4ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੱਜ 81ਵਾਂ ਜਨਮਦਿਨ ਹੈ। ਪੱਛਮੀ ਬੰਗਾਲ ਦੇ ਮਿਰਾਤੀ ‘ਚ 11 ਦਸੰਬਰ 1935 ਨੂੰ ਜੰਮੇ ਮੁਖਰਜੀ ਸਰਕਾਰ ਦੇ ਨਾਲ ਸੰਸਦ ‘ਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਰਹੇ। ਉਹ 25 ਜੁਲਾਈ 2012 ਨੂੰ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਾਸ਼ਟਰਪਤੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਦੇਸ਼ ‘ਚ ਲਿਖਿਆ, ”ਰਾਸ਼ਟਰਪਤੀ ਦੇ ਜਬਰਦਸਤ ਤਜ਼ਰਬੇ ਅਤੇ ਗਿਆਨ ਨੇ ਰਾਸ਼ਟਰ ਨੂੰ ਲਾਭ ਪਹੁੰਚਾਇਆ ਹੈ। ਮੈਂ ਉਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਮੰਦ ਜੀਵਨ ਲਈ ਅਰਦਾਸ ਕਰਦਾ ਹਾਂ।” ਪੀ. ਐੱਮ. ਮੋਦੀ ਨੇ ਆਪਣੇ ਦੂਜੇ ਟਵੀਟ ‘ਚ ਲਿਖਿਆ ਕਿ ਪ੍ਰਣਬ ਦਾ ਨੇ ਹਮੇਸ਼ਾ ਹੀ ਭਾਰਤ ਹਿੱਤ ਨੂੰ ਸਰਬਉਚ ਮੰਨਿਆ ਹੈ। ਸਾਨੂੰ ਇਨ੍ਹਾਂ ਪੜੇ-ਲਿਖੇ ਅਤੇ ਜਾਣਕਾਰ ਰਾਸ਼ਟਰਪਤੀ ‘ਤੇ ਮਾਣ ਹੈ।
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਵੀ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਰਾਹੁਲ ਨੇ ਟਵੀਟ ਕਰਕੇ ਕਿਹਾ, ”ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਹਾਰਦਿਕ ਸ਼ੁੱਭਕਾਮਨਾਵਾਂ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਮਾਰਗਦਰਸ਼ਨ ਲਈ ਸਾਡੇ ਕੋਲ ਪ੍ਰਣਬ ਦਾ ਦੀ ਬੁੱਧੀਮਾਨ ਅਤੇ ਤਜ਼ਰਬੇਕਾਰ ਸਲਾਹ ਹੈ।”
ਰਾਸ਼ਟਰਪਤੀ ਦੇ ਜਨਮਦਿਨ ‘ਤੇ ਰਾਸ਼ਟਰਪਤੀ ਭਵਨ ‘ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ‘ਚ ‘100 ਮਿਲੀਅਨ ਫਾਰ 100 ਮਿਲੀਅਨ ਕੈਂਪੇਨ’ ਦੀ ਸ਼ੁਰੂਆਤ ਦੇ ਨਾਲ-ਨਾਲ ਤਿੰਨ ਕਿਤਾਬਾਂ ‘ਰਾਸ਼ਟਰਪਤੀ ਭਵਨ : ਫਰਾਂਸ ਰਾਜ ਟੂ ਸਵਰਾਜ’, ‘ਲਾਈਫ ਐਟ ਰਾਸ਼ਟਰਪਤੀ ਭਵਨ’ ਅਤੇ ਇੰਦਰਧਨੁਸ਼ ਵੋਲਿਊਮ-2” ਨੂੰ ਲਾਂਚ ਕਰਨਾ ਸ਼ਾਮਲ ਹੈ।

LEAVE A REPLY