5ਜੌਨਪੁਰ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੋਟਬੰਦੀ ਕਾਰਨ ਆਮ ਜਨਤਾ ਨੂੰ ਹੋ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਇਥੇ ਆਉਣ ਵਾਲੀ 19 ਦਸੰਬਰ ਨੂੰ ਬੀ.ਆਰ.ਪੀ. ਕਾਲਜ ਮੈਦਾਨ ‘ਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਰਾਹੁਲ ਦੇ ਜੌਨਪੁਰ ‘ਚ ਹੋਣ ਵਾਲੇ ਪ੍ਰਗਰਾਮ ਦੀ ਪੁਸ਼ਟੀ ਕਰਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਜੋਨਪੁਰ ਦੇ ਸਦਰ ਵਿਧਾਇਕ ਨਦੀਮ ਜਾਵੇਦ ਨੇ ਕਿਹਾ ਜਨਤਾ ਦੀਆਂ ਮੁਸ਼ਕਲਾਂ ਨੂੰ ਕਾਂਗਰਸ ਕਿਸੇ ਕੀਮਤ ‘ਤੇ ਨਜ਼ਰ ਅੰਦਾਜ਼ ਨਹੀਂ ਕਰ ਸਕਦੀ। ਇਸ ਮੁੱਦੇ ‘ਤੇ ਰਾਹੁਲ ਦੀ ਇਸ ਪਹਿਲੀ ਜਨਸਭਾ ਦਾ ਸਿਰਫ ਪੂਰਬ ਹੀ ਨਹੀਂ ਪੂਰੇ ਸੂਬੇ ‘ਚ ਸੰਦੇਸ਼ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਜਨਸਭਾ ਨੂੰ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨੂੰ ਸੰਬੋਧਨ ਕਰਨਾ ਸੀ ਪਰ ਹੁਣ ਇਸ ਨੂੰ ਹੋਰ ਵੱਡਾ ਰੂਪ ਦੇਣ ਲਈ ਰਾਹੁਲ ਖੁੱਦ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਜ਼ਿਲੇ ‘ਚ ਰੋਡ ਸ਼ੋਅ ਕਰ ਚੁੱਕੇ ਰਾਹੁਲ ਦੀ ਇਹ ਜਨਸਭਾ ਵਿਧਾਨਸਭਾ ਚੋਣ ਦੇ ਪ੍ਰਚਾਰ ਅਭਿਆਨ ਦੀ ਵਿਧੀਵੱਧ ਸ਼ੁਰੂਆਤ ਵੀ ਮੰੰਨੀ ਜਾ ਰਹੀ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ਿਲਾ ਇਕਾਈ ਦੀ ਬੈਠਕ ਕਰ ਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

LEAVE A REPLY