7ਚੇੱਨਈ—ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਨੂੰ ਦੱਸ ਦਿਨ ਹੋ ਗਏ ਹਨ ਪਰ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਵਾਦਾਂ ‘ਚ ਘਿਰ ਗਿਆ ਹੈ। ਜੈਲਲਿਤਾ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਨਾ ਕੀਤੇ ਜਾਣ ਦਾ ਵਿਰੋਧ ਹੋ ਰਿਹਾ ਹੈ। ਸ਼੍ਰੀਰੰਗਾਪਟਨਮ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਖਬਰ ਹੈ ਕਿ ਜੈਲਲਿਤਾ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ, ਇਸ ਦੇ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੰਗਲਵਾਰ ਨੂੰ ਉਨ੍ਹਾਂ ਦਾ ਹਿੰਦੂ ਰੀਤੀ-ਰਿਵਾਜ ਨਾਲ ਅੰਤਿਮ ਸੰਸਕਾਰ ਕੀਤਾ। ਰਿਸ਼ਤੇਦਾਰਾਂ ਦਾ ਇਸ ਤਰ੍ਹਾਂ ਮੰਨਣਾ ਸੀ ਕਿ ਜੈਲਲਿਤਾ ਨੂੰ ਦਫਨਾਇਆ ਗਿਆ, ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ, ਇਸ ਲਈ ਮੋਕਸ਼ ਦੀ ਪ੍ਰਾਪਤੀ ਦੇ ਲਈ ਫਿਰ ਇਸ ਤਰ੍ਹਾਂ ਕੀਤਾ ਜਾਣਾ ਜ਼ਰੂਰੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸ਼੍ਰੀਰੰਗਪਟਨਾ ‘ਚ ਕਾਵੇਰੀ ਨਦੀ ਦੇ ਤੱਟ ‘ਤੇ ਜੈਲਲਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੱਖ ਪੁਜਾਰੀ ਰੰਗਨਾਥ ਲੰਗਰ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮਾਂ ਪੂਰੀਆਂ ਕਰਵਾਈਆਂ।
ਜੈਲਲਿਤਾ ਦੇ ਲਾਸ਼ ਦੀ ਥਾਂ ਰੱਖੀ ਗੁੱਡੀ
ਜੈਲਲਿਤਾ ਦੇ ਲਾਸ਼ ਦੀ ਥਾਂ ਇਕ ਗੁੱਡੀ ਨੂੰ ਉਨ੍ਹਾਂ ਦਾ ਰੂਪ ਮੰਨਦੇ ਹੋਏ ਰੱਖਿਆ ਗਿਆ। ਅਚਾਰੀਆ ਰੰਗਨਾਥ ਨੇ ਰਸਮਾਂ ਪੂਰੀਆਂ ਕਰਵਾਈਆਂ। ਜਯਾ ਦੇ ਮਤਰੇਅ ਭਰਾ ਵਾਸੁਦੇਵਨ ਦੇ ਕਰੀਬੀ ਵਰਦਰਾਜਨ ਦਾ ਮੰਨਣਾ ਹੈ ਕਿ ਜੈਲਲਿਤਾ ਨੂੰ ਦਫਨਾਇਆ ਗਿਆ, ਨਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਨਾਲ ਉਨ੍ਹਾਂ ਨੂੰ ਮੋਕਸ਼ ਪ੍ਰਾਪਤੀ ਨਹੀਂ ਹੋਵੇਗੀ। ਉਨ੍ਹਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਕੀ ਮੇਰੀ ਭੈਣ ਨਾਸਤਿਕ ਸੀ?
