ ਹੋਵੇਗਾ ਕਿਉਂਕਿ ਹੋਰ ਖੇਡਾਂ ਵਾਂਗ ਹੁਣ ਕ੍ਰਿਕਟ ਵਿੱਚ ਵੀ ਜਲਦੀ ਹੀ ਰੈਡ ਕਾਰਡ ਸਿਸਟਮ ਆਰੰਭ ਹੋ ਸਕਦਾ ਹੈ। ਹਾਲ ਹੀ ਵਿੱਚ ਮੈਰਿਲਬੋਨ ਕ੍ਰਿਕਟ ਕਲੱਬ ਦੀ ਵਰਲਡ ਕ੍ਰਿਕਟ ਕਮੇਟੀ ਨੇ ਕ੍ਰਿਕਟ ਵਿੱਚ ਰੈਡ ਕਾਰਡ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ ਨਿਯਮ ਤੋੜਨ ਜਾਂ ਮਾੜਾ ਵਤੀਰਾ ਕਰਨ ਤੇ ਖਿਡਾਰੀ ਨੂੰ ਰੈਡ ਕਾਰਡ ਦਿਖਾਇਆ ਜਾਵੇਗਾ। ਨਵਾਂ ਸਿਸਟਮ ਆਰੰਭ ਹੋਣ ਤੋਂ ਬਾਅਦ ਜੇਕਰ ਕੋਈ ਖਿਡਾਰੀ ਕ੍ਰਿਕਟ ਮੈਦਾਨ ਤੇ ਨਿਯਮਾਂ ਨੂੰ ਤੋੜੇਗਾ ਜਾਂ ਬਦਤਮੀਜ਼ੀ ਕਰੇਗਾ ਤਾਂ ਅੰਪਾਇਰ ਉਸਨੂੰ ਰੈਡ ਕਾਰਡ ਦਿਖਾ ਸਕਦਾ ਹੈ।
ਅੰਪਾਇਰ ਰੈਡ ਕਾਰਡ ਦਾ ਇਸਤੇਮਾਲ ਕਰਕੇ ਖਿਡਾਰੀ ਨੂੰ ਪੂਰੇ ਮੈਚ ਲਈ ਬਾਹਰ ਕਰ ਸਕੇਗਾ। ਹਾਲਾਂਕਿ ਇਸਦਾ ਇਸਤੇਮਾਲ ਕੇਵਲ ਗੰਭੀਰ ਸਥਿਤੀ ਵਿੱਚ ਹੀ ਕੀਤਾ ਜਾਵੇਗਾ ਅਤੇ ਇਹ ਹਾਲੇ ਕੇਵਲ ਸੁਝਾਅ ਹੈ ਅਤੇ ਜੇਕਰ ਆਈ. ਸੀ. ਸੀ. ਨੇ ਇਸਨੂੰ ਮੰਨ ਲਿਆ ਤਾਂ ਇਹ ਕ੍ਰਿਕਟ ਦੇ ਨਵੇਂ ਕੋਡ ਵਿੱਚ ਸ਼ਾਮਲ ਹੋ ਜਾਵੇਗਾ।

LEAVE A REPLY