6ਜੰਮੂ :  ਇਸ ਸਾਲ ਨਵੰਬਰ ਤੱਕ ਪਾਕਿ ਨੇ ਸਰਹੱਦ ‘ਤੇ 437 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਪਾਕਿ ਸੰਘਰਸ਼ ‘ਚ 37 ਲੋਕ ਮਾਰੇ ਗਏ ਹਨ, ਜਦਕਿ 179 ਲੋਕ ਜ਼ਖਮੀ ਹੋਏ ਹਨ। ਇਸ ਬਾਰੇ ਅੱਜ ਲੋਕਸਭਾ ‘ਚ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਆਹਿਰ ਨੇ ਦੱਸਆਿ ਕਿ ਜੰਮੂ-ਕਸ਼ਮੀਰ ਦੀ ਸਰਹੱਦ ‘ਤੇ 27,449 ਲੋਕਾਂ ਨੂੰ ਜੰਗਬੰਦੀ ਦੀ ਉਲੰਘਣਾ ਦੇ ਕਾਰਨ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਗਿਆ। ਇਨ੍ਹਾਂ ‘ਚੋਂ ਕਰੀਬ 6 ਹਜ਼ਾਰ ਰਿਲੀਫ ਕੈਂਪਾ ‘ਚ ਰਹੇ ਜਦਕਿ ਬਾਕੀ ਦੇ ਆਪਣੇ ਰਿਸ਼ਤੇਦਾਰਾਂ ਦੇ ਘਰ। ਉਨ੍ਹਾਂ ਨੇ ਦੱਸਿਆ ਕਿ 216 ਵਾਰ ਐੱਲ. ਓ. ਸੀ. ‘ਤੇ ਅਤੇ 221 ਵਾਰ ਆਈ.ਬੀ. ‘ਤੇ ਪਾਕਿ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਇਨ੍ਹਾਂ ‘ਚੋਂ 12 ਸਿਵਲ ਲੋਕ, ਅੱਠ ਫੌਜੀ ਜਵਾਨ ਅਤੇ ਪੰਜ ਬੀ. ਐੱਸ. ਐੱਫ. ਦੇ ਜਵਾਨ ਮਾਰੇ ਗਏ, ਜਦਕਿ ਪਿਛਲੇ ਸਾਲ ਬਾਰਡਰ ‘ਤੇ 405 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ‘ਚ 26 ਲੋਕ ਮਾਰੇ ਗਏ ਜਦਕਿ 97 ਜ਼ਖਮੀ ਹੋਏ।

LEAVE A REPLY