download-300x150ਸ਼ਿਲਪੂ ਉਰਫ਼ ਸ਼ਿਲਪੀ ਭਦੌਰੀਆ ਉਹਨਾਂ ਪੜ੍ਹੀਆਂ-ਲਿਖੀਆਂ ਉਚ ਇਰਾਦਿਆਂ ਵਾਲੀਆਂ ਲੜਕੀਆਂ ਵਿੱਚੋਂ ਸੀ, ਜੋ ਜ਼ਿੰਦਗੀ ਜ਼ਿੰਦਾਦਿਲੀ ਦੇ ਨਾਲ ਜਿਊਣ ਵਿੱਚ ਯਕੀਨ ਰੱਖਦੀ ਹੈ। ਇਕ ਹੱਦ ਤੱਕ ਮੌਜ ਮਸਤੀ ਨੂੰ ਗਲਤ ਨਾ ਮੰਨਣ ਵਾਲੀ ਸ਼ਿਲਪੀ ਵਰਗੀਆਂ ਲੜਕੀਆਂ ਨੂੰ ਘਰ-ਪਰਿਵਾਰ ਦੀਆਂ ਬੰਦਿਸ਼ਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਆਪਣੇ ਪੈਰਾਂ ਤੇ ਖੜ੍ਹੇ ਹੁੰਦੇ ਹੀ ਅਜਿਹੀਆਂ ਲੜਕੀਆਂ ਦੇ ਪਰ ਵੀ ਨਿਕਲ ਆਉਂਦੇ ਹਨ।
ਜਵਾਨੀ ਦੀ ਉਡਾਣ ਵਿੱਚ ਰੁੱਝੀਆਂ ਇਹ ਮੱਧਵਰਗੀ ਲੜਕੀਆਂ ਭੁੱਲ ਜਾਂਦੀਆਂ ਹਨ ਕਿ ਜਮਾਨਾ ਬੇਸ਼ੱਕ ਹੀ ਬਦਲਿਆ ਹੋਇਆ ਹੈ ਪਰ ਕੁਝ ਪੁਰਸ਼ਾਂ ਦੀ ਮਾਨਸਿਕਤਾ ਵਿੱਚ ਹਾਲੇ ਵੀ ਕੋਈ ਫ਼ਰਕ ਨਹੀਂ ਆਇਆ। ਅੱਜ ਵੀ ਜ਼ਿਆਦਾਤਰ ਪੁਰਸ਼ਾਂ ਦੀਆਂ ਨਜ਼ਰਾਂ ਵਿੱਚ ਪਿਆਰ ਦਾ ਮਤਲਬ ਸੈਕਸ ਅਤੇ ਅਯਾਸ਼ੀ ਹੀ ਹੈ।
ਸ਼ਿਲਪੀ ਮੂਲ ਤੌਰ ਤੇ ਗਵਾਲੀਅਰ ਦੀ ਰਹਿਣ ਵਾਲੀ ਸੀ। ਉਸ ਨੇ ਉਥੋਂ ਦੇ ਇਕ ਨਾਮੀ ਕਾਲਜ ਤੋਂ ਬੀ. ਸੀ. ਏ. ਦੀ ਡਿਗਰੀ ਲਈ ਸੀ। ਡਿਗਰੀ ਲੈਂਦੇ ਹੀ ਉਸਨੂੰ ਇੰਦੌਰ ਦੀ ਇਕ ਟ੍ਰੇਡ ਐਡਵਾਈਜਰੀ ਕੰਪਨੀ ਵਿੱਚ ਟ੍ਰੇਡ ਇੰਡੀਆ ਰਿਸਰਚ ਵਿੱਚ ਬਿਜਨਸ ਐਨਾਲਿਸਟ ਦੇ ਅਹੁਦੇ ਤੇ ਨੌਕਰੀ ਮਿਲ ਗਈ ਸੀ। ਖੂਬਸੂਰਤ ਅਤੇ ਖੁਸ਼ਮਿਜਾਜ ਸ਼ਿਲਪੀ ਮਿਹਨਤੀ ਲੜਕੀ ਸੀ ਅਤੇ ਆਪਣਾ ਕੰਮ ਖੂਬ ਮਨ ਲਗਾ ਕੇ ਕਰਦੀ ਸੀ।
ਸ਼ਿਲਪੀ ਦੇ ਪਿਤਾ ਫ਼ੌਜ ਵਿੱਚ ਸਨ, ਜਿਹਨਾਂ ਦਾ ਇੱਧਰ ਤੋਂ ਉਧਰ ਟਰਾਂਸਫ਼ਰ ਹੁੰਦਾ ਰਹਿੰਦਾ ਸੀ। ਇਸ ਕਾਰਨ ਉਹ ਘਰ-ਪਰਿਵਾਰ ਤੇ ਘਰ ਦੇ ਮੁਖੀ ਵਰਗਾ ਧਿਆਨ ਨਹੀਂ ਦੇ ਪਾਉਂਦੇ ਸਨ। ਕਹਿ ਸਕਦੇ ਹਨ ਕਿ ਮਜਬੂਰੀ ਵਿੱਚ ਉਹ ਠੀਕ ਤਰੀਕੇ ਨਾਲ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਹੇ ਸਨ।
ਸ਼ਿਲਪੀ ਨੌਕਰੀ ਕਰਨ ਇੰਦੌਰ ਆਈ ਤਾਂ ਸੁਭਾਵਿਕ ਤੌਰ ਤੇ ਉਸ ਦੇ ਛੋਟੇ ਭਰਾ ਭੈਣ ਨੂੰ ਦੁੱਖ ਹੋਇਆ ਪਰ ਖੁਸ਼ੀ ਇਸ ਗੱਲ ਦੀ ਵੀ ਸੀ ਕਿ ਭੈਣ ਨੂੰ ਚੰਗੀ ਨੌਕਰੀ ਮਿਲ ਗਈ ਸੀ। ਸ਼ਿਲਪੀ ਦੇ ਸਹਿਪਾਠੀ ਅਤੇ ਇੰਦੌਰ ਦੇ ਹੀ ਰਹਿਣ ਵਾਲੇ ਆਸ਼ੂਤੋਸ਼ ਜੋਹਰੇ ਨੂੰ ਵੀ ਇਸ ਕੰਪਨੀ ਵਿੱਚ ਨੌਕਰੀ ਮਿਲੀ ਸੀ। ਇਕ ਹੀ ਸ਼ਹਿਰ ਦੇ ਹੋਣ ਕਾਰਨ ਜਲਦੀ ਹੀ ਦੋਵਾਂ ਵਿੱਚ ਦੋਸਤੀ ਹੋਗਈ। ਜਲਦੀ ਹੀ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਸ਼ਿਲਪੀ ਨੂੰ ਇੰਦੌਰ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ ਕਿਉਂਕਿ ਇੱਥੋਂ ਦੇ ਵਿਜੈਨਗਰ ਵਿੱਚ ਉਸ ਦੇ ਮਾਮਾ ਰਹਿੰਦੇ ਸਨ। ਕਦੀ-ਕਦਾਈ ਉਹ ਮਾਮੇ ਦੇ ਘਰ ਚਲੀ ਜਾਂਦੀ ਸੀ।
7 ਅਗਸਤ ਦੀ ਰਾਤ ਨੂੰ ਕਰੀਬ 9 ਵਜੇ ਸਨ। ਇੰਦੌਰ ਦੇ ਰਵਿੰਦਰਨਾਥ ਟੈਗੋਰ ਮਾਰਗ ਤੇ ਸਥਿਤ ਮਹਿੰਗੇ ਹੋਟਲਾਂ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਹੋਟਲ ਲੈਮਨ ਟ੍ਰੀ ਦੇ ਬਾਹਰ ਕਾਫ਼ੀ ਭੀੜ ਸੀ। ਮੁੰਬਈ ਦੀ ਤਰਜ ‘ਤੇ ਇੰਦੌਰ ਵੀ ਹੁਣ ਦੇਰ ਰਾਤ ਤੱਕ ਜਾਗਦਾ ਰਹਿੰਦਾ ਸੀ। ਹੋਟਲ ਵਿੱਚ ਕੋਈ ਗੰਭੀਰ ਹਾਦਸਾ ਹੋਇਆ ਹੈ, ਇਹ ਤਾਂ ਉਥੇ ਜਮ੍ਹਾ ਭੀੜ ਤੋਂ ਅੰਦਾਜ਼ਾ ਲੱਗ ਜਾਂਦਾ ਸੀ।
