ਜਲੰਧਰ — ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਮਜ਼ਬੂਤ ਉਮੀਦਵਾਰ ਉਤਾਰਨਾ ਆਮ ਆਦਮੀ ਪਾਰਟੀ ਲਈ ਚੁਣੋਤੀ ਬਣਿਆ ਹੋਇਆ ਹੈ। ਪਹਿਲਾ ਇਸ ਸੀਟ ‘ਤੇ ਨਵਜੋਤ ਸਿੱਧੂ ਦੇ ਮੁਕਾਬਲੇ ਗੁਰਪ੍ਰੀਤ ਘੁੱਗੀ ਨੂੰ ਮੈਦਾਨ ‘ਚ ਉਤਾਰਨ ਦੀ ਚਰਚਾ ਸੀ। ਚਿਹਰਿਆਂ ਦੀ ਕਮੀ ਤੋਂ ਜੂਝ ਰਹੀ ਆਮ ਆਦਮੀ ਪਾਰਟੀ ਇਸ ਸੀਟ ਲਈ ਵੀ ਮਜ਼ਬੂਤ ਉਮੀਦਵਾਰ ਦੀ ਤਲਾਸ਼ ‘ਚ ਹੈ। ਹਾਲਾਂਕਿ ਇਸ ਸੀਟ ‘ਤੇ 2014 ਦੇ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਸੀ। ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਦੀ ਜਮਾਨਤ ਜ਼ਬਤ ਹੋ ਗਈ ਸੀ। 2014 ‘ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਰਟੀ ਤੋਂ 4,82,876 ਵੋਟ ਮਿਲੇ ਸਨ, ਜਦ ਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਅਰੁਣ ਜੇਤਲੀ ਨੂੰ 3,80,106 ਵੋਟ ਮਿਲੇ ਸਨ। ਆਮ ਆਦਮੀ ਪਾਰਟੀ ਵਲੋਂ ਮੈਦਾਨ ‘ਚ ਉਤਾਰੇ ਗਏ ਡਾਕਟਰ ਦਲਜੀਤ ਸਿੰਘ ਨੂੰ 82,633 ਵੋਟ ਮਿਲੇ ਸਨ। ਉਹ ਜ਼ਮਾਨਤ ਬਚਾਉਣ ਲਈ ਜ਼ਰੂਰੀ 1,67,881 ਵੋਟਾਂ ਤੋਂ ਅੱਧੇ ਵੋਟ ਵੀ ਹਾਂਸਿਲ ਨਹੀਂ ਕਰ ਸਕੇ ਸਨ।
ਇਸ ਸੀਟ ‘ਤੇ ਆਮ ਆਦਮੀ ਪਾਰਟੀ ਦੀ ਕਮਜ਼ੋਰ ਸਥਿਤੀ ਨੂੰ ਦੇਖਦੇ ਹੋਏ ਵੀ ਪਾਰਟੀ ਦੇ ਸਾਹਮਣੇ ਇਥੋਂ ਮਜ਼ਬੂਤ ਉਮੀਦਵਾਰ ਉਤਾਰਨ ਦੀ ਚੁਣੌਤੀ ਹੈ। ਉਂਝ ਤਾਂ ਆਮ ਤੌਰ ‘ਤੇ ਸਿਆਸਤ ‘ਚ ਕੋਈ ਨੇਤਾ ਆਪਣੀ ਸੀਟ ਨਹੀਂ ਛੱਡਦਾ ਪਰ ਭਾਜਪਾ ਦੇ ਅਰੁਣ ਜੇਤਲੀ ਦੀ ਦੁਬਾਰਾ ਇਸ ਸੀਟ ਤੇ ਚੋਣ ਲੜਨ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਨੋਟਬੰਦੀ ਦੇ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਅਰੁਣ ਜੇਤਲੀ ਨੂੰ ਵੀ ਵਿੱਤ ਮੰਤਰੀ ਹੋਣ ਦੇ ਨਾਅਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਕਾਰਨ ਜੇਤਲੀ ਉਥੋਂ ਦੁਬਾਰਾ ਮੈਦਾਨ ‘ਚ ਉਤਰਨ ਦਾ ਖਤਰਾ ਮੌਲ ਨਹੀਂ ਲੈਣਗੇ। ਭਾਜਪਾ ਨੂੰ ਵੀ ਮੈਦਾਨ ‘ਚ ਉਤਾਰਨ ਲਈ ਕੋਈ ਮਜ਼ਬੂਤ ਚਿਹਰਾ ਲੱਭਣਾ ਹੋਵੇਗਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾ ਹੀ ਸਾਫ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਹੋਈ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਦੇ ਦੌਰਾਨ ਸਿੱਧੂ ਨੇ ਅੰਮ੍ਰਿਤਸਰ ਸੀਟ ‘ਤੇ ਚੋਣ ਲੜਾਉਣ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੈ। ਇਸ ਲਈ ਸਿੱਧੂ ਦੇ ਵੀ ਇਸ ਸੀਟ ਤੋਂ ਲੜਨ ਨੂੰ ਲੈ ਕੇ ਸਸਪੈਂਸ ਬਰਕਰਾਰ ਹਨ