4ਮੁੰਬਈ  : ਪੁਰਾਣੇ ਜ਼ਮਾਨੇ ਦੇ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਉਹਨਾਂ ਦੇ ਪੈਰਾਂ ਵਿਚ ਸੋਜ ਆਉਣ ਕਾਰਨ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ| ਦਿਲੀਪ ਕੁਮਾਰ ਕੋਲ ਹਸਪਤਾਲ ਵਿਚ ਉਹਨਾਂ ਦੀ ਪਤਨੀ ਸਾਇਰਾ ਬਾਨੋ ਵੀ ਮੌਜੂਦ ਹੈ| ਇਸ ਦੌਰਾਨ ਦਿਲੀਪ ਕੁਮਾਰ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ| ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲੀਪ ਕੁਮਾਰ ਕਈ ਵਾਰ ਬਿਮਾਰ ਹੋਣ ਕਾਰਨ ਹਸਪਤਾਲ ਵਿਚ ਦਾਖਲ ਰਹਿ ਚੁੱਕੇ ਹਨ| ਉਹ 11 ਦਸੰਬਰ ਨੂੰ 94 ਸਾਲ ਦੇ ਹੋ ਜਾਣਗੇ|

LEAVE A REPLY