ਪਰ ਹੋਇਆ ਕੀ ਹੈ, ਇਹ ਪਤਾ ਕਰਨ ਲਈ ਆਸ਼ੂਤੋਸ਼ ਨੇੜੇ ਗਿਆ ਤਾਂ ਉਥੇ ਇਕ ਲੜਕੀ ਮਰੀ ਪਈ ਸੀ। ਆਸ਼ੂਤੋਸ਼ ਦੇ ਚਿਹਰੇ ਤੇ ਹਵਾਈਆਂ ਉਡ ਰਹੀਆਂ ਸਨ।
ਪੁਲਿਸ ਵੀ ਆ ਗਈ। ਪੁਲਿਸ ਦਾ ਸਾਹਮਣਾ ਲਾਸ਼ ਦੇ ਨਾਲ ਆਸ਼ੂਤੋਸ਼ ਨਾਲ ਹੋਇਆ, ਜਿਸ ਦੇ ਚਿਹਰੇ ਦੇ ਭਾਵ ਦੱਸ ਰਹੇ ਸਨ ਕਿ ਕੁਝ ਗੜਬੜ ਜ਼ਰੂਰ ਹੈ। ਦਲੀਪ ਚੌਧਰੀ ਨੇ ਇਕ ਸਰਸਰੀ ਨਜ਼ਰ ਆਸ਼ੂਤੋਸ਼ ਦੇ ਚਿਹਰੇ ਤੇ ਮਾਰੀ ਅਤੇ ਫ਼ਿਰ ਲਾਸ਼ ਦੇ ਕੋਲ ਪਹੁੰਚੇ।
ਲਾਸ਼ ਹੋਟਲ ਦੀ ਦੀਵਾਰ ਤੋਂ ਥੋੜ੍ਹੀ ਦੂਰੀ ਤੇ ਪਈ ਸੀ। ਉਸ ਦੀ ਹਾਲਤ ਅਜਿਹੀ ਸੀ ਕਿ ਉਸ ਵੱਲ ਦੇਖਣ ਦੀ ਹਿੰਮਤ ਨਹੀਂ ਹੋ ਰਹੀ ਸੀ। ਪੁਲਿਸ ਨੇ ਦੇਖਿਆ ਕਿ ਲਾਸ਼ ਦਾ ਸਿਰ ਤਰਬੂਜ ਵਾਂਗ ਫ਼ਅਿਾ ਸੀ, ਜਿਸਨੂੰ ਦੇਖਦੇ ਹੀ ਪੁਲਿਸ ਸਮਝ ਗਈ ਕਿ ਇਹ ਜਿੰਦਾ ਨਹੀਂ ਹੈ। ਹਾਲਾਂਕਿ ਪੁਲਿਸ ਨੇ ਐਂਬੂਲੈਂਸ ਬੁਲਾਈ ਅਤੇ ਲਾਸ਼ ਦਾ ਮੁਆਇਨਾ ਕਰਨ ਤੋਂ ਬਾਅਦ ਆਸ਼ੂਤੋਸ਼ ਵੱਲ ਤੱਕਿਆ, ਜੋ ਬਦਹਵਾਸ ਖੜ੍ਹਿਆ ਇਸੇ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ। ਲਾਸ਼ ਸ਼ਿਲਪੀ ਦੀ ਹੈ, ਇਹ ਕਹਿੰਦਿਆਂ ਹੀ ਆਸ਼ੂਤੋਸ਼ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਸ਼ਿਲਪੀ ਅੱਜ ਫ਼ਰੈਂਡਸ਼ਿਪ ਡੇਅ ਮਨਾਉਣ ਹੋਟਲ ਆਏ ਸਨ। ਉਹ ਕਮਰੇ ਵਿੱਚ ਪਾਰਟੀ ਕਰ ਰਹੇ ਸਨ ਕਿ ਸ਼ਿਲਪੀ ਅਚਾਨਕ ਬਾਲਕੋਨੀ ਜਾ ਪਹੁੰਚੀ ਅਤੇ ਪਤਾ ਨਹੀਂ ਕਿਵੇਂ ਹੇਠਾਂ ਡਿੱਗ ਪਈ।
ਚੌਥੀ ਮੰਜ਼ਿਲ ਤੋਂ ਡਿੱਗੀ ਸ਼ਿਲਪੀ ਨੂੰ ਨਾ ਤਾਂ ਮਿਰਗੀ ਦਾ ਦੌਰਾ ਪੈਂਦਾ ਸੀ ਅਤੇ ਨਾ ਹੀ ਕੋਈ ਦੂਜੀ ਬਿਮਾਰੀ ਸੀ। ਪੁਲਿਸ ਜਦੋਂ ਹੋਟਲ ਦੇ ਕਮਰੇ ਵਿੱਚ ਪਹੁੰਚੀ ਤਾਂ ਉਥੇ ਸ਼ਰਾਬ ਅਤੇ ਸਿਗਰਟਾਂ ਦੀ ਗੰਧ ਸੀ। ਪਰ ਸ਼ਿਲਪੀ ਦੀ ਮੌਤ ਨੂੰ ਸਿਰਫ਼ ਹਾਦਸੇ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਸੀ। ਇਸ ਮਾਮਲੇ ਵਿੱਚ ਆਸ਼ੂਤੋਸ਼ ਦਾ ਬਿਆਨ ਅਹਿਮ ਸੀ। ਉਹੀ ਦੱਸ ਸਕਦਾ ਸੀ ਕਿ ਕਮਰੇ ਵਿੱਚ ਹਾਦਸੇ ਦੇ ਵਕਤ ਆਖਿਰ ਕੀ ਹੋਇਆ ਸੀ। ਨਾਲ ਹੀ ਇਹ ਵੀ ਕਿ ਸ਼ਰਾਬ ਅਤੇ ਸਿਗਰਟ ਦੇ ਸੇਵਨ ਵਿੱਚ ਕੀ ਸ਼ਿਲਪਾ ਵੀ ਸ਼ਾਮਲ ਸੀ।
ਕਮਰੇ ਵਿੱਚ ਉਹਨਾਂ ਦੋਵਾਂ ਤੋਂ ਇਲਾਵਾ ਦੂਜੇ ਲੋਕ ਕੌਣ ਸਨ, ਇਹ ਵੀ ਆਸ਼ੂਤੋਸ਼ ਹੀ ਦੱਸ ਸਕਦਾ ਸੀ। ਇਸੇ ਵਿੱਚਕਾਰ ਹੇਠਾਂ ਪਈ ਸ਼ਿਲਪੀ ਦੀ ਲਾਸ਼ ਦਾ ਪੰਚਨਾਮਾ ਬਣਾ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ। ਪੁਲਿਸ ਨੇ ਸ਼ੁਰੂਆਤੀ ਪੁੱਛਗਿੱਛ ਵਿੱਚ ਆਸ਼ੂਤੋਸ਼ ਤੋਂ ਪੁੱਛਿਆ, ਅੱਜ ਫ਼ਰੈਂਡਸ਼ਿਪ ਡੇਅ ਤੇ ਜਸ਼ਨ ਮਨਾਉਣ ਦੇ ਲਈ ਗਵਾਲੀਅਰ ਤੋਂ ਉਸ ਦੇ 2 ਦੋਸਤ ਸ਼ੈਲੈਂਦਰ ਅਤੇ ਨੀਰਜ ਦੰੜੋਤੀਆ ਆੲੈ ਸਨ। ਉਹ ਲੋਕ ਵੀ ਇਸੇ ਕਮਰੇ ਵਿੱਚ ਠਹਿਰੇ ਸਨ। ਉਹ ਸ਼ਿਲਪੀ ਨੁੰ ਆਪਣੇ ਇਹਨਾਂ ਦੋਸਤਾਂ ਨੂੰ ਮਿਲਾਉਣ ਲਿਆਇਆ ਸੀ। ਵਾਕਫ਼ੀਅਤ ਤੋਂ ਬਾਅਦ ਗੱਲਬਾਤ ਦਾ ਦੌਰ ਚੱਲ ਹੀ ਰਿਹਾ ਸੀ ਕਿ ਸ਼ਿਲਪੀ ਨੇ ਚੱਕਰ ਆਉਣ ਦੀ ਸ਼ਿਕਾਹਿਤ ਕੀਤੀ ਅਤੇ ਰਾਹਤ ਦੇ ਲਈ ਬਾਲਕੋਨੀ ਵਿੱਚ ਜਾ ਖੜ੍ਹੀ ਹੋਈ।
ਸ਼ਿਲਪੀ ਬਾਲਕੋਨੀ ਤੋਂ ਕਦੋਂ ਅਤੇ ਕਿਵੇਂ ਡਿੱਗੀ, ਇਯ ਦਾ ਪਤਾ ਨਾ ਤਾਂ ਆਸ਼ੂਤੋਸ਼ ਨੂੰ ਲੱਗਿਆ ਅਤੇ ਨਾ ਉਸ ਦੇ ਦੋਸਤਾਂ ਨੂੰ। ਦੋਸਤ ਕਿੱਥੇ ਹਨ, ਇਯ ਦੀ ਜਾਂਚ ਕੀਤੀ ਗਈ ਤਾਂ ਜਾਣਕਾਰੀ ਮਿਲੀ ਕਿ ਦੋਵੇਂ ਕਮਰੇ ਤੋਂ ਆਪਣੇ ਸਮਾਨ ਸਮੇਤ ਦੌੜ ਗਏ ਸਨ ਹਾਲਾਂਕਿ ਉਹਨਾਂ ਦੀ ਅੰਡਰ ਵੀਅਰ ਉਥੇ ਪਈ ਸੀ।
ਇਹ ਗੱਲ ਸੋਚਣ ਵਾਲੀ ਸੀ ਕਿ ਜੇਕਰ ਵਾਕਿਆ ਹੀ ਸ਼ਿਲਪੀ ਦੀ ਮੌਤ ਡਿੱਗਣ ਕਾਰਨ ਹੋਈ ਤਾਂ ਸ਼ੈਲੇਂਦਰ ਅਤੇ ਨੀਰਜ ਇਸ ਤਰ੍ਹਾਂ ਘਬਰਾ ਕੇ ਚੋਰਾਂ ਵਾਂਗ ਕਿਵੇਂ ਦੌੜ ਗਏ? ਹੋਟਲ ਰਿਸੈਪਸ਼ਨ ਤੋਂ ਪਤਾ ਲੱਗਿਆ ਕਿ ਉਸ ਕਮਰੇ ਵਿੱਚ ਨੀਰਜ ਨੇ ਆਪਣੇ ਵੱਡੇ ਪਿਤਾ ਜੀ ਦੀ ਕੰਪਨੀ ਦੇ ਨਾਂ ਤੋ ਬੁੱਕ ਕਰਵਾਇਆ ਸੀ। ਦੂਜੇ ਪਾਸੇ ਇਸ ਹਾਦਸੇ ਦੀ ਖਬਰ ਮਿਲਦੇ ਹੀ ਸ਼ਿਲਪੀ ਦੇ ਮਾਮਾ ਵੀ ਹੋਟਲ ਪਹੁੰਚ ਗਏ ਸਨ। ਉਹ ਹੈਰਾਨ ਸਨ ਅਤੇ ਸਹਿਮੇ ਹੋਏ ਸਨ।
ਉਹਨਾਂ ਦੇ ਮੁਤਾਬਕ ਦੁਪਹਿਰ ਨੂੰ ਸ਼ਿਲਪੀ ਇਕ ਸਹੇਲੀ ਦੇ ਨਾਲ ਉਹਨਾਂ ਕੋਲ ਆਈ ਸੀ ਅਤੇ ਕੁਝ ਦੇਰ ਰੁਕ ਕੇ ਚਲੀ ਗਈ। ਉਹਨਾਂ ਦਾ ਮੁੰਡਾ ਯਾਨਿ ਸ਼ਿਲਪੀ ਦਾ ਮਮੇਰਾ ਭਰਾ ਉਸਨੂੰ ਛੱਡਣ ਪੀ. ਜੀ. ਗਿਆ ਸੀ। ਜੇਕਰ ਇਹ ਗੱਲ ਸੱਚ ਸੀ ਤਾਂ ਇਸ ਸਵਾਲ ਦਾ ਜਵਾਬ ਕਿਸੇ ਦੇ ਕੋਲ ਨਹੀਂ ਸੀ ਕਿ ਸ਼ਿਲਪੀ ਹੋਟਲ ਕਿਵੇਂ ਪਹੁੰਚੀ?
ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਸੀ ਕਿ ਉਹ ਆਸ਼ੂਤੋਸ਼ ਦੇ ਬੁਲਾਵੇ ਤੇ ਹੀ ਹੋਟਲ ਆਈ ਸੀ। ਪੁਲਿਸ ਨੂੰ ਆਸ਼ੂਤੋਸ਼ ਉਸ ਦੇ ਦੋਸਤਾਂ ਸ਼ੈਲੇਂਦਰ ਅਤੇ ਨੀਰਜ ਤੇ ਇਹ ਸੋਚ ਕੇ ਸ਼ੱਕ ਹੋ ਰਿਹਾ ਸੀ ਕਿ ਇਹਨਾਂ ਤਿੰਨਾਂ ਨੇ ਸ਼ਰਾਰਬ ਦੇ ਨਸ਼ੇ ਵਿੱਚ ਸ਼ਿਲਪੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਸ ਨੇ ਘਬਰਾ ਕੇ ਆਪਣੇ ਬਚਾਅ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਹੋਵੇਗੀ।
ਪਰ ਇਕ ਨੌਕਰੀਪੇਸ਼ਾ ਸਮਝਦਾਰ ਲੜਕੀ ਦੇ ਹਿਸਾਬ ਨਾਲ ਚੌਥੀ ਮੰਜ਼ਿਲ ਤੋਂ ਕੁੱਦਣਾ ਬੁੱਧੀਮਾਨੀ ਦੀ ਗੱਲ ਨਹੀਂ ਹੋ ਸਕਦੀ ਸੀ ਕਿਉਂਕ ਭੱਜਣ ਦੇ ਲਈ ਕਮਰੇ ਦਾ ਦਰਵਾਜਾ ਵੀ ਸੀ, ਦੂਜੇ ਦਿਨ ਸ਼ਿਲਪੀ ਦੇ ਘਰ ਵਾਲੇ ਵੀ ਇੰਦੌਰ ਪਹੁੰਚ ਗਏ ਸਨ। ਉਹ ਲੋਕ ਉਸਦੀ ਮੌਤ ਨੂੰ ਖੁਦਕੁਸ਼ੀ ਮੰਨਣ ਦੇ ਲਈ ਤਿਆਰ ਨਹੀਂ ਸਨ।
ਪੁਲਿਸ ਨੇ ਇਸ ਮਾਮਲੇ ਤੇ ਮਾਹਿਰਾਂ ਦੀ ਰਾਏ ਲਈ ਤਾਂ ਉਹਨਾਂ ਨੇ ਇਸ ਗੱਲ ਦੇ ਇਤਫ਼ਾਕ ਨੂੰ ਜਾਣਿਆ ਕਿ ਜੇਕਰ 5 ਫ਼ੁੱਟ ਦੀ ਲੜਕੀ ਉਪਰ ਤੋਂ ਡਿੱਗਦੀ ਜਾਂ ਫ਼ਿਸਲਦੀ ਹੈ ਤਾਂ ਲਾਸ਼ ਇੰਨੀ ਜ਼ਿਆਦਾ ਦੂਰ ਜਾਣ ਦੀ ਕੋਈ ਵਜ੍ਹਾ ਨਹੀਂ ਸੀ ਪਰ ਇਸ ਸੋਚ ਵਿੱਚ ਇਹ ਗੱਲ ਵੀ ਅੜਿੱਕਾ ਡਾਹ ਰਹੀ ਸੀ ਕਿ ਜੇਕਰ ਸ਼ਿਲਪੀ ਨੂੰ ਸੁੱਟਿਅ ਗਿਆ ਤਾਂ ਵੀ ਲਾਸ਼ ਇੰਨੀ ਦੂਰ ਨਹੀਂ ਜਾ ਸਕਦੀ ਸੀ।ਆਖਿਰ ਸ਼ਿਲਪੀ ਦੀ ਮੌਤ ਦਾ ਸੱਚ ਕੀ ਸੀ, ਇਹ ਗੱਲ ਹਾਲੇ ਜਾਂਚ ਦੇ ਦਾਇਰੇ ਵਿੱਚ ਹੀ ਸੀ ਪਰ ਜਾਂਚ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸ਼ਿਲਪੀ ਆਪਣੇ ਪ੍ਰੇਮੀ ਆਸ਼ੂਤੋਸ਼ ਦੇ ਨਾਲ ਖੰਡਵਾ ਨਾਕੇ ਤੇ ਕਿਰਾਏ ਦੇ ਮਕਾਨ ਵਿੱਚ ਲਿਵ-ਇਨ-ਰਿਲੇਬਨ ਵਿੱਚ ਰਹਿ ਰਹੀ ਸੀ। ਦੋਵਾਂ ਨੇ ਮਕਾਨ ਮਾਲਕ ਨੂੰ ਪਤੀ-ਪਤਨੀ ਦੱਸਿਆ ਸੀ।