download-300x15052 ਸਾਲ ਦੇ ਸੱਤਿਆਪਾਲ ਸ਼ਰਮਾ ਨੂੰ ਪਿੰਡ ਵਿੱਚ ਹਰ ਕੋਈ ਜਾਣਦਾ ਸੀ। ਉਹ ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਸਿੰਘਾਵਲੀ ਅਹੀਰ ਦੇ ਰਹਿਣ ਵਾਲੇ ਸਨ ਅਤੇ ਨਜ਼ਦੀਕ ਦੇ ਹੀ ਇੱਕ ਪਿੰਡ ਖਿੰਡੌੜਾ ਵਿੱਚ ਬਣੇ ਆਦਰਸ਼ ਪ੍ਰਾਇਮਰੀ ਸਕੂਲ ਵਿੱਚ ਹੈਡਮਾਸਟਰ ਸਨ। ਪਿੰਡ ਵਿੱਚ ਉਹਨਾਂ ਦੀ ਖੇਤੀਬਾੜੀ ਵੀ ਸੀ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਉਰਮਿਲਾ ਤੋਂ ਇਲਾਵਾ ਇੱਕ ਬੇਟਾ ਸੋਨੂੰ ਅਤੇ ਇੱਕ ਬੇਟੀ ਸੀਮਾ ਸੀ। 23 ਅਪ੍ਰੈਲ 2016 ਦੀ ਸਵੇਰ ਸੱਤਿਆਪਾਲ ਸ਼ਰਮਾ ਰੋਜ਼ਾਨਾ ਵਾਂਗ ਮੋਟਰ ਸਾਈਕਲ ਤੋਂ ਸਕੂਲ ਗਿਆ ਸੀ। ਸਵੇਰ ਦੇ ਤਕਰੀਬਨ ਪੌਣੇ 19 ਵਜੇ ਸਨ। ਲੰਚ ਬ੍ਰੇਕ ਦਾ ਵਕਤ ਸੀ। ਸੱਤਿਆਪਾਲ ਸ਼ਰਮਾ ਸਕੂਲ ਦੇ ਬਰਾਂਡੇ ਵਿੱਚ ਕੁਰਸੀ ਡਾਹ ਕੇ ਬੈਠਿਆ ਸੀ। ਉਦੋਂ ਹੀ ਇੱਕ ਮੋਟਰ ਸਾਈਕਲ ‘ਤੇ ਸਵਾਰ 3 ਨੌਜਵਾਨ ਸਕੂਨ ਵਿੱਚ ਆ ਕੇ ਰੁਕੇ। ਉਹਨਾਂ ਵਿੱਚੋਂ ਇੱਕ ਨੌਜਵਾਨ ਮੋਟਰ ਸਾਈਕਲ ਦੇ ਕੋਲ ਹੀ ਖੜ੍ਹਿਆ ਰਿਹਾ, ਜਦਕਿ 2 ਪੈਦਲ ਚੱਲ ਕੇ ਸੱਤਿਆਪਾਲ ਸ਼ਰਮਾ ਦੇ ਨਜ਼ਦੀਕ ਪਹੁੰਚ ਗਏ। ਉਹਨਾਂ ਨੇ ਨਮਸਕਾਰ ਕੀਤਾ ਤਾਂ ਸੱਤਿਆਪਾਲ ਸ਼ਰਮਾ ਨੇ ਪੁੱਛਿਆ, ਦੱਸੋ?
ਉਹਨਾਂ ਵਿੱਚੋਂ ਇੱਕ ਨੇ ਪੁੱਛਿਆ, ਕੀ ਤੁੀਂ ਹੀ ਮਾਸਟਰ ਸੱਤਿਆਪਾਲ ਹੋ?
ਜੀ ਹਾਂ, ਮੈਂ ਹੀ ਹਾਂ, ਤੁਸੀਂ ਲੋਕ ਕਿੱਥੋਂ ਆਏ ਹੋ?
ਅਸੀਂ ਤਾਂ ਨਜ਼ਦੀਕ ਦੇ ਪਿੰਡ ਤੋਂ ਹੀ ਆਏ ਹਾਂ।
ਸੱਤਿਆਪਾਲ ਸ਼ਰਮਾ ਨੇ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਤਾਂ ਉਹ ਨੇੜੇ ਰੱਖੀਆਂ ਕੁਰਸੀਆਂ ਤੇ ਬੈਠ ਗਏ। ਇਸੇ ਵਿੱਚਕਾਰ ਤੀਜਾ ਨੌਜਵਾਨ ਵੀ ਟਹਿਲਦਾ ਹੋਇਆ ਉਥੇ ਆ ਗਿਆ। ਸੱਤਿਆਪਾਲ ਨੇ ਉਹਨਾਂ ਨੌਜਵਾਨਾਂ ਨੂੰ ਨਹੀਂ ਸਨ। ਉਹ ਕੁਝ ਜਾਣ ਸਮਝ ਪਾਉਂਦੇ, ਉਸ ਤੋਂ ਪਹਿਲਾਂ ਹੀ ਕੁਰਸੀ ਤੇ ਬੈਠੇ ਦੋਵੇਂ ਨੌਜਵਾਨ ਬਿਜਲੀ ਦੀ ਫ਼ੁਰਤੀ ਵਾਂਗ ਖੜ੍ਹੇ ਹੋਏ ਅਤੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਦੇਸੀ ਪਿਸਤੌਲ ਕੱਢ ਲਿਆ। ਸੱਤਿਆਪਾਲ ਹੈਰਾਨ ਸੀ। ਇੱਕ ਪਲ ਵਿੱਚ ਹੀ ਇੱਕ ਨੌਜਵਾਨ ਨੇ ਉਸਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਗੋਲੀ ਉਸਦੇ ਪੇਟ ਵਿੱਚ ਲੱਗੀ ਅਤੇ ਖੂਨ ਦਾ ਫ਼ੁਹਾਰਾ ਫ਼ੁੱਟ ਪਿਆ। ਸੱਤਿਆਪਾਲ ਬਮਾਂ ਗਿਆ ਕਿ ਉਹ ਨੌਜਵਾਨ ਉਸਦੇ ਖੂਨ ਦੇ ਪਿਆਸੇ ਹਨ। ਉਹ ਜਾਨ ਬਚਾਉਣ ਲਈ ਚੀਖਦਾ ਹੋਇਆ ਤੇਜ਼ੀ ਨਾਲ ਭੱਜਿਆ ਪਰ ਤਕਰੀਬਨ 50 ਮੀਟਰ ਹੀ ਭੱਜ ਸਕਿਆ ਕਿ ਬਦਮਾਸ਼ਾਂ ਨੇ ਦੋ ਫ਼ਾਇਰ ਹੋਰ ਕੀਤੇ। ਸੱਤਿਆਪਾਲ ਲਹੂ ਲੁਹਾਣ ਹੋ ਕੇ ਜ਼ਮੀਨ ਤੇ ਡਿੱਗ ਪਿਆ। ਗੋਲੀਆਂ ਚੱਲਣ ਕਾਰਨ ਸਕੂਲ ਦੇ ਅਧਿਆਪਕ ਅਤੇ ਬੱਚਿਆਂ ਵਿੱਚ ਹੰਗਾਮਾ ਅਤੇ ਭੱਗਦੜ ਮੱਚ ਗਈ। ਸਕੂਲ ਕਿਉਂਕਿ ਪਿੰਡ ਵਿੱਚਕਾਰ ਸੀ, ਇਸ ਦੇ ਆਸ ਪਾਸ ਪਿੰਡ ਵਾਲਿਆਂ ਨੇ ਵੀ ਇੱਕੱਠੇ ਹੋਣਾ ਆਰੰਭ ਕਰ ਦਿੱਤਾ।
ਇਹ ਦੇਖ ਕੇ ਗੋਲੀ ਮਾਰਨ ਵਾਲੇ ਬਦਮਾਸ਼ਾਂ ਦੇ ਪੈਰ ਉਖੜ ਗਏ। ਘਿਰਨ ਦਾ ਖਤਰਾ ਦੇਖ ਕੇ ਮੋਟਰ ਸਾਈਕਲ ਵਾਲਾ ਬਦਮਾਸ਼ ਇੱਕੱਲਾ ਹੀ ਭੱਜ ਗਿਆ, ਜਦਕਿ ਇੱਕ ਬਦਮਾਸ਼ ਦੀਵਾਰ ਟੱਪ ਕੇ ਖੇਤਾਂ ਵੱਲ ਅਤੇ ਤੀਜਾ ਪਿੰਡ ਦੇ ਰਸਤੇ ਵੱਲ ਭੱਜ ਪਿਆ। ਜੋ ਬਦਮਾਸ਼ ਪਿੰਡ ਵੱਲ ਭੱਜਿਆ ਸੀ, ਪਿੰਡ ਵਾਲਿਆਂ ਨੇ ਉਸਦਾ ਪਿੱਛਾ ਕਰਕੇ ਕੁਝ ਹੀ ਦੂਰ ਜਾ ਕੇ ਉਸ ਨੂੰ ਪਕੜ ਲਿਆ। ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਉਸਨੂੰ ਲਹੂ-ਲੁਹਾਣ ਕਰ ਦਿੱਤਾ। ਉਧਰ ਬਦਮਾਸ਼ਾਂ ਦੀ ਗੋਲੀ ਕਾਰਨ ਜ਼ਖਮੀ ਸੱਤਿਆਪਾਲ ਸ਼ਰਮਾ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਨਸਨੀਖੇਜ਼ ਵਾਰਦਾਤ ਦੀ ਸੂਚਨਾ ਮਿਲਣ ਤੇ ਥਾਣਾ ਸਿੰਘਾਵਲੀ ਅਹੀਰ ਤੋਂ ਪੁਲਿਸ ਆ ਗਈ। ਹੱਤਿਆ ਦੀ ਇਸ ਵਾਰਦਾਤ ਕਾਰਨ ਪਿੰਡ ਵਾਲਿਆਂ ਵਿੱਚ ਭਾਰੀ ਗੁੱਸਾ ਸੀ ਪਰ ਪੁਲਿਸ ਨੇ ਉਹਨਾਂ ਨੂੰ ਸ਼ਾਂਤ ਕੀਤਾ ਅਤੇ ਮੌਕੇ ਤੇ ਇੱਕ ਦੇਸੀ ਪਿਸਤੌਲ ਅਤੇ ਖਾਲੀ ਕਾਰਤੂਸ ਬਰਾਮਦ ਕੀਤੇ।
ਉਧਰ ਸੱਤਿਆਪਾਲ ਸ਼ਰਮਾ ਦੀ ਮੌਤ ਦੀ ਖਬਰ ਕਾਰਨ ਉਸ ਦੇ ਪਰਿਵਾਰ ਵਿੱਚ ਕੋਹਰਾਮ ਮੱਚ ਗਿਆ। ਉਸਦੀ ਪਤਨੀ ਉਰਮਿਲਾ ਅਤੇ ਲੜਕਾ ਸੋਨੂੰ ਵੀ ਉਥੇ ਆ ਗਏ। ਪੁਲਿਸ ਨੂੰ ਪਿੰਡ ਵਾਲਿਆਂ ਦੇ ਦੋਸ਼ਾਂ ਦੇ ਨਾਲ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਵਿਰੋਧ ਦਾ ਵੀ ਕਾਰਨ ਸੀ। ਲੋਕਾਂ ਦਾ ਦੋਸ਼ ਸੀ ਕਿ ਕੁਝ ਦਿਨ ਪਹਿਲਾਂ ਕੁਝ ਬਦਮਾਸ਼ਾਂ ਨੇ ਸੱਤਿਆਪਾਲ ਸ਼ਰਮਾ ‘ਤੇ ਉਸਦੇ ਘਰੇ ਹਮਲਾ ਕੀਤਾ ਸੀ। ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਸੀ। ਪੁੱਛਗਿੱਛ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਸੱਤਿਆਪਾਲ ਸ਼ਰਮਾ ਦੀ ਜ਼ਮੀਨ ਨੂੰ ਲੈ ਕੇ ਆਪਣੇ ਹੀ ਪਰਿਵਾਰ ਦੇ ਲੋਕਾਂ ਨਾਲ ਰੰਜਸ਼ ਚੱਲ ਰਹੀ ਸੀ। ਇਸ ਰੰਜਸ਼ ਦਾ ਸ਼ਿਕਾਰ ਹੋਏ ਆਪਣੇ ਲੜਕੇ ਸਤੀਸ਼ ਦੇ ਲਈ ਸੱਤਿਆਪਾਲ ਸ਼ਰਮਾ ਇਨਸਾਫ਼ ਦੀ ਜੰਗ ਲੜ ਰਿਹਾ ਸੀ। ਇਸ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ।
ਪਿੰਡ ਵਾਲਿਆਂ ਦਾ ਗੁੱਸਾ ਪਕੜੇ ਗਏ ਬਦਮਾਸ਼ ਤੇ ਉਤਰ ਰਿਹਾ ਸੀ। ਉਹ ਅੱਧਮਰੀ ਹਾਲਤ ਵਿੱਚ ਪਹੁੰਚ ਗਿਆ ਸੀ। ਪੁਲਿਸ ਨੇ ਉਸ ਤੋਂ ਪੁੱਛਿਆ ਤਾਂ ਉਸਨੇ ਆਪਣਾ ਨਾਂ ਸੋਨੂੰ ਦੱਸਿਆ, ਜਦਕਿ ਆਪਣੇ ਸਾਥੀਆਂ ਦੇ ਨਾਂ ਗੌਰਵ ਅਤੇ ਰੋਹਿਤ ਦੱਸੇ। ਸੋਨੂੰ ਪਿੰਡ ਨਿਰਪੁੜਾ ਦਾ ਰਹਿਣ ਵਾਲਾ ਸੀ, ਜਦਕਿ ਗੌਰਵ ਉਸ ਦਾ ਚਚੇਰਾ ਭਰਾ ਸੀ ਅਤੇ ਰੋਹਿਤ ਸ਼ੇਰਪੁਰ ਲੁਹਾਰਾ ਪਿੰਡ ਦਾ ਰਹਿਣ ਵਾਲਾ ਸੀ। ਪੁਲਿਸ ਸੋਨੂੰ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਂਦੀ, ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਪੁਲਿਸ ਨੇ ਸੱਤਿਆਪਾਲ ਸ਼ਰਮਾ ਅਤੇ ਬਦਮਾਸ਼ ਸੋਨੂੰ ਦੀਆਂ ਲਾਸ਼ਾਂ ਦਾ ਪੰਚਨਾਮਾ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਸੱਤਿਆਪਾਲ ਦੇ ਲੜਕੇ ਵੱਲੋਂ ਮਾਰੇ ਗਏ ਅਤੇ ਭੱਜੇ ਬਦਮਾਸ਼ਾਂ ਦੇ ਨਾਲ ਹੀ ਵਿਰੋਧੀ ਪੱਖ ਦੇ ਰਾਜਕਰਨ, ਉਸ ਦੇ ਭਰਾ ਰਾਮਕਿਸ਼ਨ ਅਤੇ ਆਨੰਦ, ਰਾਜਕਰਨ ਦੇ 2 ਲੜਕਿਆਂ ਪੰਕਜ ਪਰਾਸ਼ਰ, ਦੀਪਕ, ਆਨੰਦ ਦੇ ਲੜਕਿਆਂ ਮੋਹਿਤ, ਰੋਹਿਤ, ਲੜਕੀ ਪੂਜਾ, ਆਨੰਦ ਦੀ ਪਤਨੀ ਬਬਲੀ, ਰਾਜਕਰਨ ਦੀ ਪਤਨੀ ਕੌਸ਼ੱਲਿਆ, ਰਾਜਕਰਨ ਦੇ ਲੜਕੇ ਇਸ਼ਾਨ ਅਤੇ ਰਾਮਕਿਸ਼ਨ ਦੇ ਲੜਕੇ ਮਹੇਸ਼ ਦੇ ਖਿਲਾਫ਼ 302 ਦਾ ਪਰਚਾ ਦਰਜ ਕਰ ਲਿਆ। ਮਾਮਲਾ ਬਹੁਤ ਗੰਭੀਰ ਸੀ। ਉਚ ਅਫ਼ਸਰਾਂ ਨੇ ਥਾਣਾ ਮੁਖੀ ਨੂੰ ਸਸਪੈਂਡ ਕਰ ਦਿੱਤਾ ਅਤੇ ਥਾਣੇ ਦਾ ਮੁਖੀ ਹੋਰ ਅਫ਼ਸਰ ਬਣਾ ਦਿੱਤਾ। ਇਸ ਤੋਂ ਬਾਅਦ ਜਾਂਚ ਆਰੰਭ ਹੋਈ।
ਪੁਲਿਸ ਨੇ ਸੱਤਿਆਪਾਲ ਦੀ ਪਤਨੀ ਉਰਮਿਲਾ ਅਤੇ ਬੇਟੇ ਸੋਨੂੰ ਦੇ ਨਾਲ ਨਾਲ ਪਿੰਡ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ। ਮਾਮਲਾ ਸਿੱਧੇ ਤੌਰ ਤੇ ਰੰਜਸ਼ ਦਾ ਸੀ। ਦਰਅਸਲ ਸੱਤਿਆਪਾਲ ਦੀ ਰਾਜਕਰਨ ਅਤੇ ਆਨੰਦ ਤੋਂ ਜ਼ਮੀਨ ਦੀ ਸੌਦੇਬਾਜੀ ਨੂੰ ਲੈ ਕੇ ਤਕਰੀਬਨ 10 ਸਾਲ ਤੋਂ ਰੰਜਸ਼ ਚੱਲ ਰਹੀ ਸੀ। ਇਸੇ ਰੰਜਸ਼ ਵਿੱਚ 4 ਜੁਲਾਈ 2014 ਨੂੰ ਸੱਤਿਆਪਾਲ ਦੇ ਜਵਾਨ ਲੜਕੇ ਸਤੀਸ਼ ਦੀ ਸਵੇਰੇ 8 ਵਜੇ ਉਸ ਵਕਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਖੇਤਾਂ ਵਿੱਚ ਕੰਮ ਕਰਨ ਗਿਆ ਸੀ। ਸੱਤਿਆਪਾਲ ਸ਼ਰਮਾ ਨੇ ਇਸ ਮਾਮਲੇ ਵਿੱਚ 11 ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਆਨੰਦ ਅਤੇ ਉਸ ਦੇ ਲੜਕੇ ਮੋਹਿਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਆਨੰਦ ਦੇ ਕਬਜੇ ਤੋਂ ਹੱਤਿਆ ਵਿੱਚ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ, ਜਦਕਿ ਬਾਕੀ ਦੋਸ਼ੀਆਂ ਨੂੰ ਪੁਲਿਸ ਨੇ ਜਾਂਚ ਦੌਰਾਨ ਕਲੀਟਚਿੱਟ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਿਸ ਦੀ ਮਿਲੀ-ਭੁਗਤ ਦੇ ਦੋਸ਼ ਵੀ ਸਾਹਮਣੇ ਆਏ। ਬੇਟੇ ਸਤੀਸ਼ ਦੀ ਮੌਤ ਤੋਂ ਦੁਖੀ ਹੋ ਕੇ ਸੱਤਿਆਪਾਲ ਨੇ ਸੋਚ ਲਿਆ ਸੀ ਕਿ ਉਹ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹੇਗਾ, ਇਸ ਕਰਕੇ ਹਰ ਰੋਜ਼ ਕਚਹਿਰੀ ਜਾ ਕੇ ਮੁਕੱਦਮੇ ਨੂੰ ਮਜਬੂਤ ਕਰਨ ਲਈ ਪੈਰਵੀ ਕਰਦਾਸੀ। ਉਸਦੀ ਪੈਰਵੀ ਦਾ ਹੀ ਨਤੀਜਾ ਸੀ ਕਿ ਜੇਲ੍ਹ ਵਿੱਚ ਬੰਦ ਦੋਸ਼ੀਆਂ ਨੂੰ ਜਮਾਨਤ ਨਹੀਂ ਮਿਲ ਸਕੀ ਸੀ।
