01ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਲੋਕਪ੍ਰਿਯ ਨੇਤਾ ਜੈਲਲਿਤਾ ਦਾ ਇਥੇ ਅਪੋਲੋ ਹਸਪਤਾਲ ‘ਚ ਦੇਰ ਰਾਤ ਨੂੰ ਨਿਧਨ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਹਸਪਤਾਲ ਤੋਂ
ਐਂਬੂਲੈਂਸ ਤੋਂ ਉਨ੍ਹਾਂ ਦੇ ਪੋਸ ਗਾਰਡਨ ਸਥਿਤ ਆਵਾਸ ‘ਤੇ ਲਿਜਾਇਆ ਗਿਆ। ਜੈਲਲਿਤਾ ਦੇ ਪੂਰੇ ਸੂਬੇ ‘ਚ ਵੱਡੀ ਗਿਣਤੀ ‘ਚ ਸਮਰਥਕ ਹਨ ਅਤੇ ਇਹ ਸਾਰੇ ਆਪਣੀ ਇਸ ਲੋਕਪ੍ਰਿਯ ਨੇਤਾ ਦੇ ਅੰਤਿਮ ਦਰਸ਼ਨ ਇਥੇ ਕਰ ਸਕਣਗੇ। ਹਸਪਤਾਲ ਤੋਂ ਨਿਵਾਸ ਸਥਾਨ ਲਿਜਾਉਂਦੇ ਸਮੇਂ ਐਂਬੂਲੈਂਸ ਨਾਲ ਪੁਲਸ ਦਾ ਇਕ ਵੱਡਾ ਕਾਫਲਾ ਵੀ ਸੀ ਅਤੇ ਸੜਕ ਦੇ ਦੋਹਾਂ ਕਿਨਾਰਿਆਂ ‘ਤੇ ਮੌਜੂਦ ਹਜ਼ਾਰਾਂ ਦੀ ਗਿਣਤੀ ‘ਚ ਸਮਰਥਕਾਂ ਦੀਆਂ ਅੱਖਾਂ ‘ਚ ਹੰਝੂ ਸਨ। ਕੇਂਦਰ ਨੇ ਇਕ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ।
-ਕੇਂਦਰ ਨੇ ਇਕ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ।
-ਜੈਲਲਿਤਾ ਨੂੰ ਸ਼ਰਧਾਜਲੀ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੀ ਦੇਰ ‘ਚ ਚੈਨੱਈ ਲਈ ਰਵਾਨਾ ਹੋਣਗੇ।
-ਕਾਂਗਰਸ ਉਪ ਪ ੍ਰਧਾਨ ਰਾਹੁਲ ਗਾਂਧੀ ਵੀ ਚੈਨੱਈ ਜਾਣਗੇ।
-ਕੇਂਦਰ ਮੰਤਰੀ ਵੈਂਕੇਯਾ ਨਾਇਡੂ ਨੇ ਜੈਲਲਿਤਾ ਨੂੰ ਸ਼ਰਧਾਂਜਲੀ ਦਿੱਤੀ
ਮਰੀਨਾ ਬੀਚ ‘ਚ ਹੋਵੇਗਾ ਅੰਤਿਮ ਸੰਸਕਾਰ
ਜੈਲਲਿਤਾ ਦਾ ਅੰਤਿਮ ਸੰਸਕਾਰ ਮੰਗਲਵਾਰ ਸ਼ਾਮ ਨੂੰ ਮਰੀਨਾ ਬੀਚ ‘ਚ ਕੀਤਾ ਜਾਵੇਗਾ। ਅੰਤਿਮ ਦਰਸ਼ਨ ਲਈ ਉਨ੍ਹਾਂ ਦੇ ਸਰੀਰ ਨੂੰ ਰਾਜਾਜੀ ਹਾਲ ‘ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਜੈਲਲਿਤਾ ਦੇ ਦੇਹਾਂਤ ਦੀਆਂ ਅਟਕਲਾਂ ਚੱਲੀਆਂ ਸਨ, ਜਿਸ ਨੂੰ ਅਪੋਲੋ ਹਸਪਤਾਲ ਨੇ ਤੁਰੰਤ ਖਾਰਿਜ ਕਰ ਦਿੱਤਾ ਸੀ। ਤਮਿਲ ਚੈਨਲਾਂ ਨੇ ਜੈਲਲਿਤਾ ਦੇ ਦੇਹਾਂਤ ਦੀ ਖਬਰ ਦਿੱਤੀ ਸੀ।
ਪੀ.ਐਮ. ਮੋਦੀ ਨੇ ਜਤਾਇਆ ਦੁੱਖ
ਜੈਲਲਿਤਾ ਦੇ ਦੇਹਾਂਤ ‘ਤੇ ਪੀ.ਐਮ. ਮੋਦੀ ਨੇ ਟਵੀਟ ਕਰਕੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਥੇ ਹੀ ਤਾਮਿਲਨਾਡੂ ‘ਚ 7 ਦਿਨ ਲਈ ਸ਼ੋਕ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਸਾਰੇ ਸਕੂਲ-ਕਾਲਜਾਂ ‘ਚ 3 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜੈਲਲਿਤਾ ਦੇ ਦੇਹਾਂਤ ‘ਤੇ ਉਤਰਾਖੰਡ ਅਤੇ ਬਿਹਾਰ ‘ਚ ਵੀ ਇਕ ਦਿਨ ਦੇ ਸ਼ੋਕ ਦਾ ਐਲਾਨ ਕੀਤਾ ਗਿਆ ਹੈ।
