1ਆਦਮਪੁਰ  : ਪੰਜਾਬ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ‘ਚ ਅਪ੍ਰਵਾਸੀ ਭਾਰਤੀਆਂ ਤੋਂ ਤਨ, ਮਨ ਤੇ ਧਨ ਨਾਲ ਮਦਦ ਕਰਨ ਦੀ ਅਪੀਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੰਯੋਦਕ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ‘ਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੁਰਸੀ ‘ਤੇ ਦਲਿਤ ਵਿਅਕਤੀ ਨੂੰ ਬਿਠਾਵਾਂਗਾ। ਆਦਮਪੁਰ ‘ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ‘ ਦਲਿਤ ਸਮਾਜ ਦੇ ਵਿਅਕਤੀ ਨੂੰ ਸਤਾ ‘ਚ ਭਾਗਦਾਰੀ ਦੇਣ ਦੇ ਡਾ. ਅੰਬੇਡਕਰ ਦੇ ਸਪਨੇ ਨੂੰ ਪੂਰੇ ਕਰਨ ਲਈ ਆਮ ਆਦਮੀ ਪਾਰਟੀ ਐਲਾਨ ਕਰ ਚੁੱਕੀ ਹੈ ਇਸ ਲਈ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੀ ਕੁਰਸੀ ਦਲਿਤ ਸਮਾਜ ਦੇ ਵਿਅਕਤੀ ਨੂੰ ਦਿੱਤੀ ਜਾਵੇਗੀ। ‘ ਕੇਜਰੀਵਾਲ ਨੇ ਕਿਹਾ , ‘ ਸਰਕਾਰ ਬਨਣ ‘ਤੇ ਉਹ ਪੰਜਾਬ ‘ਚ ਇਕ ਮਹੀਨੇ ‘ਚ ਨਸ਼ੇ ਦਾ ਵਪਾਰ ਬੰਦ ਕਰਾ ਦੇਣਗੇ। ‘ ਉਨ੍ਹਾਂ ਨੇ ਦੋਸ਼ ਲਗਾਇਆ, ‘ਪੰਜਾਬ ‘ਚ ਕੈਪਟਨ (ਅਮਰਿੰਦਰ ਸਿੰਘ) ਤੇ ਬਾਦਲ (ਪ੍ਰਕਾਸ਼ ਸਿੰਘ) ਦੀ ਮਿਲੀਭੁਗਤ ਹੈ। ਦੋਵਾਂ ‘ਚ ਸਮਝੌਤਾ ਹੋ ਚੁੱਕਾ ਹੈ ਕਿ ਸੂਬੇ ਨੂੰ 5 ਸਾਲ ਕੈਪਟਨ ਲੁੱਟਣਗੇ ਤੇ 5 ਸਾਲ ਬਾਦਲ ਪਿੱਛਲੇ 15 ਸਾਲਾਂ ਤੋਂ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ।’

LEAVE A REPLY