ਜੈਲਲਿਤਾ ਦੀ ਮੌਤ ਦੇ ਬਾਅਦ ਸਦਮੇ ‘ਚ ਮਰਨ ਵਾਲਿਆਂ ਦੀ ਗਿਣਤੀ 280 ਹੋਈ

01ਚੇੱਨਈ— ਸੱਤਾਧਾਰੀ ਅੰਨਾ ਨੇ ਅੱਜ ਪਾਰਟੀ ਪ੍ਰਮੁੱਖ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਬਾਅਦ ਸਦਮੇ ‘ਚ ਮਰੇ 203 ਲੋਕਾਂ ਦੀ ਸੂਚੀ ਜਾਰੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਇਹ ਆਂਕੜਾ 280 ਪਹੁੰਚ ਗਿਆ ਹੈ। ਪਾਰਟੀ ਦਫਤਰ ਨੇ ਇਕ ਸੂਚੀ ਜਾਰੀ ਕੀਤੀ, ਜਿਸ ‘ਚ ਸੂਬੇ ਦੇ ਭਿੰਨ ਇਲਾਕਿਆਂ ‘ਚ ਸਦਮੇ ਨਾਲ ਮਰੇ 203 ਲੋਕਾਂ ਦੇ ਨਾਂ ਹਨ। ਪਾਰਟੀ ਨੇ ਉਨ੍ਹਾਂ ਦੀ ਮੌਤ ‘ਚ ਦੁੱਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਤਿੰਨ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ।
ਹਾਲਾਂਕਿ ਪਹਿਲੇ ਪਾਰਟੀ ਨੇ ਕਿਹਾ ਸੀ ਕਿ ਜੈਲਲਿਤਾ ਦੀ ਮੌਤ ਦੇ ਬਾਅਦ ਸਦਮਾ ਲੱਗਣ ਨਾਲ 77 ਲੋਕਾਂ ਦੀ ਮੌਤ ਹੋਈ ਹੈ, ਉੱਥੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸਮਾਨ ਰਾਹਤ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਜੈਲਲਿਤਾ ਦੀ ਮੌਤ ਦੇ ਬਾਅਦ ਸਦਮੇ ਨਾਲ ਮਰਨ ਵਾਲਿਆਂ ਦੀ ਸੰਖਿਆ ਹੁਣ 280 ਹੋ ਗਈ ਹੈ। ਇਸ ਸਾਲ 22 ਸਤੰਬਰ ਤੋਂ ਹਸਪਤਾਲ ‘ਚ ਭਰਤੀ ਜੈਲਲਿਤਾ ਨੂੰ ਚਾਰ ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਦੇ ਅਗਲੇ ਦਿਨ ਹੀ 68 ਸਾਲਾ ਮੁੱਖ ਮੰਤਰੀ ਦੀ ਮੌਤ ਹੋ ਗਈ ਸੀ।

LEAVE A REPLY