ਭਾਰੀ ਪੁਲਸ ਫੋਰਸ ਤਾਇਨਾਤ
ਜੈਲਲਿਤਾ ਦੇ ਨਿਵਾਸ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮੌਜੂਦ ਸਨ। ਦਿਨ ਲੰਘਣ ਦੇ ਨਾਲ ਵੱਡੀ ਗਿਣਤੀ ‘ਚ ਸਮਰਥਕਾਂ ਅਤੇ ਅੰਨਾ ਦਰਮੁਕ ਕਾਰਜਕਰਤਾ ਦੇ ਇੱਥੇ ਪੁੱਜਣ ਦੀ ਸੰਭਾਵਨਾ ਹੈ। ਕਿਸੇ ਵੀ ਪ੍ਰਕਾਰ ਦੀ ਘਟਨਾ ਬਚਣ ਲਈ ਜੈਲਲਿਤਾ ਦੇ ਘਰ ਦੇ ਚਾਰੋਂ ਪਾਸੇ ਭਾਰੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕਰ ਦਿੱਤਾ ਗਿਆ ਹੈ। ਜੈਲਲਿਤਾ ਦੀ ਲਾਸ਼ ਨੂੰ ਇੱਥੇ ਰਾਜਾਜੀ ਹਾਲ ‘ਚ ਰੱਖਿਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨਗੇ। ਰਾਜ ਸਰਕਾਰ ਦੁਆਰਾ 7 ਦਿਨਾਂ ਦੇ ਸ਼ੌਕ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਇਸ ਦੌਰਾਨ ਸਰਕਾਰੀ ਦਫਤਰਾਂ ਅਤੇ ਇਮਾਰਤਾਂ ‘ਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁੱਕਾ ਦਿੱਤਾ ਗਿਆ ਹੈ। ਜੈਲਲਿਤਾ ਰਾਜ ‘ਚ ਇਕ ਬਹੁਤ ਲੋਕਪ੍ਰਿਯ ਨੇਤਾ ਸੀ ਅਤੇ ਉਨ੍ਹਾਂ ਦੇ ਦੇਂਹਾਤ ਤੋਂ ਬਾਅਦ ਲੋਕਾਂ ‘ਚ ਡੂੰਘਾ ਦੁੱਖ ਫੈਲ ਗਿਆ ਸੀ। ਪ੍ਰਸ਼ੰਸਕ ਅਤੇ ਸਮਰਥਕ ‘ਅੰਮਾ’ ਨਾਮ ਨਾਲ ਪ੍ਰਸਿੱਧ ਮੁੱਖ ਮੰਤਰੀ ਨੂੰ ਯਾਦ ਕਰਕੇ ਬਹੁਤ ਰੋ ਰਹੇ ਹਨ।
ਐਤਵਾਰ ਨੂੰ ਪਿਆ ਦਿਲ ਦਾ ਦੌਰਾ
ਜੈਲਲਿਤਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਫਿਰ ਤੋਂ ਅਪੋਲੋ ਹਸਪਤਾਲ ਦੇ ਸੀ.ਸੀ.ਯੂ ‘ਚ ਹਾਰਟ ਅਸਸਿਟ ਡਿਵਾਇਸ ‘ਚ ਰੱਖਿਆ ਗਿਆ। ਜੈਲਲਿਤਾ ਪਿਛਲੇ 74 ਦਿਨਾਂ ਤੋਂ ਅਪੋਲੋ ਹਸਪਤਾਲ ‘ਚ ਦਾਖਲ ਸੀ ਅਤੇ ਐਤਵਾਰ ਨੂੰ ਹੀ ਪਾਰਟੀ ਵਲੋਂ ਉਨ੍ਹਾਂ ਦੀ ਪੂਰੇ ਠੀਕ ਹੋਣ ਦੀ ਖਬਰ ਆਈ ਸੀ। ਜੈਲਲਿਤਾ ਦੀ ਸਿਹਤ ਨੂੰ ਲੈ ਕੇ ਅਪੋਲੋ ਹਸਪਤਾਲ ਨੇ ਲੰਦਨ ਦੇ ਡਾਕਟਰ ਰਿਚਰਡ ਨਾਲ ਸੰਪਰਕ ਕੀਤਾ ਸੀ ਅਤੇ ਦਿੱਲੀ ਦੇ ਏਮਸ ਡਾਕਟਰਾਂ ਦੀ ਇਕ ਟੀਮ ਇਲਾਜ ਲਈ ਚੈਨੱਈ ਦੇ ਅਪੋਲੋ ਹਸਪਤਾਲ ਪੁੱਜੀ ਸੀ। ਇਲਾਜ ਦੇ ਲਈ ਲੰਦਨ ਤੋਂ ਡਾਕਟਰ ਰਿਚਰਡ ਦੀ ਸਲਾਹ ਲਈ ਜਾ ਰਹੀ ਸੀ ਪਰ ਅੰਮਾ ਨੂੰ ਬਚਾਇਆ ਨਾ ਜਾ ਸਕਿਆ।

LEAVE A REPLY