8ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਵੱਖਵਾਦੀਆਂ ਦਾ ਮੁਰਾਨ ਚੱਲੋ ਅਭਿਆਨ ਨੂੰ ਡੂੰਘਾ ਧੱਕਾ ਲੱਗਾ ਹੈ। ਪੁਲਸ ਨੇ ਦੱਸ ਕਥਿਤ ਪੱਥਰਬਾਜ਼ ਗ੍ਰਿਫਤਾਰ ਕੀਤੇ ਹਨ। ਪੂਰੇ ਪੁਲਵਾਮਾ ‘ਚ ਭਾਰੀ ਸੁੱਰਖਿਆ ਬਲ ਤੈਨਾਤ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ।
ਵੱਖਵਾਦੀਆਂ ਦੇ ਸੰਯੁਕਤ ਲੀਡਰਸ਼ਿਪ ਕਸ਼ਮੀਰ ‘ਚ ਹਾਲਾਤ ਸਮਾਨ ਨਹੀਂ ਹੋਣ ਦੇ ਰਹੇ ਹਨ। ਉਨ੍ਹਾਂ ਨੇ ਜੁਲਾਈ ਤੋਂ ਹੀ ਕਸ਼ਮੀਰ ‘ਚ ਹੜਤਾਲਾਂ ਬੰਦ ਨਹੀਂ ਕਰਨ ਦੀ ਅਪੀਲ ਕੀਤੀ ਸੀ। ਜੁਲਾਈ ਦੀ ਅੱਠ ਤਾਰੀਕ ਨੂੰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਦਾ ਮਾਹੌਲ ਅਸ਼ਾਂਤ ਹੈ। ਅੱਜ ਵੱਖਵਾਦੀਆ ਨੇ ਲੋਕਾਂ ਨੂੰ ਆਜ਼ਾਦੀ ਮਾਰਚ ਕੱਢਣ ਲਈ ਕਿਹਾ ਸੀ ਪਰ ਉਸ ਨੂੰ ਨਾਕਾਮ ਕਰ ਦਿੱਤਾ ਗਿਆ।

LEAVE A REPLY