ਸੱਤਿਆਪਾਲ ਦੀ ਇਸ ਪੈਰਵੀ ਤੋਂ ਤੰਗ ਹੋ ਕੇ 26 ਮਾਰਚ ਦੀ ਰਾਤ ਉਹਨਾਂ ਤੇ ਘਰੇ ਹਮਲਾ ਕੀਤਾ ਗਿਆ। ਬਦਮਾਸ਼ ਗੋਲੀ ਚਲਾ ਕੇ ਭੱਜ ਗਏ ਸਨ। ਸੱਤਿਆਪਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ। ਜਦੋਂ ਉਹਨਾਂ ਨੂੰ ਜਾਨ ਦਾ ਖਤਰਾ ਹੋਇਆ ਤਾਂ ਪੁਲਿਸ ਤੋਂ ਸੁਰੱਖਿਆ ਮੰਗੀ ਤਾਂ ਥਾਣਾ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਪੁਲਿਸ ਦੋਵੇਂ ਪੱਖਾਂ ਦੀ ਰੰਜਸ਼ ਤੋਂ ਵਾਕਫ਼ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਸੱਤਿਆਪਾਲ ਦੀ ਤਹਿਰੀਰ ਤੇ ਰਾਜਕਰਨ ਅੇਤ ਰੋਹਿਤ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਸੱਤਿਆਪਾਲ ਦੀ ਹੱਤਿਆ ਹੋ ਗਈ। ਪੁਲਿਸ ਸੱਤਿਆਪਾਲਦੇ ਹਤਿਅਆਰਿਆਂ ਦੀ ਭਾਲ ਵਿੱਚ ਜੁਟ ਗਈ। ਅਗਲੇ ਦਿਨ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜਦ ਰੋਹਿਤ ਅਤੇ ਉਸ ਦੀ ਭੈਣ ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਕਿ ਇਸ ਹੱਤਿਆ ਦੀ ਯੋਜਨਾ ਲੱਖਾਂ ਰੁਪਏ ਦੀ ਸੁਪਾਰੀ ਦੇ ਬਦਲੇ ਮੇਰਠ ਜੇਲ੍ਹ ਵਿੱਚ ਬਣਾਈ ਗਈ ਸੀ। ਪੁਲਿਸ ਨੇ ਜ਼ਰੂਰੀ ਸੁਰਾਗ ਹਾਸਲ ਕਰਕੇ ਉਹਨਾਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਦੂਜੇ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ। 26 ਅਪ੍ਰੈਲ 2016 ਨੂੰ ਪੁਲਿਸ ਨੇ ਇੱਕ ਸ਼ੂਟਰ ਗੌਰਵ ਅਤੇ ਇੱਕ ਔਰਤ ਕਿਰਨ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁੱਛਗਿੱਛ ਹੋਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਦੋਸ਼ੀ ਪਰਿਵਾਰ ਦੀਆਂ ਔਰਤਾਂ ਤੋਂ ਲੈ ਕੇ ਗ੍ਰਿਫ਼ਤਾਰ ਕੀਤੀ ਗਈ ਔਰਤ ਨੇ ਵੀ ਹੱਤਿਆ ਦੀ ਇਸ ਸਾਜਿਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਦਰਅਸਲ ਸੱਤਿਆਪਾਲ ਆਪਣੇ ਲੜਕੇ ਸਤੀਸ਼ ਦੀ ਹੱਤਿਆ ਦੀ ਜਿਸ ਤਰੀਕੇ ਨਾਲ ਪੈਰਵੀ ਕਰ ਰਿਹਾ ਸੀ, ਉਸ ਤੋਂ ਆਨੰਦ ਅਤੇ ਉਸ ਦੇ ਲੜਕੇ ਮੋਹਿਤ ਨੂੰ ਜਮਾਨਤ ਨਹੀਂ ਮਿਲ ਸਕੀ ਸੀ। ਉਹਨਾਂ ਨੇ ਆਪਣੀ ਜਮਾਨਤ ਲਈ ਇਲਾਹਾਬਾਦ ਹਾਈਕੋਰਟ ਵਿੱਚ ਅਪੀਲ ਕੀਤੀ, 31 ਮਾਰਚ ਨੂੰ ਇਲਾਹਾਬਾਦ ਹਾਈਕੋਰਟ ਵਿੱਚ ਉਹਨਾਂ ਦੀ ਜਮਾਨਤ ਤੇ ਸੁਣਵਾਈ ਹੋਣੀ ਸੀ। ਸੱਤਿਆਪਾਲ ਸ਼ਰਮਾ ਉਸ ਦਾ ਕਾਨੂੰਨੀ ਤਰੀਕੇ ਨਾਲ ਵਿਰੋਧ ਕਰ ਰਹੇ ਸਨ। ਦੋਸ਼ੀਆਂ ਨੂੰ ਲੱਗਣ ਲੱਗਿਆ ਕਿ ਸੱਤਿਆਪਾਲ ਸ਼ਰਮਾ ਦੇ ਹੁੰਦਿਆਂ ਕਦੀ ਜ਼ਮਾਨਤ ਨਹੀਂ ਮਿਲ ਸਕਦੀ ਅਤੇ ਉਹਨਾਂ ਨੂੰ ਸਜ਼ਾ ਹੋ ਕੇ ਰਹੇਗੀ। ਸੱਤਿਆਪਾਲ ਦੀ ਪੈਰਵੀ ਬੰਦ ਕਰਵਾਉਣਾ ਜ਼ਰੂਰੀ ਸੀ ਪਰ ਅਜਿਹਾ ਹੋ ਨਹੀਂ ਸਕਦਾ ਸੀ। ਆਨੰਦ ਦੀ ਪਤਨੀ ਬਬਲੀ ਆਪਣੇ ਪਤੀ ਅਤੇ ਲੜਕੇ ਨਾਲ ਅਕਸਰ ਜੇਲ੍ਹ ਵਿੱਚ ਮੁਲਾਕਾਤ ਕਰਨ ਜਾਂਦੀ ਸੀ। ਉਸੇ ਨੇ ਆਨੰਦ ਅਤੇ ਮੋਹਿਤ ਨੂੰ ਉਕਸਾਇਆ ਕਿ ਉਹ ਕਿਸੇ ਵੀ ਤਰ੍ਹਾਂ ਸੱਤਿਆਪਾਲ ਦਾ ਕੋਈ ਇਲਾਜ ਕਰੇ। ਜਿੰਨੇ ਪੈਸੇ ਕੋਟ ਕਚਹਿਰੀ ਵਿੱਚ ਖਰਚ ਹੋ ਰਹੇ ਹਨ, ਉਨੇ ਨਾਲ ਉਸਨੂੰ ਮਰਵਾਇਆ ਜਾ ਸਕਦਾ ਸੀ। ਆਨੰਦ ਅਤੇ ਮੋਹਿਤ ਨੂੰ ਬਬਲੀ ਦੀ ਗੱਲ ਠੀਕ ਲੱਗੀ। ਜੇਲ੍ਹ ਦੀ ਬਦਹਾਲ ਜ਼ਿੰਦਗੀ ਤੋਂ ਉਹ ਪਹਿਲਾਂ ਹੀ ਪ੍ਰੇਸ਼ਾਨ ਸਨ। ਬਬਲੀ ਆਪਣੀ ਜੇਠਾਣੀ ਕੌਸ਼ੱਲਿਆ ਨਾਲ ਇਸ ਸਬੰਧ ਵਿੱਚ ਅਕਸਰ ਗੱਲ ਕਰਦੀ ਸੀ।
ਆਨੰਦ ਨੇ ਜੇਲ੍ਹ ਵਿੱਚ ਰਹਿੰਦੇ ਬਦਮਾਸ਼ ਅਮਰਪਾਲ ਉਰਫ਼ ਕਾਲੂ ਅਤੇ ਅਨਿਲ ਨਾਲ ਗੱਲ ਕੀਤੀ। ਅਮਰਪਾਲ ਬਾਗਪਤ ਦੀ ਛਪਰੌਲੀ ਥਾਣੇ ਅਧੀਨ ਸ਼ੇਰਪੁਰ ਲੁਹਾਰਾ ਪਿੰਡ ਦਾ ਰਹਿਣ ਵਾਲਾ ਸੀ। ਜਦਕਿ ਅਨਿਲ ਸੂਪ ਪਿੰਡ ਦਾ ਵਾਸੀ ਸੀ। ਉਹ ਦੋਵੇਂ ਵੀ ਹੱਤਿਆ ਦੇ ਮਾਮਲੇ ਵਿੱਚ ਮੇਰਠ ਜੇਲ੍ਹ ਵਿੱਚ ਬੰਦ ਸਨ। ਦੋਵਾਂ ਦੇ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਆਨੰਦ ਅਤੇ ਉਸ ਦਾ ਪਰਿਵਾਰ ਸੱਤਿਆਪਾਲ ਸ਼ਰਮਾ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਦੋਵੇਂ ਬਦਮਾਸ਼ਾਂ ਨੇ ਇਸ ਕੰਮ ਲਈ ਹਾਮੀ ਭਰ ਦਿੱਤੀ। ਸਾਢੇ 6 ਲੱਖ ਰੁਪਏ ਵਿੱਚ ਉਹਨਾਂ ਦਾ ਸੌਦਾ ਤਹਿ ਹੋ ਗਿਆ। ਅਮਰਪਾਲ ਨੇ ਇਸ ਮਾਮਲੇ ਵਿੱਚ ਆਪਣੇ ਹੀ ਪਿੰਡ ਦੇ ਰੋਹਿਤ ਨੂੰ ਜੇਲ੍ਹ ਬੁਲਾ ਕੇ ਗੱਲ ਕੀਤੀ। ਉਸ ਨਾਲ ਹੱਤਿਆ ਕਰਨਾ ਤਹਿ ਹੋ ਗਿਆ। ਰੋਹਿਤ ਨੇ ਇਸ ਕੰਮ ਲਈ ਆਪਣੇ ਦੋਸਤਾਂ ਸੋਨੂੰ ਰਾਣਾ ਉਰਫ਼ ਸ਼ਿਸ਼ੂਪਾਲ ਉਰਫ਼ ਅਮਰੀਕਨ ਅਤੇ ਉਸ ਦੇ ਚਚੇਰਾ ਭਰਾ ਗੌਰਵ ਨੂੰ ਵੀ ਤਿਆਰ ਕਰ ਲਿਆ। ਅਮਰਪਾਲ ਜੇਲ੍ਹ ਵਿੱਚ ਜ਼ਰੂਰ ਸੀ, ਪਰ ਉਸ ਦੇ ਗੈਰ ਕਾਨੂੰਨੀ ਕੰਮਾਂ ਨੂੰ ਉਸ ਦੀ ਪਤਨੀ ਕਿਰਨ ਉਰਫ਼ ਬਾਬੂ ਪੂਰਾ ਕਰਦੀ ਸੀ। ਇਸ ਮਾਮਲੇ ਵਿੱਚ ਵੀ ਅਮਰਪਾਲ ਨੇ ਸੁਪਾਰੀ ਦੇ ਲੈਣ ਦੇਣ ਤੋਂ ਲੈ ਕੇ ਹਥਿਆਰ ਮੁਹੱਈਆ ਕਰਵਾਉਣ ਤੱਕ ਦੀ ਜ਼ਿੰਮੇਵਾਰੀ ਕਿਰਨ ਨੂੰ ਹੀ ਸੌਂਪ ਦਿੱਤੀ ਸੀ ਅਤੇ ਉਸ ਦੀ ਮੁਲਾਕਾਤ ਆਨੰਦ ਦੀ ਪਤਨੀ ਬਬਲੀ ਨਾਲ ਕਰਵਾ ਦਿੱਤੀ। ਸੁਪਾਰੀ ਦੀ ਰਕਮ ਹੱਤਿਆ ਤੋਂ ਬਾਅਦ ਦਿੱਤੀ ਜਾਣੀ ਸੀ।
11 ਅਪ੍ਰੈਲ ਨੂੰ ਕਿਰਨ, ਰੋਹਿਤ, ਗੌਰਵ ਅਤੇ ਸੋਨੂੰ ਜੇਲ੍ਹ ਵਿੱਚ ਜਾ ਕੇ ਅਮਰਪਾਲ ਅਤੇ ਅਨਿਲ ਨੂੰ ਮਿਲੇ। ਆਨੰਦ ਅਤੇ ਉਸ ਦੀ ਪਤਨੀ ਬਬਲੀ ਦੀ ਵੀ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਅੱਤਿਆ ਦਾ ਪਲਾਨ ਤਿਆਰ ਕਰ ਲਿਆ ਗਿਆ। ਇਸ ਤੋ ਂਬਾਅਦ ਰੋਹਿਤ ਆਪਣੇ ਸਾਥੀਆਂ ਦੇ ਨਾਲ ਕਿਰਨ ਦੇ ਸੰਪਰਕ ਵਿੱਚ ਰਹਿਣ ਲੱਗਿਆ। ਹੱਤਿਆ ਦੇ ਲਈ ਕਿਰਨ ਉਹਨਾਂ ਨੂੰ ਹਥਿਆਰ ਦੇਣ ਵਾਲੀਸੀ। ਹੱਤਿਆ ਕਿਸ ਤਰ੍ਹਾਂ ਕਰਨੀ ਹੈ, ਇਸਦੀ ਪੂਰੀ ਕਮਾਨ ਹੁਣ ਬਬਲੀ ਅਤੇ ਕਿਰਨ ਨੇ ਸੰਭਾਲ ਲਈ। ਕਿਰਨ ਆਪਣੇ ਪੇਕੇ ਮੁਜੱਫ਼ਰਨਗਰ ਜ਼ਿਲ੍ਹੇ ਦੇ ਟਯਾਵਾ ਪਿੰਡ ਵਿੱਚ ਰਹਿ ਰਹੀ ਸੀ। ਅਮਰਪਾਲ ਦੇ ਕਈ ਸਾਥੀ ਜੋ ਜੇਲ੍ਹ ਤੋਂ ਬਾਹਰ ਸਨ, ਕਿਰਨ ਉਹਨਾਂ ਦੇ ਸੰਪਰਕ ਵਿੱਚ ਸੀ। ਉਹਨਾਂ ਨਾਲ ਗੱਲ ਕਰਕੇ ਉਸ ਨੇ 3 ਤਮੰਚਿਆਂ (ਦੇਸੀ ਪਿਸਤੌਲਾਂ) ਅਤੇ ਕਾਰਤੂਸਾਂ ਦਾ ਇੰਤਜ਼ਾਮ ਕਰ ਲਿਆ ਸੀ। 14 ਅਪ੍ਰੈਲ ਨੂੰ ਰੋਹਿਤ, ਗੌਰਵ ਅਤੇ ਸੋਨੂੰ ਬਬਲੀ ਨੂੰ ਉਸਦੇ ਘਰ ਜਾ ਕੇ ਮਿਲੇ। ਬਬਲੀ ਨੇ ਉਹਨਾਂ ਨੂੰ ਖਰਚ ਦੇ ਲਈ 10 ਹਜ਼ਾਰ ਰੁਪਏ ਦਿੱਤੇ। ਤਿੰਨਾਂ ਨੇ ਬਬਲੀ ਅਤੇ ਕੌਸ਼ੱਲਿਆ ਤੋਂ ਸੱਤਿਆਪਾਲ ਸ਼ਰਮਾ ਬਾਰੇ ਜਾਣਕਾਰੀਆਂ ਪ੍ਰਾਪਤ ਕਰ ਲਈਆਂ। ਇਸ ਤੋਂ ਬਾਅਦ ਕਿਰਨ ਨੇ ਉਹਨਾਂ ਨੂੰ 3 ਤਮੰਚੇ ਅਤੇ 17 ਕਰਤੂਸ ਸੱਤਿਆਪਾਲ ਦੀ ਹੱਤਆ ਲਈ ਦੇਣ ਦੀ ਤਾਕੀਦ ਕਰ ਦਿੱਤੀ ਕਿ ਉਹ ਕਿਸੇ ਵੀ ਸੂਰਤ ਵਿੱਚ ਬਚਣਾ ਨਹੀਂ ਚਾਹੀਦਾ। ਇਸ ਤੋਂ ਬਾਅਦ ਕਈ ਦਿਨਾਂ ਤੱਕ ਉਹਨਾਂ ਨੇ ਰੇਕੀ ਕਰਕੇ ਸੱਤਿਆਪਾਲ ਸ਼ਰਮਾ ਦੀ ਪਛਾਣ ਦੇ ਨਾਲ ਨਾਲ ਸਕੂਲ ਆਉਣ-ਜਾਣ ਦਾ ਵਕਤ ਵੀ ਪਤਾ ਕਰ ਲਿਆ।
