4ਸਿਧਾਰਥਨਗਰ— ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜਿਲੇ ‘ਚ ਪਿਛਲੇ 24 ਘੰਟਿਆਂ ਦੌਰਾਨ ਠੰਢ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਇਟਵਾ ਤਹਿਸੀਲ ਦੇ ਵਿਸਪੋਹਰ ਕਸਬਾ ਵਾਸੀ ਟੇਂਪੂ ਚਾਲਕ ਰਸੀਦ (35) ਦੀ ਕੱਲ੍ਹ ਰਾਤ ਠੰਢ ਲੱਗਣ ਨਾਲ ਮੌਤ ਹੋ ਗਈ, ਜਦਕਿ ਨੌਗੜ੍ਹ ਤਹਿਸੀਲ ਦੇ ਸੁਭਾਵਤੀ ਪਿੰਡ ਦੇ 40 ਸਾਲਾਂ ਨੰਦਲਾਲ ਦੇ ਖੇਤ ‘ਚ ਕੰਮ ਕਰਨ ਦੌਰਾਨ ਲੱਗੀ ਠੰਢ ਕਾਰਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜਿਲੇ ‘ਚ ਹੁਣ ਤੱਕ ਠੰਢ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY