ਪੰਜਾਬੀ ਪਾਲਕ ਪਨੀਰ

images-300x168ਜੇਕਰ ਤੁਸੀ ਵੀ ਕੁਝ ਨਵਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਪਾਲਕ ਪਨੀਰ ਜ਼ਰੂਰ ਬਣਾਓ ਇਹ ਡਿਸ਼ ਸਵਾਦ ਦੇ ਨਾਲ ਸਿਹਤ ਦੇ ਲਈ ਵੀ ਬਹੁਤ ਲਾਭਕਾਰੀ ਹੈ । 30 ਮਿੰਟ ‘ਚ ਤਿਆਰ ਹੋ ਜਾਣ ਵਾਲੀ ਇਸ ਡਿਸ਼ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ।
ਬਣਾਉਣ ਦੀ ਸਮੱਗਰੀ
4 ਕੱਪ ਪਾਲਕ ਕੱਟੀ ਹੋਈ
200 ਗ੍ਰਾਮ ਪਨੀਰ, ਚੌਰਸ ਟੁਕੜਿਆਂ ‘ਚ
1 ਅਦਰਕ ਪੇਸਟ
1 ਚਮਚ ਲਸਣ ਪੇਸਟ
1/4 ਕੱਪ ਟਮਾਟਰ, ਬਰੀਕ ਕੱਟਿਆ ਹੋਇਆ
1/4 ਚਮਚ ਕਾਲਾ ਨਮਕ
1 ਚਮਚ ਕਸੂਰੀ
1 ਚਮਚ ਗਰਮ ਮਸਾਲਾ
ਨਮਕ ਸਵਾਦ ਅਨੁਸਾਰ
2 ਚਮਚ ਮਲਾਈ
ਪਿਆਜ਼ ਦੇ ਪੇਸਟ ਲਈ
1 ਕੱਪ ਪਿਆਜ਼
1/4 ਕੱਪ ਕੱਟੇ ਹੋਏ ਕਾਜੂ
5 ਹਰੀ ਮਿਰਚ
1 ਕੱਪ ਪਾਣੀ
ਬਣਾਉਣ ਦੀ ਵਿਧੀ
ਇੱਕ ਪੈਨ ‘ਚ ਬਰੀਕ ਕੱਟਿਆ ਪਿਆਜ਼ , ਕਾਜੂ, ਹਰੀ ਮਿਰਚ ਅਤੇ 1 ਕੱਪ ਪਾਣੀ ਲੈ ਕੇ 15 ਮਿੰਟ ਤਕ ਪਕਾ ਲਓ, ਜਦੋਂ ਪਿਆਜ਼ ਮੁਲਾਇਮ ਹੋ ਜਾਵੇ ਅਤੇ ਪਾਣੀ ਵੀ 80 ਪ੍ਰਤੀਸ਼ਤ ਤਕ ਸੁੱਕ ਜਾਵੇ, ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਓ।
ਹੁਣ ਪਾਲਕ ਨੂੰ ਧੋ ਕੇ ਥੋੜੇ ਜਿਹੇ ਪਾਣੀ ‘ਚ ਘੱਟ ਗੈਸ ‘ਤੇ 4 ਮਿੰਟ ਦੇ ਲਈ ਉਬਾਲ ਲਵੋਂ, ਇਸ ਦੇ ਬਾਆਦ ਉਬਲੀ ਪਾਲਕ ਨੂੰ ਠੰਡੇ ਪਾਣੀ ਨਾਲ ਧੋ ਲਵੋ,
ਫ਼ਿਰ ਪਿਆਜ਼ ਅਤੇ ਹੋਰ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸਚਰ ‘ਚ ਮਿਕਸ ਕਰ ਕੇ ਵੱਖ ਰੱਖ ਲਵੋ।
ਫ਼ਿਰ ਉਸ ਮਿਕਸਚਰ ‘ਚ ਪਾਲਕ ਨੂੰ ਬਿਨਾਂ ਪਾਣੀ ਮਿਲਾਏ ਪੀਸ ਲਵੋ.
ਹੁਣ ਇੱਕ ਵੱਡੇ ਪੈਨ ਨੂੰ ਗੈਸ ‘ਤੇ ਰੱਖ ਕ ਉਸ ‘ਚ ਤੇਲ ਗਰਮ ਕਰੋ. ਫ਼ਿਰ ਉਸ ‘ਚ ਅਦਰਕ ਲਸਣ ਪੇਸਟ ਪਾ ਕੇ 25 ਤੋਂ 30 ਸਕਿੰਟ ਤੱਕ ਪਕਾਓ।
ਉਸ ਦੇ ਬਾਅਦ ਇਸ ‘ਚ ਕੱਟੇ ਟਮਾਟਰ ਪਾ ਕੇ 2 ਮਿੰਟ ਤੱਕ ਪਕਾਓ.
ਹੁਣ ਪਿਆਜ਼ ਦੇ ਪੇਸਟ ਪਾ ਕੇ 2 ਮਿੰਟ ਤੱਕ ਪਕਾਓ, ਧਿਆਨ ਰੱਖੋ ਕਿ ਪਿਆਜ਼ ਦਾ ਪੇਸਟ ਬਰਾਊਨ ਨਾ ਹੋ ਜਾਵੇ .
ਫ਼ਿਰ ਇਸ ‘ਚ ਪਾਲਕ ਦਾ ਪੇਸਟ ਪਾ ਕੇ ਉਸ ਨੂੰ ਉਬਲਣ ਦਿਓ, ਉਸਦੇ ਬਾਅਦ ਇਸ ‘ਚ  ਕਾਲਾ ਨਮਕ , ਕਸੂਰੀ ਮੇਥੀ, ਗਰਮ ਮਸਾਲਾ ਅਤੇ ਨਮਕ ਮਿਲਾ ਕੇ ਮਿਕਸ ਕਰੋ. ਤੁਸੀ ਚਾਹੋ ਤਾਂ ਪਨੀਰ ਨੂੰ ਵੀ ਹਲਕਾ ਫ਼ਰਾਈ ਕਰ ਸਕਦੇ ਹੋ, ਇਸ ਨੂੰ ਘੱਟ ਗੈਸ ‘ਤੇ ਪਕਾਓ ਫ਼ਿਰ ਗੈਸ ਬੰਦ ਕਰ ਕੇ ਉਪਰ ਮਲਾਈ ਪਾ ਦਿਓ. ਤੁਹਾਡਾ ਪਾਲਕ ਪਨੀਰ ਤਿਆਰ ਹੈ , ਤੁਸੀ ਇਸ ਨੂੰ ਰੋਟੀ ਜਾਂ ਗਰਮ-ਗਰਮ ਪਰਾਂਠੇ ਨਾਲ ਵੀ ਖਾਂ ਸਕਦੇ  ਹੋ।

LEAVE A REPLY