2ਮੁੰਬਈ : ਸੰਵਿਧਾਨ ਨਿਰਮਾਤਾ ਭਾਰਤ ਰਤਨ ਡੀ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ 60ਵੀਂ ਬਰਸੀ ‘ਤੇ ਰਾਜ ਦੇ ਵੱਖ-ਵੱਖ ਹਿੱਸਿਆ ਤੋਂ ਉਨ੍ਹਾਂ ਦੇ ਅਨੁਯਾਈਆਂ ਨੇ ਦਾਦਰ ‘ਚ ਸ਼ਿਵਾ ਜੀ ਪਾਰਕ ਨੇੜੇ ਸਥਿਤ ਚੈਤਿਆ ਭੂਮੀ ‘ਤੇ ਸ਼ਰਧਾਂਜਲੀ ਦਿੱਤੀ। ਇਸ ਦਿਨ ਨੂੰ ”ਮਹਾਪਰਿਨਿਰਵਾਣ” ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਣਵੀਸ ਅਤੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਵੀ ਉਨ੍ਹਾਂ ਨੇਤਾਵਾਂ ‘ਚ ਸਨ, ਜਿਨ੍ਹਾਂ ਨੇ ਚੈਤਿਆ ਭੂਮੀ ਜਾ ਕੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਮੰਤਰਾਲੇ, ਰਾਜ ਸਕੱਤਰ ‘ਚ ਅੰਬੇਡਕਰ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ। ਉਥੇ ਵਿਧਾਨ ਭਵਨ ‘ਚ ਵਿਧਾਨ ਮੰਡਲ ਦੇ ਕਰਮਚਾਰੀਆਂ ਨੇ ਵੀ ਸ਼ਰਧਾਂਜਲੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ‘ਚ ਆਉਣ ਵਾਲੀਆਂ ਜਨਤਕ ਆਵਾਜਾਈ ਵਿੰਗ ਨੇ ਦਾਦਰ ਅਤੇ ਸ਼ਿਵਾ ਜੀ ਪਾਰਕ ਵਿੱਚ ਵਿਸ਼ੇਸ਼ ਬੱਸਾਂ ਚਲਾਈਆਂ। ਪਾਰਕ ਕੋਲ ਲੋਕਾਂ ਨੂੰ ਮੁਫਤ ‘ਚ ਸਨੈਕਸ ਦੇਣ ਲਈ ਦੁਕਾਨਾਂ ਵੀ ਲਗਾਈਆਂ ਗਈਆਂ ਸਨ। ਬੀ. ਐੱਮ. ਸੀ. ਨੇ ਸ਼ਿਵਾ ਜੀ ਪਾਰਕ, ਦਾਦਰ ਸਟੇਸ਼ਨ ਰਾਜ ਗ੍ਰਹਿ ਅਤੇ ਕੁਰਲਾ ਟਰਮੀਨਲ ‘ਚ ਅਸਥਾਈ ਰੋਡ, ਮੋਬਾਇਲ ਟਾਈਲਟਾਂ ਅਤੇ 6 ਮੈਡੀਕਲ ਸਟਾਲ ਲਾਏ ਸਨ। ਅਧਿਕਾਰੀ ਨੇ ਦੱਸਿਆ ਕਿ ਸ਼ਿਵਾ ਜੀ ਪਾਰਕ ‘ਚ ਪੀਣ ਦੇ ਪਾਣੀ ਦੀ ਵੀ ਵਿਵਸਥਾ ਕੀਤੀ ਗਈ ਸੀ।

LEAVE A REPLY