ਜਾਂਚ ਵਿੱਚ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਹਾਦਸੇ ਵਾਲੇ ਦਿਨ ਆਸ਼ੂਤੋਸ਼ ਨੇ ਹੀ ਸ਼ਿਲਪੀ ਨੂੰ ਨੀਰਜ ਅਤੇ ਸ਼ੈਲੇਂਦਰ ਨੂੰ ਮਿਲਵਾਉਣ ਲਈ ਬੁਲਾਇਟਾ ਸੀ। ਆਸ਼ੂਤੋਸ਼ ਨੇ ਇਹ ਗੱਲ ਵੀ ਮੰਨੀ ਕਿ ਤਿੰਨਾਂ ਨੇ ਸ਼ਰਾਬ ਪੀਤੀ ਹੋਈ ਸੀ। ਸੱਚ ਖੰਘਾਲ ਰਹੀ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਹਾਦਸੇ ਦੇ ਦਿਨ ਇਕ ਅਮੀਰ ਘਰਾਣੇ ਦੀ ਦੂਜੀ ਲੜਕੀ ਵੀ ਰੂਮ ਨੰਬਰ 418 ਵਿੱਚ ਆਈ ਸੀ। ਇਹ ਗੱਲ ਸ਼ਿਲਪੀ ਨੂੰ ਪਤਾ ਲੱਗ ਗਈ ਸੀ, ਜਿਸ ਕਾਰਨ ਉਹ ਆਪਣੇ ਪ੍ਰੇਮੀ ਆਸ਼ੂਤੋਸ਼ ਤੋਂ ਕਾਫ਼ੀ ਨਰਾਜ਼ ਸੀ।
ਸਖਤੀ ਨਾਲ ਕੀਤੀ ਗਈ ਆਸ਼ੂਤੋਸ਼ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਸ਼ਿਲਪੀ ਦੇ ਕਮਰੇ ਵਿੱਚ ਆਉਣ ਤੋਂ ਬਾਅਦ ਸ਼ੈਲੇਂਦਰ ਨੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਨਰਾਜ਼ ਹੋ ਕੇ ਬਾਲਕੋਨੀ ਵਿੱਚ ਚਲੀ ਗਈ। ਦੁਪਹਿਰ ਨੂੰ ਜੋ ਲੜਕੀ ਕਮਰੇ ਵਿੱਚ ਆਈ ਸੀ, ਉਹ ਨੀਰਜ ਦੀ ਪ੍ਰੇਮਿਕਾ ਸੀ। ਜ਼ਿਸ ਦਾ ਇਸ ਹਾਦਸੇ ਨਾਲ ਕੋਈ ਵਾਸਤਾ ਨਹੀਂ ਸੀ।
ਹਾਦਸੇ ਦੇ ਵਕਤ ਆਸ਼ੂਤੋਸ਼ ਬਾਥਰੂਮ ਚਲਿਆ ਗਿਆ ਅਤੇ ਕਰੀਬ 10 ਮਿੰਟ ਬਾਅਦ ਬਾਹਰ ਆਇਆ ਤਾਂ ਉਸ ਵਕਤ ਸ਼ਿਲਪੀ ਕਮਰੇ ਵਿੱਚ ਨਹੀਂ ਸੀ। ਇਸ ਤੋਂ ਬਾਅਦ ਇਹਨਾਂ ਤਿੰਨਾਂ ਦੇ ਖਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਪਰ ਹਾਲੇ ਤੱਕ ਭੇਦ ਬਣੀ ਸੀ ਸ਼ਿਲਪੀ ਦੀ ਆਤਮ ਹੱਤਿਆ ਦੀ ਕਹਾਣੀ ਕਿ ਕਿਤੇ ਉਸ ਦੀ ਹੱਤਿਆ ਤਾਂ ਨਹੀਂ ਕੀਤੀ ਗਈ।