ਜੈਲਲਿਤਾ ਦੇ ਮਤਰੇਅ ਭਰਾ ਵਰਦਰਾਜੂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੇਰੀ ਭੈਣ ਨਾਸਤਿਕ ਸੀ? ਜਿਹੜਾ ਉਨ੍ਹਾਂ ਨੂੰ ਦਫਨਾਇਆ ਗਿਆ। ਵਰਦਰਾਜੂ ਇਸ ਰਸਮ ਦੌਰਾਨ ਮੁੱਖ ਤੌਰ ‘ਤੇ ਸ਼ਾਮਲ ਰਹੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਜੈਲਲਿਤਾ ਦੀ ਕਲਪਨਾ ਦਾ ਸਮਾਨ ਕਰਨਾ ਚਾਹੀਦਾ ਸੀ। ਮੇਰੀ ਭੈਣ ਨਾਸਤਿਕ ਨਹੀਂ ਸੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ  ਉਹ ਹਿੰਦੂ ਤਿਉਹਾਰਾਂ ਅਤੇ ਕਲਪਨਾ ਨੂੰ ਨਹੀਂ ਮੰਨਦੀ ਸੀ? ਕਿਉਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਦਫਨਾਉਣ ਦਾ ਫੈਸਲਾ ਲਿਆ? ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਸਾਨੂੰ ਦੂਰ ਰੱਖਿਆ ਗਿਆ ਆਖਰ ਕਿਉਂ? ਜੈਲਲਿਤਾ ਦੇ ਮੈਸੂਰ ਅਤੇ ਮੇਲੂਕੋਟੇ ‘ਚ ਰਹਿਣ ਵਾਲੇ ਭਤੀਜੇ ਨੇ ਵੀ ਰਸਮਾਂ ‘ਚ ਹਿੱਸਾ ਲੈ ਕੇ ਦੁੱਖ ਪ੍ਰਗਟ ਕੀਤਾ।
ਸ਼ਸ਼ੀਕਲਾ ਨੇ ਕੀਤਾ ਸੀ ਅੰਤਿਮ ਸੰਸਕਾਰ
ਜੈਲਲਿਤਾ ਦੀ ਕਰੀਬੀ ਦੋਸਤ ਸ਼ਸ਼ੀਕਲਾ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਆਖਿਰੀ ਰਸਮ ਨੂੰ ਪੂਰਾ ਕੀਤਾ ਸੀ। ਇਸ ਤਰ੍ਹਾਂ ਕਰਕੇ ਸ਼ਸ਼ੀਕਲਾ ਨੇ ਸੰਭਵ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜੈਲਲਿਤਾ ਦੀ ਰਾਜਨੀਤੀ ਵਿਰਾਸਤ ‘ਤੇ ਉਨ੍ਹਾਂ ਦਾ ਅਧਿਕਾਰ ਹੈ। ਜੈਲਲਿਤਾ ਦੇ ਅੰਤਿਮ ਸੰਸਕਾਰ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਓ ਪਨੀਰਸੇਲਵਮ ਸਮੇਤ ਕਈ ਮੰਤਰੀ ਸ਼ਸ਼ੀਕਲਾ ਨੂੰ ਮਿਲਣ ਪਹੁੰਚੇ ਸੀ।
ਇਸ ਲਈ ਦਫਨਾਇਆ ਗਿਆ ਸੀ ਜੈਲਲਿਤਾ ਨੂੰ
ਜਨਮ ਤੋਂ ਬ੍ਰਾਹਮਣ ਅਤੇ ਮੱਥੇ ‘ਤੇ ਅਕਸਰ ਆਇਗਰ ਨਮਮ (ਇਕ ਪ੍ਰਕਾਰ ਦਾ ਤਿਲਕ) ਲਗਾਉਣ ਵਾਲੀ ਜੈਲਲਿਤਾ ਨੂੰ ਦਫਨਾਇਆ ਗਿਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦ੍ਰਵਿੜ ਅੰਦੋਲਨ ਦੇ ਵੱਡੇ ਨੇਤਾ ਮਸਲਨ ਪੇਰੀਯਾਰ, ਅੰਨਾਦੁਰਈ ਅਤੇ ਐਮ ਜੀ, ਰਾਮ ਚੰਦਨ ਵਰਗੀਆਂ ਸ਼ਖਸੀਅਤਾਂ ਨੂੰ ਦਫਨਾਇਆ ਗਿਆ ਸੀ। ਇਸ ਨਜ਼ਰੀਏ ਨਾਲ ਅੰਤਿਮ ਸੰਸਕਾਰ ਦੀ ਕੋਈ ਮਿਸਾਲ ਨਹੀਂ ਹੈ। ਇਨ੍ਹਾਂ ਕਾਰਨਾਂ ਨਾਲ ਚੰਦਨ ਅਤੇ ਗੁਲਾਬ ਜਲ ਦੇ ਨਾਲ ਦਫਨਾਇਆ ਜਾਂਦਾ ਹੈ। ਇਸ ਲਈ ਇਸ ਵਿਧੀ ਦੇ ਨਾਲ ਜੈਲਲਿਤਾ ਨੂੰ ਦਫਨਾਇਆ ਗਿਆ।

LEAVE A REPLY