5ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜੈਲ ਸਿੰਘ ਦਾ ਕਾਰਜਕਾਲ ਆਜ਼ਾਦ ਭਾਰਤ ‘ਚ ਪਹਿਲੀ ਧਾਰਮਿਕ ਯਾਤਰਾ ਕੱਢਣ ਲਈ ਜਾਣਿਆ ਜਾਂਦੇ ਹਨ। 640 ਕਿਲੋਮੀਟਰ ਦੀ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤਕ ਕੱਢੀ ਗਈ। ਇਸ ਮਾਰਗ ‘ਤੇ 91 ਅਜਿਹੇ ਸਥਾਨ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਜੀ ਦੀ ਚਰਣ ਛੋਹ ਪ੍ਰਾਪਤ ਹੈ ਤੇ ਆਪਣੀ 47 ਦਿਨ ਦੀ ਇਤਿਹਾਸਕ ਯਾਤਰਾ ਦੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਇਸੇ ਰਾਹ ਤੋਂ ਗੁਜ਼ਰੇ ਸਨ ਤੇ ਵੱਖ-ਵੱਖ ਸਥਾਨਾ ‘ਤੇ ਠਹਿਰੇ ਸਨ। ਹਾਲਾਂਕਿ ਅਕਾਲੀ ਦਲ ਦੇ ਅੰਦਰ ਵੀ ਇਸ ਯਾਤਰਾ ਦੇ ਸਮਰਥਨ ਨੂੰ ਲੈ ਕੇ ਮਤਭੇਦ ਸਨ ਪਰ ਧਰਮ ਨਾਲ ਜੁੜੇ ਹੋਣ ਕਾਰਨ ਅਕਾਲੀ ਦਲ ਨੇ ਇਸ ਦਾ ਵਿਰੋਧ ਨਹੀਂ ਕੀਤਾ ਪਰ ਬਾਅਦ ‘ਚ ਇਸ ਤਰ੍ਹਾ ਦੀਆਂ ਯਾਤਰਾਵਾਂ ਨੂੰ ਆਪਣਾ ਹਥਿਆਰ ਬਣਾ ਲਿਆ।
ਕਿਵੇਂ ਗਿਆਨੀ ਜੈਲ ਸਿੰਘ ਬਣੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਧਾਨ ਸਭਾ ਭੰਗ ਕੀਤੇ ਜਾਣ ਦੀ ਸਿਫਾਰਸ਼ ਤੋਂ ਬਾਅਦ ਪੰਜਾਬ ‘ਚ 14 ਜੂਨ 1971 ਨੂੰ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ। ਇਹ 17 ਮਾਰਚ 1972 ਤਕ ਜਾਰੀ ਰਿਹਾ। ਇਸ ਦੌਰਾਨ 1972 ‘ਚ ਕਰਵਾਏ ਗਏ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਜ਼ਬਰਦਸਤ ਵਾਪਸੀ ਕੀਤੀ ਤੇ 104 ਸੀਟਾਂ ‘ਚੋਂ 66 ਸੀਟਾਂ ਜਿੱਤ ਕੇ ਸਪਸ਼ੱਟ ਬਹੁਮਤ ਹਾਂਸਿਲ ਕੀਤਾ, ਜਦੋਂਕਿ 1969 ਦੀਆਂ ਚੋਣਾਂ ‘ਚ ਕਾਂਗਰਸ ਸਿਰਫ 38 ਸੀਟਾਂ ਜਿੱਤੀ ਸੀ। 1967 ਤੇ 1969 ਦੇ ਚੋਣ ‘ਚ ਅਕਾਲੀ ਦਲ ਦੇ ਸਹਿਯੋਗੀ ਰਹੇ ਭਾਰਤੀ ਜਨ ਸੰਘ ਦਾ ਇਸ ਚੋਣ ਦੌਰਾਨ ਖਾਤਾ ਵੀ ਖੁੱਲ ਪਾਇਆ ਸੀ, ਜਦ ਕਿ 1969 ‘ਚ 43 ਸੀਟਾਂ ਜਿੱਤਣ ਵਾਲਾ ਅਕਾਲੀ ਦਲ ਇਕ ਵਾਰ ਫਿਰ 24 ਸੀਟਾਂ ‘ਤੇ ਹੀ ਚੋਣ ਜਿੱਤ ਸਕਿਆ। ਚੋਣਾਂ ਦੇ ਜਿੱਤ ਤੋਂ ਬਾਅਦ ਕਾਂਗਰਸ ਨੇ ਗਿਆਨੀ ਜੈਲ ਸਿੰਘ ਦੀ ਅਗਵਾਈ ‘ਚ ਸਰਕਾਰ ਬਣਾਈ।

LEAVE A REPLY