ਨਸ਼ੇ ਵਿੱਚ ਰੱਜੇ ਇਹਨਾਂ ਤਿੰਨੇ ਦੋਸਤਾਂ ਦੀ ਛੇੜਛਾੜ ਕਾਰਨ ਸ਼ਿਲਪੀ ਪ੍ਰੇਸ਼ਾਨ ਹੋ ਰਹੀ ਸੀ। ਇਹ ਗੱਲ ਤਾਂ ਮੰਨੀ ਜਾ ਸਕਦੀ ਸੀ ਪਰ ਉਸ ਦਾ ਇਸ ਤਰ੍ਹਾਂ ਛਾਲ ਮਾਰ ਜਾਣਾ ਅਤੇ ਲਾਸ਼ ਦਾ ਜ਼ਰੂਰਤ ਤੋਂ ਜ਼ਿਆਦਾ ਦੂਰ ਪਾਇਆ ਜਾਣਾ, ਇਸ ਵੱਲ ਇਸ਼ਾਰਾ ਕਰਦੇ ਸੀ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਸ਼ਿਲਪੀ ਨੂੰ ਸੁੱਟਿਆ ਗਿਆ ਹੋਵੇ ਅਤੇ ਉਸ ਦੀ ਲਾਸ਼ ਹੋਟਲ ਸਟਾਫ਼ ਦੀਆਂ ਨਜ਼ਰਾਂ ਬਚਾ ਕੇ ਘਸੀਟ ਕੇ ਦੂਰ ਕਰ ਦਿੱਤੀ ਗਈ ਹੋਵੇ। ਹਾਲਾਂਕਿ ਇਹ ਅਸੰਭਵ ਜਿਹੀ ਗੱਲ ਸੀ ਕਿਉਂਕਿ ਰਾਤ 8 ਵਜੇ ਹੋਟਲ ਵਿੱਚ ਕਾਫ਼ੀ ਆਵਾਜਾਈ ਸੀ। ਪਰ ਸੰਭਵ ਇਹ ਵੀ ਸੀ ਕਿ ਇਤਫ਼ਾਦ ਵੱਸ ਇਹਨਾਂ ਤਿੰਨਾਂ ਨੂੰ ਇਸ ਦਾ ਮੌਕਾ ਮਿਲ ਗਿਆ ਹੋਵੇ।
ਸਾਰੀ ਕਹਾਣੀ 4 ਦਿਨਾਂ ਬਾਅਦ ਆਈ ਪੋਸਟ ਮਾਰਟਮ ਦੀ ਰਿਪੋਰਟ ਤੋਂ ਸਾਫ਼ ਹੋ ਗਈ, ਜਿਸ ਵਿੱਚ ਡਾਕਟਰਾਂ ਨੇ ਸ਼ਿਲਪੀ ਦੀ ਮੌਤ ਨੂੰ ਹੱਤਿਆ ਕਰਾਰ ਦੇ ਕੇ ਮੌਤ ਦੀ ਵਜ੍ਹਾ ਦਮ ਘੁਟਣਾ ਦੱਸਿਆ ਸੀ। ਇਸ ‘ਤੇ ਨਵਾਂ ਵਿਵਾਦ ਆਰੰਭ ਹੋ ਗਿਆ। ਪੁਲਿਸ ਨੇ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਤੋਂ ਸ਼ਿਲਪੀ ਦੀ ਪੋਸਟ ਮਾਰਟਮ ਦੇ ਸਮੇਂ ਦੀ ਸੀ. ਡੀ. ਮੰਗੀ ਪਰ ਡਾਕਟਰਾਂ ਨੇ ਸੀ. ਡੀ. ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। 2 ਵਿਭਾਗਾਂ ਦਾ ਵਿਵਾਦ ਜਦੋਂ ਸੁਲਝੇਗਾ ਤਾਂ ਇਸ ਭੇਦ ਭਰੀ ਮੌਤ ਦੀ ਤਸਵੀਰ ਸਾਫ਼ ਹੋ ਸਕੇਗੀ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ?
ਪਰ ਇਹ ਗੱਲ ਕਿਸੇ ਸਬੂਤ ਦੀ ਮੋਹਤਾਜ਼ ਨਹੀਂ ਕਿ ਸ਼ਿਲਪੀ ਨੇ ਆਸ਼ੂਤੋਸ਼ ਤੋਂ ਧੋਖਾ ਖਾਧਾ ਸੀ। ਜਿਸ ਨੇ ਫ਼ਰੈਂਡਸ਼ਿਪ ਡੇਅ ਤੇ ਆਪਣੀ ਪ੍ਰੇਮਿਕਾ ਨੂੰ ਆਪਣੇ ਦੋਸਤਾਂ ਦੇ ਸਾਹਮਣੇ ਤੋਹਫ਼ੇ ਦੇ ਰੂਪ ਵਿੱਚ ਪਰੋਸ ਦਿੱਤਾ ਸੀ। ਮਤਲਬ ਸਾਫ਼ ਸੀ ਕਿ ਇਹ ਗਲਤ ਸੀ ਅਤੇ ਸ਼ਿਲਪੀ ਇਸ ਨੂੰ ਗਲਤ ਸਮਝਦੀ ਸੀ।

LEAVE A REPLY