6ਗੋਨਿਆਣਾ   : ਹਲਕਾ ਭੁੱਚੋ ਦੀ ਗੋਨਿਆਣਾ ਮੰਡੀ ‘ਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਂਚ ਸਮਾਗਮ ਰੱਖਿਆ ਗਿਆ ਸੀ ਤੇ ਬੀਬਾ ਜੀ ਦੇ ਸਵਾਗਤ ‘ਚ ਪਾਰਟੀ ਵਰਕਰਾਂ ਵਲੋਂ ਪ੍ਰਬੰਧ ਕੀਤਾ ਗਿਆ ਪਰ ਬੀਬਾ ਜੀ ਦੇ ਆਉਣ ਤੋਂ ਪਹਿਲਾਂ ਮੇਨ ਗੇਟ ‘ਤੇ ਮਾਣਯੋਗ ਮੰਤਰੀ ਦੀ ਬਜਾਏ ਮਾਸਯੋਗ ਮੰਤਰੀ ਲਿਖੇ ਬੋਰਡ ਰੱਖੇ ਹੋਏ ਸਨ।
ਇਸ ਵੱਡੀ ਗਲਤੀ ਨੂੰ ਹਰ ਕੋਈ ਬੜੇ ਧਿਆਨ ਨਾਲ ਪੜ੍ਹ ਰਿਹਾ ਸੀ ਪਰ ਇਸ ਬਾਰੇ ਨਾ ਤਾਂ ਕਿਸੇ ਅਕਾਲੀ ਆਗੂ ਨੇ ਧਿਆਨ ਦਿੱਤਾ ਤੇ ਨਾ ਹੀ ਕੋਲ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਪਰ ਜਿਵੇਂ ਹੀ ਇਸ ਦੀ ਖੁਸਰ-ਮੁਸਰ ਹੋਣੀ ਸ਼ੁਰੂ ਹੋਈ ਤਾਂ ਇਸ ਦੀ ਭਿਣਕ ਕੁਝ ਪੁਲਸ ਮੁਲਾਜ਼ਮਾਂ ਨੂੰ ਪਈ ਤਦ ਉਨ੍ਹਾਂ ਹਫੜਾ-ਦਫੜੀ ‘ਚ ਉਕਤ ਲੱਗੇ ਬੋਰਡਾਂ ਨੂੰ ਉਥੋਂ ਹਟਾਇਆ।

LEAVE A REPLY