23 ਅਪ੍ਰੈਲ ਨੂੰ ਉਹਨਾਂ ਨੇ ਯੋਜਨਾ ਨੂੰ ਆਖਰੀ ਰੂਪ ਦੇਣ ਦਾ ਫ਼ੈਸਲਾ ਕੀਤਾ। 22 ਅਪ੍ਰੈਲ ਦੀ ਸ਼ਾਮ ਨੂੰ ਉਹ ਮੋਟਰ ਸਾਈਕਲ ਤੇ ਬਬਲੀ ਦੇ ਘਰ ਪਹੁੰਚ ਗਏ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਕਰਕੇ ਉਹਨਾਂ ਦੇ ਸੌਣ ਦਾ ਇੰਤਜ਼ਾਮ ਇੱਕ ਟਿਊਬਵੈਲ ਤੇ ਕਰ ਦਿੱਤਾ ਗਿਆ। ਬਬਲੀ ਅਤੇ ਉਸ ਦੇ ਲੜਕੇ-ਲੜਕੀ ਨੇ ਉਹਨਾਂ ਦੇ ਖਾਣ ਪੀਣ ਅਤੇ ਸੌਣ ਦਾ ਇੰਤਜ਼ਾਮ ਵੀ ਕਰ ਦਿੱਤਾ ਸੀ। 23 ਅਪ੍ਰੈਲ ਦੀ ਸਵੇਰ ਉਥੋਂ ਨਿਕਲ ਪਏ। ਉਹਨਾਂ ਨੇ ਸੱਤਿਆਪਾਲ ਸ਼ਰਮਾ ਨੂੰ ਰਸਤੇ ਵਿੱਚ ਹੀ ਸਕੂਲ ਜਾਂਦੇ ਵਕਤ ਮਾਰਨ ਦੀ ਯੋਜਨਾ ਬਣਾਈ। ਉਹ ਖਿੰਦੌੜਾ ਵਾਲੇ ਰਸਤੇ ਦੀ ਇੱਕ ਪੁਲੀ ਤੇ ਖੜ੍ਹੇ ਹੋ ਗੲੈ। ਸੱਤਆਪਾਲ ਆਪਣੀ ਮੋਟਰ ਸਾਈਕਲ ‘ਤੇ ਤੇਜ਼ੀ ਨਾਲ ਆਇਆ ਅਤੇ ਨਿਕਲ ਗਿਆ। ਇਸ ਕਰਕੇ ਉਹਨਾਂ ਦਾ ਪਲਾਨ ਫ਼ੇਲ੍ਹ ਹੋ ਗਿਆ। ਇਸ ਤੋ ਂਬਾਅਦ ਉਹ ਤਿੰਨੇ ਬਦਮਾਸ਼ ਇੱਧਰ ਉਧਰ ਟਹਿਲਦੇ ਰਹੇ। ਬਾਅਦ ਵਿੱਚ ਉਹਨਾਂ ਨੇ ਸਕੂਲ ਜਾ ਕੇ ਹੀ ਸੱਤਿਆਪਾਲ ਦੀ ਹੱਤਿਆ ਕਰਨ ਦਾ ਮਨ ਬਣਾ ਲਿਆ। ਸੱਤਿਆਪਾਲ ਨੂੰ ਮਾਰਨ ਵਿੱਚ ਗਲਤੀ ਨਾ ਹੋਵੇ, ਇਸ ਕਰਕੇ ਸੋਨੂੰ ਅਤੇ ਰੋਹਿਤ ਨੇ ਪਹਿਲਾਂ ਉਸ ਦਾ ਨਾਂ ਪਤਾ ਪੁੱਛਿਆ ਅਤੇ ਫ਼ਿਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੋਰ ਹੋਣ ਕਾਰਨ ਉਹ ਘਬਰਾ ਗੲੈ ਅਤੇ ਮਜਬੂਰਨ ਅਲੱਗ ਅਲੱਗ ਰਸਤਿਆਂ ਤੇ ਦੌੜ ਪਏ। ਸੋਨੂੰ ਭੀੜ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਗੌਰਵ ਦੀ ਨਿਸ਼ਾਨਦੇਹੀ ਤੇ ਹੱਤਿਆ ਵਿੱਚ ਇਸਤੇਮਾਲ ਕੀਤਾ ਤਮੰਚਾ ਅਤੇ ਮੋਟਰ ਸਾਈਕਲ ਵੀ ਬਰਾਮਦ ਕਰ ਲਈ। ਇਸ ਤੋਂ ਬਾਅਦ ਹੀ ਪੁਲਿਸ ਨੇ ਮੁਕੱਦਮੇ ਵਿੱਚ ਕਿਰਨ, ਉਸ ਦੇ ਹਿਸਟ੍ਰੀਸ਼ੀਟਰ ਪਤੀ ਅਮਰਪਾਲ ਅਤੇ ਦੂਜੇ ਬਦਮਾਸ਼ ਅਨਿਲ ਦਾ ਨਾਂ ਵੀ ਵਧਾ ਦਿੱਤਾ।

LEAVE A REPLY