2ਚੇਨੱਈ  : ਤਾਮਿਲਨਾਡੂ ਦੇ ਚੇਨੱਈ ਵਿਚ ਆਏ ‘ਵਰਦਾ’ ਤੂਫਾਨ ਨੇ ਸੂਬੇ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਤੂਫਾਨ ਨਾਲ ਸੂਬੇ ਵਿਚ ਤੇਜ਼ ਬਾਰਿਸ਼ ਵੀ ਹੋ ਰਹੀ ਹੈ| ਇਸ ਦੌਰਾਨ ਕਈ ਦਰਖਤ ਉਖੜ ਗਏ ਹਨ ਤੇ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ| ਪ੍ਰਭਾਵਿਤ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ|
ਇਹ ਤੂਫਾਨ ਅੱਜ ਦੁਪਹਿਰੇ 2 ਵਜੇ ਚੇਨੱਈ ਨਾਲ 120 ਕਿਲੋਮੀਟਰ ਦੀ ਰਫਤਾਰ ਨਾਲ ਚੇਨੱਈ ਨਾਲ ਟਕਰਾਇਆ, ਜਿਸ ਤੋਂ ਬਾਅਦ ਇਥੇ ਤੇਜ ਹਵਾਵਾਂ ਚੱਲਣ ਲੱਗ ਗਈਆਂ|
ਤਾਮਿਲਨਾਡੂ ਸਰਕਾਰ ਨੇ ਇਸ ਤੂਫਾਨ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਸੀ| ਇਸ ਤੂਫਾਨ ਦਾ ਅਸਰ ਸ਼ਾਮ ਤੱਕ ਬਣਿਆ ਰਹੇਗਾ| ਸਕੂਲਾਂ, ਕਾਲਜਾਂ ਅਤੇ ਦਫਤਰਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ| ਇਸ ਦੌਰਾਨ ਚੇਨੱਈ ਜਾਣ ਵਾਲੀਆਂ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਾਂ ਉਹਨਾਂ ਦੀ ਦਿਸ਼ਾ ਵਿਚ ਤਬਦੀਲੀ ਕਰ ਦਿੱਤੀ ਗਈ ਹੈ|

LEAVE A REPLY