4ਅੰਮ੍ਰਿਤਸਰ— ਕੈਬਨਿਟ ਮੰਤਰੀ ਅਨਿਲ ਜੋਸ਼ੀ ਇਕ ਹੋਰ ਗੰਭੀਰ ਮੁਸ਼ਕਿਲ ‘ਚ ਫਸਦੇ ਨਜ਼ਰ ਆ ਰਹੇ ਹਨ। ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਵਲੋਂ ਉਨ੍ਹਾਂ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਹਾਲ ਹੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ 2 ਨੇਤਾਵਾਂ ਦੇ ਨਾਲ ਮਿਲ ਕੇ ਕਰੀਬ 7 ਕਰੋੜ ਰੁਪਏ ਦੀ ਜਗ੍ਹਾ ਨੂੰ ਇਕ ਨਿੱਜੀ ਟਰੱਸਟ ਦੇ ਨਾਂ ਕਰ ਦਿੱਤਾ ਗਿਆ ਹੈ। ਨਿਊ ਅੰਮ੍ਰਿਤਸਰ ਰੈਜ਼ੀਡੈਂਟ ਐਸੋਸੀਏਸ਼ਨ ਨੇ ਆਮ ਆਦਮੀ ਪਾਰਟੀ ਦੇ ਦੋਵੇਂ ਨੇਤਾਵਾਂ ਦਾ ਸਮਾਜਿਕ ਬਾਇਕਾਟ ਦਾ ਐਲਾਨ ਕਰਨ ਦੇ ਨਾਲ-ਨਾਲ ਅਨਿਲ ਜੋਸ਼ੀ ਨੂੰ ਵੀ ਘੇਰਦੇ ਹੋਏ ਕਿਹਾ ਕਿ ਜੇਕਰ ਉਸ ਨੇ ਗੁਰਦੁਆਰੇ ਲਈ ਅਲਾਟ ਕੀਤੀ ਗਈ ਜ਼ਮੀਨ ਨੂੰ ਫਿਰ ਗੁਰਦੁਆਰੇ ਦੇ ਨਾਂ ਨਾ ਕੀਤਾ ਤਾਂ ਉਸ ਨੂੰ ਅਦਾਲਤ ‘ਚ ਲੈ ਕੇ ਜਾਣਗੇ।
ਇਹ ਫੈਸਲਾ ਐਸੋਸੀਏਸ਼ਨ ਨੇ ਜਨਰਲ ਹਾਊਸ ‘ਚ ਵੱਖ-ਵੱਖ ਪ੍ਰਸਤਾਵ ਪਾ ਕੇ ਕੀਤਾ ਹੈ। ਐਸੋਸੀਏਸ਼ਨ ਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਕਾਨੂੰਨ ਮੁਤਾਬਕ ਗੁਰਦੁਆਰਾ ਅਤੇ ਮੰਦਰ ਬਣਾਉਣ ਲਈ 785 ਰੁਪਏ ਵਰਗ ਗਜ ਦੇ ਹਿਸਾਬ ਨਾਲ ਸਾਲ 2010 ‘ਚ ਪ੍ਰਸਤਾਵ ਨੰਬਰ-21 ਵਲੋਂ ਜ਼ਮੀਨ ਅਲਾਟ ਕੀਤੀ ਗਈ ਸੀ। ਲਗਭਗ 2300 ਵਰਗ ਗਜ ਦੀ ਇਸ ਜ਼ਮੀਨ ਦੀ ਕੀਮਤ ਲਗਭਗ 7 ਕਰੋੜ ਹੈ, ਜਿਸ ਨੂੰ ਸਿਰਫ 16 ਲੱਖ ਰੁਪਏ ‘ਚ ਰੋਪੜ ਦੇ ਇਕ ਨਿੱਜੀ ਟਰੱਸਟ ਗੁਰਮਤੀ ਸਾਗਰ ਟਰੱਸਟ ਦੇ ਨਾਂ ‘ਤੇ ਅਲਾਟ ਕਰ ਦਿੱਤਾ ਗਿਆ ਹੈ। ਹਾਈਕੋਰਟ ‘ਚ ਕੇਸ ਲਗਾ ਕੇ ਸਟੇਅ ਆਰਡਰ ਕਰਵਾ ਲਿਆ ਗਿਆ ਹੈ।

LEAVE A REPLY